ETV Bharat / state

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ - ਰੰਗ ਬਿਰੰਗੀਆਂ ਲਾਈਟਾਂ ਦੀ ਸਜਾਵਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਗੁਰੂ ਘਰ ਹਾਜ਼ਰੀ ਲਵਾਈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

author img

By

Published : Apr 12, 2023, 1:22 PM IST

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਜਿੱਥੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉੱਥੇ ਹੀ ਇਲਾਹੀ ਬਾਣੀ ਦਾ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਦਾ ਆਨੰਦ ਮਾਣਿਆ।

ਰੰਗ-ਬਿਰੰਗੀਆਂ ਲਾਈਟਾਂ ਦੀ ਸਜਾਵਟ: ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇੰਨ੍ਹਾਂ ਲਾਈਟਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਚਾਰ ਚੰਨ ਲਗਾ ਦਿੱਤੇ। ਹਰ ਪਾਸੇ ਖੂਬਸੂਰਤ ਲਾਈਟਾਂ ਦੀ ਰੋਸ਼ਨੀ ਹਰ ਕਿਸੇ ਦਾ ਮਨਮੋਹ ਰਹੀ ਸੀ।ਸੰਗਤਾਂ ਦੇ ਚਿਹਰੇ 'ਤੇ ਇੱਕ ਵੱਖਰਾ ਹੀ ਸਕੂਨ ਅਤੇ ਖੁਸ਼ੀ ਦੇਖੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਦੂਰੋਂ-ਦੂਰੋਂ ਆਈਆਂ ਅਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਦੀਪਮਾਲਾ ਅਤੇ ਆਤਿਸ਼ਾਬੀ ਦਾ ਨਜ਼ਾਰਾ: ਸ੍ਰੀ ਦਰਬਾਰ ਸਾਹਿਬ ਦੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਦੇ ਚਰਚੇ ਵਿਦੇਸ਼ਾਂ ਤੱਕ ਹਨ। ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਵੱਖਰਾ ਹੀ ਨਜ਼ਾਰਾ ਹੈ।ਬਹੁਤ ਸਾਰੀ ਸੰਗਤ ਤਾਂ ਦੀਪਮਾਲਾ ਅਤੇ ਆਤਿਸ਼ਾਬੀ ਦਾ ਨਜ਼ਾਰਾ ਖੂਬਸੂਰਤ ਨਜ਼ਾਰਾ ਵੇਖਣ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦੀ ਹੈ। ਇਸ ਮੌਕੇ ਸੰਗਤ ਦੇ ਚਿਹਰੇ 'ਤੇ ਵੱਖਰੀ ਹੀ ਚਮਕ ਵੇਖੀ ਗਈ ਅਤੇ ਬੱਚੇ ਬਹੁਤ ਜ਼ਿਆਦਾ ਖੁਸ਼ ਦਿਖਾਈ ਦਿੱਤੇ। ਗੁਰੂ ਘਰ ਪਹੁੰਚੀ ਸੰਗਤ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਸਾਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਾਨੂੰ ਗੁਰੂ ਸਾੁਹਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੰਗਤ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜੋ ਭੀੜ ਇਸ ਸਮੇਂ ਕੌਮ ਉੱਤੇ ਪਈ ਹੈ ਉਸ ਵਿੱਚ ਹਰ ਸਿੱਖ ਨੂੰ ਹਿੰਮਤ ਬਖ਼ਸ਼ੇ ਅਤੇ ਗੁਰੂ ਸਾਹਿਬ ਸਭ ਨੂੰ ਮਿਲ ਕੇ ਰਹਿਣ ਦਾ ਬਲ ਬਖ਼ਸ਼ਣ। ਸੰਗਤ ਨੇ ਆਖਿਆ ਕਿ ਇਹ ਮੌਕਾ ਰਲ ਮਿਲ ਕੇ ਸਿੱਖ ਕੌਮ, ਸਿੱਖਾਂ ਦੀ ਵਿਰਾਸਤ ਅਤੇ ਸਿੱਖ ਧਰਨ ਨੂੰ ਬਚਾਉਣ ਦਾ ਹੈ। ਇਸ ਲਈ ਸਭ ਨੂੰ ਅੱਗੇ ਆ ਕੇ ਆਪਣਾ ਧਰਮ ਬਚਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Hearing In Amritpal Singh Case: ਅੰਮ੍ਰਿਤਪਾਲ ਮਾਮਲੇ 'ਚ ਸੁਣਵਾਈ, ਕੋਰਟ ਨੇ ਵਕੀਲ ਨੂੰ ਪੁੱਛੇ ਇਹ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.