ਅੰਮ੍ਰਿਤਸਰ : ਰਾਮ ਰਹੀਮ (Ram Rahim) ਦੀ ਰਿਹਾਈ ਨੂੰ ਲੈ ਕੇ ਕੀਤੀ ਗਈ ਅਰਦਾਸ (ARDAS) ਦਾ ਮੁੱਦਾ ਇੱਕ ਵਾਰ ਫਿਰ ਤੋਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਸਿੱਖ ਜਥੇਬੰਦੀਆਂ ਵਲੋਂ ਇਸ ਬਾਬਤ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਤੇ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਇਸ ਮੰਗਪੱਤਰ ਬਾਰੇ ਸਿੱਖ ਯੂਥ ਪਾਵਰ ਆਫ਼ ਪੰਜਾਬ ਜਥੇਬੰਦੀ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਦਾ ਇਹ ਮੰਗ ਪੱਤਰ ਦੇਣ ਦਾ ਮੁੱਖ ਕਾਰਨ ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਗੁਰੂ ਘਰ ਵਿੱਚ ਸਰਸੇ ਵਾਲੇ ਬਲਾਤਕਾਰੀ ਸਾਧ ਦੀ ਚੜ੍ਹਦੀ ਕਲਾ ਅਤੇ ਰਿਹਾਈ ਦੀ ਅਰਦਾਸ ਕੀਤੀ ਗਈ ਸੀ ਜਿਸਦਾ ਮੁੱਖ ਸੂਤਰ ਧਾਰ ਉਥੋਂ ਦਾ ਲੋਕਲ ਭਾਜਪਾ ਦਾ ਹੀ ਇਕ ਸੁਖਪਾਲ ਸਰਾਂ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ।
ਵਿਵਾਦਤ ਅਰਦਾਸ ਪਿੱਛੇ ਬੀਜੇਪੀ ਦਾ ਹੱਥ: ਸਿੱਖ ਆਗੂ
ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਨੂੰ ਬੀਜੇਪੀ ਆਗੂ ਕੁਝ ਸਮਾਂ ਪਹਿਲਾਂ ਮਿਲ ਕੇ ਜਾਂਦਾ ਹੈ ਸੋ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ। ਜਿਸ ਤਰਾਂ ਕੁਝ ਸਮਾਂ ਪਹਿਲਾਂ RSS ਵਲੋਂ ਪੰਥ ਵਿਰੁੱਧ ਕੀਤੀਆਂ ਜਾਂਦੀਆਂ ਕਾਰਵਾਈਆਂ ਕਰਕੇ ਸਖਤ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸੇ ਤਰ੍ਹਾਂ ਭਾਜਪਾ ਜੋ ਕੇ RSS ਦੀ ਹੀ ਇਖ ਸ਼ਾਖਾ ਹੈ ਉਤੇ ਕੋਈ ਸਖਤ ਫੈਸਲਾ ਲਿਆ ਜਾਵੇ।
ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਰੁੱਧ ਕਾਰਵਾਈ ਮੰਗੀ
ਦੂਜਾ ਪਿਛਲੇ ਦਿਨੀਂ ਦਿਲੀ ਕਿਸਾਨ ਮੋਰਚੇ ਵਿਚ ਲੁਧਿਆਣਾ ਦੇ ਇਕ ਗੁਰਪ੍ਰੀਤ ਸਿੰਘ ਮਿੰਟੂ ਜੋ ਕੇ ਮਨੁੱਖਤਾ ਦੀ ਸੇਵਾ ਨਾਮ ਦੀ ਸੰਸਥਾ ਚਲਾਉਂਦਾ ਹੈ ਨੇ ਨਿਸ਼ਾਨ ਸਾਹਿਬਾਨ ਨੂੰ ਸਾੜ ਦਿੱਤਾ ਗਿਆ ਸੀ ਅਤੇ ਤਰਕ ਇਹ ਦਿਤਾ ਗਿਆ ਸੀ ਕਿ ਕਿਸਾਨ ਮੋਰਚੇ ਵਿਚ ਇਨ੍ਹਾਂ ਨਿਸ਼ਾਨਾ ਦਾ ਕੋਈ ਕੰਮ ਨਹੀਂ ਹੈ। ਸੋ ਉਕਤ ਦੋਵੇਂ ਮਸਲਿਆਂ ਉਤੇ ਸਖਤ ਹੁਕਮਨਾਮਾ ਜਾਰੀ ਕਰਵਾਉਣ ਸਬੰਧੀ ਬੇਨਤੀ ਪੱਤਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ : 2 ਔਰਤਾਂ ਆਪਣੇ ਬੱਚਿਆਂ ਸਮੇਤ ਪਾਣੀ ਵਾਲੀ ਟੈਂਕੀ ਤੇ ਚੜ੍ਹੀਆਂ