ਅੰਮ੍ਰਿਤਸਰ : ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਪੰਜਾਬ ਪੁਲਿਸ ਦੇ ਕਈ ਜਵਾਨਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਅੱਤਵਾਦ ਦਾ ਖਾਤਮਾ ਕੀਤਾ। ਅਜਿਹਾ ਹੀ ਇਕ ਪੁਲਿਸ ਅਫਸਰ ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਉਸ ਕਾਲੇ ਦੌਰ ਵਿੱਚ 6 ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਸੀ, ਪਰ ਵਿਭਾਗ ਵੱਲੋਂ ਉਸ ਨੂੰ ਹਾਲੇ ਤਕ ਕਿਸੇ ਕਿਸਮ ਦੀ ਕੋਈ ਤਰੱਕੀ ਨਹੀਂ ਦਿੱਤੀ ਗਈ।
ਉਕਤ ਏਐਸਆਈ ਅੱਜ ਆਪਣੇ ਉੱਚ ਅਫਸਰਾਂ ਨੂੰ ਕੋਸ ਰਿਹਾ ਹੈ, ਆਪਣੀ ਦੁੱਖ ਭਰੀ ਦਾਸਤਾ ਸੁਣਾਉਂਦੇ ਹੋਏ ਰਸਬੀਰ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਪੱਤਰਕਾਰਾਂ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਏਐਸਆਈ ਰਸਬੀਰ ਸਿੰਘ ਨੇ ਕਿਹਾ ਕਿ ਉਸ ਨੇ ਸਾਰੀ ਉਮਰ ਆਪਣੀ ਡਿਊਟੀ ਪੂਰੀ ਤਨ-ਮਨ ਨਾਲ ਨਿਭਾਈ, ਅੱਤਵਾਦ ਦਾ ਡਟ ਕੇ ਮੁਕਾਬਲਾ ਕੀਤਾ, ਸੀਨੀਅਰ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ, ਪਰ ਉਸ ਨੂੰ ਕੁਝ ਨਹੀਂ ਮਿਲਿਆ।
ਕਈ ਵਾਰ ਉੱਚ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ : ਉਸ ਨੇ ਦੱਸਿਆ ਕਿ ਉਹ ਕਈ ਵਾਰ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ, ਉਨ੍ਹਾਂ ਨੂੰ ਸਭ ਕੁਝ ਦੱਸਿਆ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਰਸਬੀਰ ਸਿੰਘ ਨੇ ਕਿਹਾ ਕਿਜੋ ਉਸ ਨਾਲ ਉਸ ਸਮੇਂ ਉੱਚ ਅਧਿਕਾਰੀਆਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਸ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇਗੀ, ਪਰ ਮੇਰੇ ਬੱਚਿਆਂ ਨੂੰ ਵੀ ਕੋਈ ਨੌਕਰੀ ਨਹੀਂ ਦਿੱਤੀ ਗਈ ਤੇ ਨਾ ਹੀ ਉਸ ਨੂੰ ਕੋਈ ਬਣਦਾ ਸਨਮਾਨ ਦਿੱਤਾ ਗਿਆ।
- ਗੁਰਦਾਸਪੁਰ 'ਚ ਧੁੱਸੀ ਬੰਨ੍ਹ ਟੁੱਟਣ ਕਾਰਨ ਲਾਂਘੇ 'ਚ ਪਹੁੰਚਿਆ ਪਾਣੀ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਪਾਬੰਦੀ
- Women Paraded Naked: ਮਣੀਪੁਰ 'ਚ ਔਰਤਾਂ ਨੂੰ ‘ਨਗਨ ਹਾਲਤ’ ’ਚ ਘੁਮਾਇਆ, ਪੀਐਮ ਮੋਦੀ ਨੇ ਕਿਹਾ- ਦੇਸ਼ ਲਈ ਸ਼ਰਮ ਵਾਲੀ ਗੱਲ
- ਮਣੀਪੁਰ ਘਟਨਾ ਉਤੇ ਸੁਪਰੀਮ ਕੋਰਟ ਦੀ ਸਖ਼ਤ ਪ੍ਰਤੀਕਿਰਿਆ, "ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਕਰਾਂਗੇ"
ਅੱਤਵਾਦ ਖ਼ਤਮ ਕਰਨ ਵਾਲਿਆਂ ਦੀ ਸੂਚੀ ਵਿੱਚੋਂ ਵੀ ਹਟਾਇਆ ਨਾਂ : ਰਸਬੀਰ ਸਿੰਘ ਨੇ ਕਿਹਾ ਕਿ ਅੱਤਵਾਦ ਨੂੰ ਖ਼ਤਮ ਕਰਨ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਲਿਸਟ ਤਿਆਰ ਕੀਤੀ ਗਈ ਸੀ, ਜਿਸ ਵਿੱਚੋਂ ਉਸ ਦਾ ਨਾਮ ਕੱਢ ਦਿੱਤਾ ਗਿਆ ਤੇ ਉਨ੍ਹਾਂ ਨੇ ਆਪਣੇ ਨਾਂ ਲਿਸਟ ਵਿਚ ਸ਼ਾਮਿਲ ਕਰ ਲਏ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਵਿਭਾਗ ਲਈ ਆਪਣੀ ਜ਼ਿੰਦਗੀ ਦਾਅ ਉਤੇ ਲਗਾ ਦਿੱਤੀ ਪਰ ਵਿਭਾਗ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਨਾ ਹੀ ਮੇਰਾ ਸਾਥ ਦਿੱਤਾ ਗਿਆ।
ਬੱਚਿਆਂ ਲਈ ਸਰਕਾਰੀ ਨੌਕਰੀ ਦੀ ਮੰਗ : ਉਸ ਨੇ ਦੱਸਿਆ ਕਿ ਆਪਣੀ ਜਾਨ ਖਤਰੇ ਵਿੱਚ ਪਾ ਕੇ ਉਸ ਨੇ ਦੇਸ਼ ਨੂੰ ਇਨ੍ਹਾਂ ਅੱਤਵਾਦੀਆਂ ਤੋਂ ਬਚਾਇਆ, ਪਰ ਕਿਸੇ ਨੇ ਉਸ ਬਾਰੇ ਨਹੀਂ ਸੋਚਿਆ। ਉਸ ਨੇ ਕਿਹਾ ਕਿ ਉਸ ਨੂੰ ਕਈ ਵਾਰ ਅੱਤਵਾਦੀਆਂ ਵੱਲੋਂ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ, ਪਰ ਉਨ੍ਹਾਂ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ। ਉਸ ਨੇ ਕਿਹਾ ਕਿ "ਮੇਰੇ ਕੋਲ ਹੁਣ ਕੋਈ ਹਥਿਆਰ ਵੀ ਨਹੀਂ ਹੈ, ਜਿਸ ਨਾਲ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਾਂ, ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।"
ਸੀਨੀਅਰ ਅਧਿਕਾਰੀਆਂ ਵੱਲੋਂ ਗੱਲਬਾਤ ਤੋਂ ਇਨਕਾਰ : ਰਸਬੀਰ ਸਿੰਘ ਵੱਲੋਂ ਕੀਤੇ ਦਾਅਵੇ ਮਗਰੋਂ ਜਦੋਂ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਇਸ ਸਬੰਧੀ ਕਿਸੇ ਕਿਸਮ ਦੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।