ਅੰਮ੍ਰਿਤਸਰ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਵਾਉਣ ਵਾਲੇ ਤਮਿਲ ਵੈਲਫੇਅਰ ਐਸੋਸੀਏਸ਼ਨ ਤਾਮਿਲਨਾਡੂ ਦਾ ਇਕ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਾ। ਇਸ ਮੌਕੇ ਸ਼੍ਰੋਮਣੀ ਕਮੇਟੀ ਅਤੇ ਦਲ ਖਾਲਸਾ ਵੱਲੋਂ ਇਸ ਵਫ਼ਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਸ ਵਫ਼ਦ ਵਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ।
ਵਫ਼ਦ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ: ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਇਸ ਵਫ਼ਦ ਵਲੋਂ ਪਰਫੋਰਮਾ ਵੀ ਭਰਿਆ ਗਿਆ। ਪਿਛਲੇ ਸਾਲ ਇਹ 10 ਦਿਸੰਬਰ ਨੂੰ ਇਹ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਕੇ ਗਿਆ ਸੀ ਕਿ ਭਾਰਤ ਦੀਆ ਜੇਲਾਂ ਵਿੱਚ ਲੰਮੇ ਸਮੇਂ ਤੋਂ ਬੰਦ ਕੈਦੀਆਂ ਦੀ ਰਿਹਾਈ ਕਰਵਾਈ ਜਾਵੇਗੀ। ਉਸ ਨੂੰ ਲੈ ਕੇ ਰਾਜੀਵ ਗਾਂਧੀ ਕਤਲ ਕੇਸ ਵਿੱਚ 7 ਤਾਮਿਲ ਲੋਕਾਂ ਨੂੰ ਰਿਹਾ ਕਰਵਾਇਆ ਗਿਆ ਜਿਸ ਦਾ ਸ਼ੁਕਰਾਨਾ ਅਦਾ ਕਰਨ ਲਈ ਪੁੱਜੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਏ ਅਭਿਆਨ ਦਾ ਵੀ ਬਣੇ ਹਿੱਸਾ: ਇਸ ਤਾਮਿਲ ਵਫ਼ਦ ਨੇ ਇਕਜੁੱਟਤਾ ਦਿਖਾਈ ਹੈ ਜਿਸ ਤਰ੍ਹਾਂ 31ਸਾਲ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਜੇਲ ਵਿੱਚ ਬੰਦ ਸਨ, ਉਨਾਂ ਨੂੰ ਰਿਹਾ ਕਰਵਾਇਆ ਗਿਆ ਹੈ, ਉਸੇ ਤਰ੍ਹਾਂ ਹੀ ਬੰਦੀ ਸਿੰਘ ਜੋ ਕਾਫੀ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਜਲਦ ਰਿਹਾਅ ਕਰਵਾਇਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਲਈ ਹਸਤਾਖ਼ਰ ਅਭਿਆਨ ਚਲਾਇਆ ਜਾ ਰਿਹਾ ਹੈ ਉਸ ਵਿਚ ਇਸ ਤਾਮਿਲਨਾਡੂ ਤੋਂ ਆਏ ਵਫ਼ਦ ਨੇ ਵੀ ਸ਼ਿਰਕਤ ਕੀਤੀ।
31 ਸਾਲਾਂ ਤੋਂ ਜੇਲ੍ਹ 'ਚ ਬੰਦ ਕੈਦੀਆਂ ਨੂੰ ਰਿਹਾਅ ਕਰਵਾਇਆ: ਇੱਥੇ ਪਹੁੰਚੇ ਵਫ਼ਦ ਦੇ ਆਗੂ ਨੇ ਕਿਹਾ ਕਿ ਅਸੀਂ ਉਥੇ ਵੀ ਬੰਦੀ ਸਿੰਘਾਂ ਲਈ ਹਸਤਾਖ਼ਰ ਅਭਿਆਨ ਚਲਾਵਾਂਗੇ ਤੇ ਉਨ੍ਹਾਂ ਦੀ ਰਿਹਾਈ ਲਈ ਸਰਕਾਰ ਉੱਤੇ ਦਬਾਅ ਬਣਾਵਾਂਗੇ। ਉਨ੍ਹਾਂ ਕਿਹਾ ਸਿੱਖਾਂ ਦੇ ਰਾਜਸੀ ਕੈਦੀ ਜੇਲਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਉੱਤੇ ਤਾਮਿਲਨਾਡੂ ਤੋਂ ਆਏ ਵਫਦ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਿਛਲੇ ਸਾਲ ਇਸ ਜਗ੍ਹਾ ਤੇ ਅਰਦਾਸ ਕਰਕੇ ਗਏ ਸੀ ਕਿ ਸਾਡੇ ਤਾਮਿਲ ਕੈਦੀ ਭਰਾ ਰਿਹਾਅ ਹੋ ਜਾਣ। ਉਨ੍ਹਾਂ ਕਿਹਾ ਕਿ ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਉੱਤੇ ਪੂਰਾ ਦਬਾਅ ਬਣਾ ਕੇ ਸਾਡੇ ਤਾਮਿਲ ਕੈਦੀ ਭਰਾਵਾਂ ਨੂੰ ਰਿਹਾਅ ਕਰਵਾਇਆ ਹੈ। ਉਨਾਂ ਕਿਹਾ ਸਾਡੀ ਪਾਰਟੀ ਅਤੇ ਸਾਡੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਤਾਮਿਲ ਕੈਦੀ ਭਰਾਵਾਂ ਲਈ ਪੁਰਜੋਰ ਲੜਾਈ ਲੜੀ ਜਿਸਦੇ ਚਲਦੇ 31 ਸਾਲਾਂ ਤੋਂ ਜੇਲ ਵਿੱਚ ਬੰਦ, ਉਨਾਂ ਨੂੰ ਰਿਹਾਅ ਕਰਵਾਇਆ ਗਿਆ।
ਉਨ੍ਹਾਂ ਕਿਹਾ ਸਾਡੀ ਪਾਰਟੀ ਇਸ ਸਮੇਂ ਤਾਮਿਲ ਨਾਡੂ ਵਿੱਚ ਤੀਜੇ ਨੰਬਰ ਉੱਤੇ ਹੈ ਅਤੇ ਸਾਡੇ ਨਾਲ 40 ਲੱਖ ਤੋਂ ਜ਼ਿਆਦਾ ਲੋਕ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਨਾਲ ਦਲ ਖਾਲਸਾ ਤੇ ਸ਼੍ਰੋਮਣੀ ਕਮੇਟੀ ਦੇ ਲੋਕਾਂ ਨੇ ਅਪੀਲ ਕੀਤੀ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਅਸੀ ਉਨ੍ਹਾਂ ਦੇ ਨਾਲ ਖੜੇ ਹਾਂ। ਇਸ ਅਪੀਲ ਕਰਾਂਗੇ ਅਪਣੇ ਤਾਮਿਲਨਾਡੂ ਵਿੱਚੋਂ ਜਿੱਥੇ ਵੀ ਸਾਨੂੰ ਅਪੀਲ ਕਰਨੀ ਪਈ ਉਥੇ ਲੋਕਾਂ ਦਾ ਸਾਥ ਲਵਾਂਗੇ। ਸੁਪਰੀਮ ਕੋਰਟ ਦੇ ਦਬਾਅ ਬਣਾ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਨੌਜਵਾਨ ਦੀ ਆਸਟ੍ਰੇਲੀਆ ਸੜਕ ਹਾਦਸੇ 'ਚ ਮੌਤ, 14 ਸਾਲਾਂ ਬਾਅਦ ਫ਼ਰਵਰੀਂ 'ਚ ਆਉਣਾ ਸੀ ਪਿੰਡ