ਅੰਮ੍ਰਿਤਸਰ: ਭਾਰਤ ਵਿੱਚ ਮਾਨਯੋਗ ਅਦਾਲਤ ਵੱਲੋਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦੀ ਆਜ਼ਾਦੀ ਲੜਕੇ ਅਤੇ ਲੜਕੀ ਨੂੰ ਦਿੱਤੀ ਗਈ ਹੈ ਪਰ ਭਾਰਤੀ ਸੱਭਿਆਚਾਰ ਮੁਤਾਬਕ ਜੇਕਰ ਕੋਈ ਵਿਅਕਤੀ ਵਿਆਹ ਕਰਾਉਣ ਤੋਂ ਬਾਅਦ ਕਿਸੇ ਔਰਤ ਨਾਲ ਰਹਿੰਦਾ ਹੈ ਤਾਂ ਉਸਨੂੰ ਗਲਤ ਸਮਝਿਆ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਤੋਂ ਸਾਹਮਣੇ ਆਇਆ ਜਿਥੇ ਇਕ ਵਿਅਕਤੀ ਵੱਲੋਂ ਤਿੰਨ ਵਿਆਹ ਕਰਵਾਏ ਹੋਏ ਹਨ ਅਤੇ ਉਸ ਵਿਅਕਤੀ ਦੀ ਦੂਸਰੀ ਅਤੇ ਤੀਸਰੀ ਪਤਨੀ ਵੱਲੋਂ ਪੁਲਿਸ ਚੌਕੀ ਦੇ ਬਾਹਰ ਆਕੇ ਖੂਬ ਹੰਗਾਮਾ ਕੀਤਾ ਗਿਆ।
ਦੂਸਰੀ ਪਤਨੀ ਦਾ ਪੱਖ : ਇਸ ਸਬੰਧੀ ਜਦੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਿਅਕਤੀ ਦੀ ਦੂਸਰੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦਾ ਨਾਮ ਨਰੇਸ਼ ਹੈ ਅਤੇ ਉਸਦੇ ਪਹਿਲੇ ਵਿਆਹ ਦੇ ਤਲਾਕ ਤੋਂ ਬਾਅਦ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਸੀ ਅਤੇ ਦਿੱਲੀ ਜਾ ਕੀ ਵਿਆਹ ਕਰਵਾਇਆ ਸੀ, ਜਿਸ ਵਿੱਚ ਲੜਕੀ ਦੇ ਪਰਿਵਾਰ ਦੀ ਸਹਿਮਤੀ ਸੀ ਤੇ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਉਹ ਉਸਨੂੰ ਵੀ ਛੱਡ ਕੇ ਤੇ ਤੀਸਰਾ ਵਿਆਹ ਕਰਵਾ ਕੇ ਬੈਠਾ ਹੋਇਆ ਹੈ, ਜਿਸ ਉਤੇ ਉਸ ਵੱਲੋਂ ਪੁਲਿਸ ਸਟੇਸ਼ਨ ਆ ਕੇ ਦਰਖਾਸਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Delhi Liquor Scam Update : CBI ਅੱਜ ਮਨੀਸ਼ ਸਿਸੋਦੀਆ ਕੋਲੋਂ ਕਰੇਗੀ ਪੁੱਛਗਿੱਛ, ਕੇਜਰੀਵਾਲ ਨੇ ਜਤਾਇਆ ਇਹ ਖਦਸ਼ਾ
ਤੀਸਰੀ ਪਤਨੀ ਦਾ ਪੱਖ : ਇਸ ਦੇ ਨਾਲ ਹੀ ਮੌਕੇ ਉਤੇ ਉਸ ਵਿਅਕਤੀ ਦੀ ਤੀਸਰੀ ਪਤਨੀ ਦਾ ਕਹਿਣਾ ਸੀ ਕਿ ਜਦੋਂ ਉਸ ਦਾ ਇਸ ਵਿਅਕਤੀ ਨਾਲ ਵਿਆਹ ਹੋਇਆ ਸੀ ਤਾਂ ਸਿਰਫ਼ ਉਨ੍ਹਾਂ ਨੂੰ ਇਹ ਪਤਾ ਸੀ ਕਿ ਨਰੇਸ਼ ਦਾ ਪਹਿਲਾ ਵਿਆਹ ਹੋਇਆ ਹੈ ਤੇ ਉਸ ਵਿੱਚ ਇਸਦਾ ਤਲਾਕ ਵੀ ਹੋ ਚੁੱਕਾ ਹੈ ਅਤੇ ਇਸ ਤੋਂ ਬਾਅਦ ਇਸ ਵਿਅਕਤੀ ਨੇ ਕੋਈ ਵੀ ਵਿਆਹ ਨਹੀਂ ਕਰਵਾਇਆ ਤੇ ਜਿਸ ਦੇ ਚੱਲਦੇ ਉਸ ਦੇ ਘਰਦਿਆਂ ਨੇ ਪੁੱਛ ਪੜਤਾਲ ਕਰਨ ਤੋਂ ਬਾਅਦ ਵਿਆਹ ਕਰ ਦਿੱਤਾ। ਹੁਣ ਬੀਤੀ ਰਾਤ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਵਿਅਕਤੀ ਨੇ ਉਸ ਤੋਂ ਇਲਾਵਾ ਇਕ ਹੋਰ ਵਿਆਹ ਕਰਵਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਧੋਖੇ ਵਿਚ ਰੱਖ ਰਿਹਾ ਹੈ। ਇਸ ਕਰਕੇ ਉਹ ਵੀ ਹੁਣ ਪੁਲਸ ਸਟੇਸ਼ਨ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾ ਰਹੇ ਹਨ।
ਮੋਗਾ ਵਿਖੇ ਹੋਇਆ ਪਹਿਲਾ ਵਿਆਹ : ਇਸ ਪੂਰੇ ਮਾਮਲੇ ਤੇ ਜਦੋਂ ਉਕਤ ਨਰੇਸ਼ ਵਿਅਕਤੀ ਨਾਲ ਗੱਲਬਾਤ ਕਰਨੀ ਚਾਹੀ ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸਦਾ ਵਿਆਹ ਮੋਗੇ ਵਿੱਚ ਹੋਇਆ ਸੀ, ਜਿੱਥੋਂ ਕੀ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਜਦੋਂ ਕਿ ਉਸ ਨੇ ਦੂਸਰਾ ਵਿਆਹ ਸਹਿਮਤੀ ਨਾਲ ਨਹੀਂ ਹੋਇਆ ਸਿਰਫ ਮੰਦਰ ਵਿੱਚ ਬੈਠ ਕੇ ਆਇਆ ਸੀ ਅਤੇ ਉਸਨੂੰ ਉਹ ਵਿਆਹ ਵੀ ਨਹੀਂ ਮੰਨਦਾ। ਉਸ ਔਰਤ ਵੱਲੋਂ ਲਗਾਤਾਰ ਹੀ ਉਸ ਉਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਬਲੈਕਮੇਲ ਕਰ ਕੇ ਉਸਨੂੰ ਕੋਲ ਪੈਸੇ ਵੀ ਮੰਗੇ ਜਾਂਦੇ ਸਨ ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਦੀ ਸਹਿਮਤੀ ਦੇ ਨਾਲ ਤੀਸਰਾ ਵਿਆਹ ਕਰਵਾਇਆ ਹੈ ਪਰ ਦੂਸਰੇ ਵਿਆਹ ਵਾਲੀ ਔਰਤ ਬਿਨਾਂ ਵਜ੍ਹਾ ਹੀ ਹੁਣ ਉਸ ਨੂੰ ਤੰਗ ਕਰ ਰਹੀ ਹੈ। ਇਸ ਸਾਰੇ ਮਾਮਲੇ ਤੇ ਅੰਮ੍ਰਿਤਸਰ ਅੰਨਗੜ੍ਹ ਪੁਲਸ ਚੌਕੀ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਮਹਿਲਾ ਥਾਣੇ ਦਾ ਹੈ ਅਤੇ ਰਾਤ ਸਮੇਂ ਪੁਲਸ ਚੌਕੀ ਜੇ ਮੁਖੀ ਵੱਲੋਂ ਦਰਖਾਸਤ ਲਿਖੀ ਗਈ ਸੀ ਤੇ ਹੁਣ ਇਨ੍ਹਾਂ ਨੂੰ ਮਹਿਲਾ ਥਾਣੇ ਭੇਜਿਆ ਜਾ ਰਿਹਾ ਹੈ
ਇਹ ਵੀ ਪੜ੍ਹੋ : Snatching in Gurdaspur: ਦਿਨ-ਦਿਹਾੜੇ ਲੁਟੇਰਿਆਂ ਨੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ...