ਅੰਮ੍ਰਿਤਸਰ : ਸਪਾਈਸ ਜੈੱਟ ਨੇ ਕੁਝ ਅਜਿਹਾ ਕਰ ਦਿੱਤਾ ਹੈ ਕਿ ਜਿਸ ਤੋਂ ਬਾਅਦ ਯਾਤਰੀ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਛੱਡ ਕੇ ਦੁਬਈ ਲਈ ਰਵਾਨਾ ਹੋਇਆ। ਸਪਾਈਸ ਜੈੱਟ ਦਾ ਗਰਾਊਂਡ ਸਟਾਫ ਨੇ ਵੀਜ਼ਾ 'ਤੇ ਨਾਮ ਨੂੰ ਲੈ ਕੇ ਗੜਬੜੀ ਹੋਣ ਦਾ ਹਵਾਲਾ ਦੇ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਮੈਂਬਰ ਇਸੇ ਤਰ੍ਹਾਂ ਦੇ ਵੀਜ਼ੇ ਲੈ ਕੇ ਦੁਬਈ ਲਈ ਰਵਾਨਾ ਹੋਏ ਹਨ।
ਇਹ ਵੀ ਪੜ੍ਹੋ : Alert in Punjab Jails : ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੂੰ ਕੀਤਾ ਗਿਆ ਅਲਰਟ, ਜੇਲ੍ਹ ਅਧਿਕਾਰੀਆਂ ਨੂੰ ਲਿਖਿਆ ਪੱਤਰ
14 ਯਾਤਰੀ ਹਵਾਈ ਅੱਡੇ 'ਤੇ ਛੱਡੇ : ਅੰਮ੍ਰਿਤਸਰ ਹਵਾਈ ਅੱਡੇ ਤੋਂ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ-55 ਸਵੇਰੇ 9:15 ਵਜੇ ਦੁਬਈ ਲਈ ਰਵਾਨਾ ਹੋਈ। ਫਲਾਈਟ ਦੇ ਰਵਾਨਗੀ ਤੋਂ ਕਰੀਬ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਸਪਾਈਸ ਜੈੱਟ ਦੇ ਗਰਾਊਂਡ ਸਟਾਫ ਡਿਊਟੀ ਮੈਨੇਜਰ ਅਜੈ ਭੱਟ ਨੇ ਯਾਤਰੀਆਂ ਵੱਲੋਂ ਵੀਜ਼ਾ ਦਸਤਾਵੇਜ਼ ਵਿੱਚ ਪਿਤਾ ਦੇ ਨਾਂ ਦਾ ਦੋ ਵਾਰ ਜ਼ਿਕਰ ਕਰਨ 'ਤੇ ਇਤਰਾਜ਼ ਜਤਾਇਆ।
ਇਹ ਵੀ ਪੜ੍ਹੋ : Pannu on Amritpal: ਅੱਤਵਾਦੀ ਪਨੂੰ ਦਾ ਅੰਮ੍ਰਿਤਪਾਲ ਨੂੰ ਸਮਰਥਨ, ਰੇਲ ਰੋਕਣ ਦੀ ਦਿੱਤੀ ਕਾਲ ,ਕਿਹਾ- ਡਿਬਰੂਗੜ੍ਹ ਤੱਕ ਜਾਵੇ ਆਵਾਜ਼
14 ਯਾਤਰੀਆਂ ਦੇ ਵੀਜ਼ਿਆਂ 'ਚ ਗਲਤੀ: ਯਾਤਰੀਆਂ ਨੇ ਦੱਸਿਆ ਕਿ 14 ਯਾਤਰੀਆਂ ਦੇ ਵੀਜ਼ਿਆਂ ਵਿੱਚ ਕਲੈਰੀਕਲ ਗਲਤੀ ਹੋਈ ਹੈ। ਯਾਤਰੀਆਂ ਦੇ ਪਿਤਾ ਦਾ ਨਾਮ ਇੱਕ ਵਾਰ ਸਰਨੇਮ ਵਿੱਚ ਅਤੇ ਦੂਜੀ ਵਾਰ ਪਿਤਾ ਦੇ ਕਾਲਮ ਵਿੱਚ ਲਿਖਿਆ ਗਿਆ ਹੈ। ਇਹ ਵੀਜ਼ੇ ਦੁਬਈ ਸਰਕਾਰ ਵੱਲੋਂ ਦਿੱਤੇ ਗਏ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਦੋ ਮੈਂਬਰ ਇਸੇ ਤਰ੍ਹਾਂ ਦੀ ਗਲਤੀ ਨਾਲ ਦੁਬਈ ਪਹੁੰਚ ਗਏ ਹਨ। ਜਦੋਂ ਕਿ ਕੁਝ ਨੇ ਪਹਿਲਾਂ ਹੀ ਮੁੰਬਈ ਅਤੇ ਦਿੱਲੀ ਤੋਂ ਉਡਾਣਾਂ ਫੜੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਸਿਰਫ ਅੰਮ੍ਰਿਤਸਰ 'ਚ ਹੀ ਰੋਕਣਾ ਗਲਤ ਹੈ। ਸਾਰੇ 14 ਯਾਤਰੀਆਂ ਨੇ ਆਪਣੀ ਟਿਕਟ ਦੇ ਪੈਸੇ ਵਾਪਸ ਕਰਨ ਦੀ ਮੰਗ ਉਠਾਈ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਵਿੱਚ ਕਦੇ ਕੋਈ ਦਸਤਾਵੇਜ਼ੀ ਘਾਟ ਹੁੰਦੀ ਹੈ ਜਾਂ ਕਦੇ ਸਹੂਲਤ ਦੀ ਘਾਟ ਹੁੰਦੀ ਹੈ, ਜਾਂ ਫਿਰ ਤਕਨੀਕੀ ਖਰਾਬੀਆਂ ਕਰਕੇ ਵੀ ਯਾਤਰੀਆਂ ਨੂੰ ਤੰਗੀ ਆਉਂਦੀ ਹੈ। ਇਸ ਤਹਿਤ ਲੋੜ ਹੈ ਕਿ ਪਹਿਲਾਂ ਹੀ ਪੂਰਨ ਤੌਰ 'ਤੇ ਜਾਂਚ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਦਿੱਕਤ ਪ੍ਰੇਸ਼ਾਨੀ ਨਾ ਹੋਵੇ।