ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਇਲਾਕਾ ਖਜਾਨੇ ਵਾਲ਼ੇ ਗੇਟ ਦਾ ਹੈ, ਇੱਥੋਂ ਦਾ ਰਹਿਣ ਵਾਲਾ ਪੰਕਜ ਸ਼ਰਮਾ ਜੋ ਗੁਰਦਾਸਪੁਰ ਦੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰਦਾ ਹੈ। ਪਿਛਲੇ ਦਿਨ੍ਹੀਂ 9 ਫਰਵਰੀ ਨੂੰ ਪੰਕਜ ਰੋਜ਼ਾਨਾ ਦੀ ਤਰ੍ਹਾਂ ਗੁਰਦਾਸਪੁਰ ਦੇ ਸਕੂਲ ਲਈ ਘਰ ਤੋਂ ਨਿਕਲਿਅ ਪਰ ਨਾ ਤਾਂ ਪੰਕਜ ਸਕੂਲ ਪਹੁੰਚਿਆ ਨਾ ਹੀ ਆਪਣੇ ਘਰ ਵਾਪਿਸ ਆਇਆ।
ਅੱਜ 21 ਦਿਨ ਹੋ ਗਏ ਹਨ ਪਰ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ: ਜਿਸ ਦੀ ਭਾਲ ਲਈ ਉਨ੍ਹਾਂ ਦਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅੱਜ 21 ਦਿਨ ਹੋ ਗਏ ਹਨ ਪਰ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ। ਜਿਸ ਨੂੰ ਲੈ ਕੇ ਪੰਕਜ ਦੀ ਪਤਨੀ ਵੱਲੋਂ ਆਪਣੇ ਪਤੀ ਦੀ ਗੁੰਮਸੁਦਗੀ ਦੇ ਪੋਸਟਰ ਬਣਵਾ ਕੇ ਬਜਾਰਾਂ ਵਿੱਚ ਲਗਾਏ ਜਾ ਰਹੇ ਹਨ। ਇਸ ਦੌਰਾਨ ਗੱਲਬਾਤ ਕਰਦੇ ਹੋਏ ਪੀੜਤ ਸੁਖਬੀਰ ਕੌਰ ਪੰਕਜ ਸ਼ਰਮਾ ਦੀ ਪਤਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 9 ਫ਼ਰਵਰੀ ਵਾਲ਼ੇ ਦਿਨ ਉਨ੍ਹਾਂ ਦਾ ਪਤੀ ਪੰਕਜ ਸ਼ਰਮਾ ਘਰੋਂ ਆਪਣੇ ਕੰਮ ਸਕੂਲ ਲਈ ਗਏ ਸਨ ਪਰ ਸਕੂਲ਼ ਨਹੀਂ ਪੁੱਜੇ ਤੇ ਨਾ ਹੀ ਘਰ ਵਾਪਸ ਆਏ। ਜਿੰਨ੍ਹਾਂ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋਈ।
ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ: ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੇ ਬਾਰੇ ਵਿੱਚ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ। ਮੈਂ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਮੇਰੇ ਪਤੀ ਦੀ ਉਮਰ 40 ਸਾਲ ਦੇ ਕਰੀਬ ਹੈ, ਮੇਰੇ ਦੋ ਬੱਚੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਕਜ ਦਾ ਫੋਨ ਵੀ ਬੰਦ ਆ ਰਿਹਾ ਹੈ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਅਸੀਂ ਹੀ ਪ੍ਰੇਸ਼ਾਨ ਹਾਂ। ਇਸੇ ਦੌਰਾਨ ਗੁੰਮਸ਼ੁਦਾ ਦੀ ਪਤਨੀ ਨੇ ਕਿਹਾ ਕਿ ਜੋ ਉਨ੍ਹਾਂ ਦੀ ਭਾਲ ਵਿੱਚ ਸਾਡੀ ਮਦਦ ਕਰੇਗਾ ਉਸ ਨੂੰ ਸਾਡੇ ਪਰਿਵਾਰ ਵੱਲੋਂ ਉਕਤ ਇਨਾਮ ਦਿੱਤਾ ਜਾਵੇਗਾ।
ਇਸ ਤੋਂ ਅੱਗੇ ਗੱਲਬਾਤ ਕਰਦੇ ਹੋਏ ਗੁੰਮਸ਼ੁਦਾ ਪਤਨੀ ਨੇ ਪੋਸਟਰ ਦਿਖਾਉਂਦਿਆਂ ਕਿਹਾ ਜਿਸ ਕਿਸੇ ਨੂੰ ਵੀ ਰਾਹਗੀਰ ਨੂੰ ਇਹ ਕਿਤੇ ਮਿਲਦੇ ਹਨ ਤਾਂ ਇਨ੍ਹਾਂ ਪੋਸਟਰਾਂ ਤੇ ਨੰਬਰ ਦਿੱਤੇ ਗਏ ਹਨ, ਇਸ ਤੇ ਕਾਲ ਕਰ ਕੇ ਸਾਨੂੰ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਦਰਜ ਕਰਵਾਉਣ ਦੇ ਬਾਵਜੂਦ ਹੁਣ ਤੱਕ ਕਿਸੇ ਨੇ ਵੀ ਸਾਡੀ ਸਹਾਇਤਾ ਨਹੀਂ ਕੀਤੀ। ਕਿਸੇ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਪੈਸੇ ਦਾ ਲੈਣ ਦੇਣ ਵੀ ਨਹੀਂ ਜਿਸ ਕਰਕੇ ਅਸੀਂ ਕਿਸੇ ਤੇ ਸ਼ੱਕ ਕਰ ਸਕੀਏ। ਪਰ ਫਿਰ ਵੀ ਅਜਿਹਾ ਪਤਾ ਨਹੀਂ ਕੀ ਹੋਇਆ ਕਿ ਉਹ ਸਕੂਲ ਨਹੀਂ ਪਹੁੰਚ ਪਾਏ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਕੂਲ ਵਾਲਿਆਂ ਨੇ ਉਨ੍ਹਾਂ ਦੇ ਪਤੀ ਦੀ ਸੈਲਰੀ ਵੀ ਕੱਟ ਕੇ ਪਾਈ, ਤੇ ਉਹ ਇੱਕ ਦਿਨ ਪਹਿਲਾਂ ਤੋਂ ਹੀ ਪ੍ਰੇਸ਼ਾਨ ਸਨ। ਉਨ੍ਹਾਂ ਨੇ ਪ੍ਰਸ਼ਾਸ਼ਨ ਅੱਗੇ ਗੁਹਾਰ ਲਗਾਈ ਕਿ ਸਾਡੀ ਸਹਾਇਤਾ ਕੀਤੀ ਜਾਵੇ। ਮੇਰੇ ਪਤੀ ਦੀ ਭਾਲ ਕਰਨ ਲਈ ਪ੍ਰਸ਼ਾਸ਼ਨ ਨੂੰ ਕੁਝ ਕਰਨਾ ਚਾਹੀਦਾ ਹੈ। ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਇਸ ਕਰਕੇ ਮੈਂ ਇਹੋ ਮੰਗ ਕਰਦੀ ਹਾਂ ਕਿ ਮੇਰੀ ਸਹਾਇਤਾ ਕੀਤੀ ਜਾਵੇ।
ਇਹ ਵੀ ਪੜ੍ਹੋ: Property Policy : 5 ਸਾਲ ਤੋਂ ਨਹੀਂ ਆਈ ਪ੍ਰੋਪਰਟੀ ਪਾਲਿਸੀ, NOC ਨੇ ਚੱਕਰਾਂ 'ਚ ਪਾਏ ਲੋਕ, ਪੜ੍ਹੋ ਕੀ ਕਹਿੰਦਾ ਹੈ ਮਹਿਕਮਾ
