ETV Bharat / state

Amritsar News: ਭੇਤਭਰੇ ਹਾਲਾਤ ਵਿੱਚ ਦਰੱਖਤ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼, ਮ੍ਰਿਤਕਾ ਦੇ ਪਿਤਾ ਨੇ ਸਹੁਰਾ ਪਰਿਵਾਰ ਉਤੇ ਲਾਏ ਇਲਜ਼ਾਮ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਖੇਤਰ ਬੰਡਾਲਾ ਨੇੜੇ ਭੇਤਭਰੇ ਹਾਲਾਤ ਵਿੱਚ ਇਕ ਵਿਆਹੁਤਾ ਦੀ ਲਟਕਦੀ ਲਾਸ਼ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਮ੍ਰਿਤਕਾ ਦੇ ਪਿਤਾ ਨੇ ਲੜਕੀ ਦੇ ਸਹੁਰਾ ਪਰਿਵਾਰ ਉਤੇ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

The deadbody of a married women was found hanging from a tree in mysterious circumstances in Amritsar
ਭੇਤਭਰੇ ਹਾਲਾਤ ਵਿੱਚ ਦਰੱਖਤ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼
author img

By

Published : Jun 18, 2023, 7:10 PM IST

Updated : Jun 18, 2023, 10:24 PM IST

ਭੇਤਭਰੇ ਹਾਲਾਤ ਵਿੱਚ ਦਰੱਖਤ ਨਾਲ ਲਟਕਦੀ ਮਿਲੀ ਵਿਆਹੁਤਾ ਦੀ ਲਾਸ਼

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੇ ਖੇਤਰ ਬੰਡਾਲਾ ਨੇੜੇ ਖੇਤਾਂ ਵਿੱਚ ਰੁੱਖ ਨਾਲ ਲਟਕਦੀ ਇੱਕ ਵਿਆਹੁਤਾ ਲੜਕੀ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੂੰ ਉਕਤ ਘਟਨਾ ਦਾ ਪਤਾ ਸਵੇਰੇ ਉਸ ਵੇਲੇ ਲੱਗਿਆ ਜਦੋਂ ਪਿੰਡ ਦੇ ਮੋਹਤਬਰ ਵਿਅਕਤੀ ਨੇ ਖੇਤਾਂ ਵਿੱਚ ਮ੍ਰਿਤਕ ਦੇਹ ਲਟਕਦੀ ਦੇਖ ਥਾਣਾ ਜੰਡਿਆਲਾ ਗੁਰੂ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਸਬੰਧੀ ਫੋਨ ਉਤੇ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਚੌਕੀ ਬੰਡਾਲਾ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਉਤੇ ਪੁਲਿਸ ਵਲੋਂ ਮੌਕੇ ਉਤੇ ਪੁੱਜ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬਿਮਾਰ ਹੋਣ ਕਾਰਨ ਗਈ ਸੀ ਚਰਚ : ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਮ੍ਰਿਤਕ ਲੜਕੀ ਦੀ ਪਛਾਣ ਕੋਮਲਪ੍ਰੀਤ ਕੌਰ ਪਤਨੀ ਸਾਜਨਦੀਪ ਸਿੰਘ ਵਾਸੀ ਖਤਰਾਏ ਕਲਾਂ, ਥਾਣਾ ਝੰਡੇਰ ਵਜੋਂ ਹੋਈ ਹੈ, ਜਿਸ ਦਾ ਕਿ ਕਰੀਬ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸਰੀਰਕ ਤੌਰ ਉਤੇ ਕਿਸੇ ਬਿਮਾਰੀ ਤੋਂ ਪੀੜਿਤ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਲੜਕੀ ਕ੍ਰਿਸ਼ਚਨ ਭਾਈਚਾਰੇ ਨਾਲ ਸਬੰਧਿਤ ਹੋਣ ਕਾਰਨ ਪਰਿਵਾਰਿਕ ਮੈਂਬਰਾਂ ਨਾਲ ਬੀਤੇ ਸ਼ੁਕਰਵਾਰ ਨੂੰ ਇਲਾਜ ਕਰਵਾਉਣ ਲਈ ਜੰਡਿਆਲਾ ਨਜ਼ਦੀਕ ਇੱਕ ਚਰਚ ਵਿੱਚ ਆਏ ਸਨ, ਜਿਸ ਤੋਂ ਬਾਅਦ ਅੱਜ ਸਵੇਰੇ ਇਹ ਘਟਨਾ ਸਾਹਮਣੇ ਆਈ ਹੈ।

ਮ੍ਰਿਤਕਾ ਦੇ ਪਿਤਾ ਨੇ ਸਹੁਰਾ ਪਰਿਵਾਰ ਉਤੇ ਲਾਏ ਗੰਭੀਰ ਇਲਜ਼ਾਮ : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਅਵਤਾਰ ਸਿੰਘ ਵਾਸੀ ਰਿਆਲੀ ਖੁਰਦ (ਥਾਣਾ ਘਣੀਕੇ ਬਾਂਗਰ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਲੜਕੀ ਦੇ ਪਤੀ ਅਤੇ ਸੱਸ ਤੇ ਕਥਿਤ ਤੌਰ ਉਤੇ ਇਲਜ਼ਾਮ ਲਗਾਏ ਹਨ। ਬਿਆਨਾਂ ਵਿੱਚ ਲੜਕੀ ਦੇ ਪਿਤਾ ਦਾ ਇਲਜ਼ਾਮ ਹੈ ਕਿ ਲੜਕੀ ਦੇ ਪਤੀ ਅਤੇ ਸੱਸ ਨੇ ਉਸਨੂੰ ਇਲਾਜ ਲਈ ਇਥੇ ਲਿਆ ਕੇ ਕਥਿਤ ਤੌਰ ਉਤੇ ਮਾਰ ਕੇ ਫਿਰ ਲਾਸ਼ ਨੂੰ ਟੰਗ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਕਤ ਇਲਜ਼ਾਮਾਂ ਅਤੇ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਮ੍ਰਿਤਕ ਵਿਆਹੁਤਾ ਦੇ ਪਿਤਾ ਦਾ ਕਹਿਣਾ ਹੈ ਕਿ ਸਹੁਰਾ ਪਰਿਵਾਰ ਨੇ ਉਸ ਦੀ ਲੜਕੀ ਨੂੰ ਮਾਰ ਕੇ ਟੰਗਿਆ ਹੈ। ਹੁਣ ਇਹ ਕਤਲ ਹੈ ਜਾਂ ਫਿਰ ਖੁਦਕੁਸ਼ੀ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ।

Last Updated : Jun 18, 2023, 10:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.