ETV Bharat / state

ਸੀਵਰੇਜ ਦੀ ਸਮੱਸਿਆ ਸ਼ਹਿਰ ਵਾਸੀਆਂ ਲਈ ਬਣੀ ਵੱਡੀ ਸਿਰਦਰਦੀ - Mansa today new update

ਸੀਵਰੇਜ ਓਵਰਫਲੋ ਦੀ ਸਮੱਸਿਆ ਕਾਰਨ ਮਾਨਸਾ ਸ਼ਹਿਰ ਦੇ ਕਈ ਵਾਰਡਾਂ ਦੇ ਲੋਕ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਵੀ ਮੰਗ ਕਰ ਰਹੇ ਹਨ।ਸੀਵਰੇਜ ਓਵਰਫਲੋ ਸਮੱਸਿਆ ਤੋਂ ਸੀਵਰੇਜ ਪ੍ਰਸ਼ਾਸਨ ਨੇ ਪੱਲਾ ਝਾੜ ਦਿੱਤਾ ਹੈ।

problem of sewage in Mansa city
problem of sewage in Mansa city
author img

By

Published : Nov 22, 2022, 2:08 PM IST

ਮਾਨਸਾ : ਸ਼ਹਿਰ ਦੇ ਵਿੱਚ ਸੀਵਰੇਜ ਓਵਰਫਲੋ ਦੀ ਸਮੱਸਿਆ ਕਾਰਨ ਮਾਨਸਾ ਸ਼ਹਿਰ ਦੇ ਕਈ ਵਾਰਡਾਂ ਦੇ ਲੋਕ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਵੀ ਮੰਗ ਕਰ ਰਹੇ ਹਨ। ਪਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਕਿ ਕਿਸਾਨਾਂ ਨੂੰ ਹੁਣ ਪਾਣੀ ਦੀ ਜਰੂਰਤ ਨਹੀਂ ਜਦੋਂ ਕਣਕਾਂ ਨੂੰ ਪਾਣੀ ਲੱਗਾ ਫਿਰ ਹੱਲ ਹੋ ਜਾਵੇਗਾ।

ਸ਼ੜਕਾਂ ਉਤੇ ਸੀਵਰੇਜ ਦਾ ਪਾਣੀ: ਸੀਵਰੇਜ ਓਵਰਫਲੋ ਦੇ ਕਾਰਨ ਮਾਨਸਾ ਸ਼ਹਿਰ ਦੇ ਕਈ ਵਾਰਡਾਂ ਵਿਚ ਸੀਵਰੇਜ ਲੋਕਾਂ ਦੇ ਲਈ ਸਿਰਦਰਦੀ ਬਣਿਆ ਹੋਇਆ ਹੈ। ਬੇਸ਼ੱਕ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਵੀ ਦਿੱਤੀ ਜਾਂਦੀ ਹੈ ਪਰ ਪਰਨਾਲਾ ਉੱਥੇ ਦਾ ਉਥੇ ਹੀ ਹੈ। ਮਾਨਸਾ ਦੀ ਤਿੰਨਕੋਨੀ ਦੇ ਨਜ਼ਦੀਕ ਜਿਥੇ ਧਰਨਿਆਂ ਦੇ ਕਾਰਨ ਬੱਸ ਸਟੈਂਡ ਤਬਦੀਲ ਹੋਇਆ ਹੈ। ਉਸ ਜਗ੍ਹਾ 'ਤੇ ਵੀ ਸੀਵਰੇਜ ਓਵਰਫਲੋ ਹੋਣ ਕਾਰਨ ਪਾਣੀ ਭਰਿਆ ਹੈ। ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਚੁੱਕਾ ਹੈ ਵਾਰਡ ਵਾਸੀਆਂ ਦਾ ਕਹਿਣਾ ਹੈ, ਕਿ ਸੀਵਰੇਜ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਦੱਸਿਆ ਜਾਂਦਾ ਹੈ ਪਰ ਕੋਈ ਹੱਲ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਦਿਨਾਂ ਵਿਚ ਤਾਂ ਪਾਣੀ ਖੜ੍ਹਾ ਰਹਿੰਦਾ ਹੈ ਪਰ ਆਮ ਦਿਨਾਂ ਦੇ ਵਿੱਚ ਵੀ ਸੀਵਰੇਜ ਦੀ ਸਮੱਸਿਆ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ।

ਸੀਵਰੇਜ ਦੀ ਸਮੱਸਿਆ ਸ਼ਹਿਰ ਵਾਸੀਆਂ ਲਈ ਬਣੀ ਵੱਡੀ ਸਿਰਦਰਦੀ

ਤੁਰੰਤ ਸਿਵਰੇਜ ਦੇ ਹੱਲ ਦੀ ਮੰਗ: ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਵਿਚੋ ਲੰਘਣ ਕਾਰਨ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਮ ਲੋਕ ਇਸ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਥੇ ਆਉਣ ਜਾਣ ਵਾਲੇ ਲੋਕ ਵੀ ਸੀਵਰੇਜ ਦੀ ਸਮੱਸਿਆ ਤੋ ਪ੍ਰੇਸ਼ਾਨ ਹਨ। ਉਨ੍ਹਾਂ ਤਰੁੰਤ ਇਸ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਸੀਵਰੇਜ ਪ੍ਰਸ਼ਾਸਨ ਨੇ ਦੱਸਿਆ ਕਾਰਨ: ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਜਵਾਬ ਸੁਣ ਕੇ ਤਾਂ ਸ਼ਾਇਦ ਅਜਿਹਾ ਲੱਗਦਾ ਕਿ ਸੀਵਰੇਜ ਬੋਰਡ ਦਾ ਤਾਂ ਕੋਈ ਵਾਲੀਵਾਰਸ ਹੀ ਨਹੀਂ ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਐਸਡੀਓ ਰਾਜ ਕੁਮਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਦਾ ਪਾਣੀ ਟਰੀਟਮੈਟ ਪਲਾਂਟ ਤੋ ਟਰੀਟ ਕਰਕੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਪਰ ਹੁਣ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਕੀਤੀ ਹੈ ਅਤੇ ਕਿਸਾਨਾਂ ਨੂੰ ਹੋਰ ਪਾਣੀ ਦੀ ਜ਼ਰੂਰਤ ਨਹੀਂ ਜਿਸ ਕਾਰਨ ਸ਼ਹਿਰ ਦੇ ਵਿੱਚ ਸੀਵਰੇਜ ਵਰਫਲੋ ਹੋ ਰਿਹਾ ਹੈ ਜਦੋਂ ਕਿਸਾਨ ਕਣਕ ਨੂੰ ਪਾਣੀ ਲਾਉਣ ਲੱਗਣਗੇ ਤਾਂ ਸਮੱਸਿਆ ਦਾ ਹੱਲ ਹੋ ਜਾਵੇਗਾ।

ਇਹ ਵੀ ਪੜ੍ਹੋ:- ਸੁਪਰੀਮ ਕੋਰਟ ਨੇ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਵਿੱਚ ਪੰਜਾਬ ਸਰਕਾਰ ਨੂੰ ਆਖਿਆ "ਸੁਸਤ"

ETV Bharat Logo

Copyright © 2024 Ushodaya Enterprises Pvt. Ltd., All Rights Reserved.