ETV Bharat / state

ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਹਾੜਾ: ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਆਰੰਭ, ਸੁਖਬੀਰ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਕੀਤੀ ਸੇਵਾ

ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਵਿੱਚ ਸ਼ੁਮਾਰ ਸ਼੍ਰੋਮਣੀ ਅਕਾਲੀ ਦਲ (Foundation day of Shiromani Akali Dal) ਆਪਣਾ 103ਵਾਂ ਸਥਾਪਨਾ ਦਿਹਾੜਾ 14 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਕੇ ਮਨਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸ੍ਰੀ ਅਖੰਡ ਪਾਠ ਸਾਹਿਬ, ਸ੍ਰੀ ਅਕਾਲ ਤਖਤ ਵਿਖੇ ਸਮੂਹ ਅਕਾਲੀ ਲੀਡਰਸ਼ਿੱਪ ਦੀ ਹਾਜ਼ਰੀ ਵਿੱਚ ਆਰੰਭ ਕੀਤੇ ਗਏ।

The 103rd foundation day of Shiromani Akali Dal will be celebrated on December 14 in Amritsar
ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਹਾੜਾ 14 ਦਸਬੰਰ ਨੂੰ, ਅੰਮ੍ਰਿਤਸਰ 'ਚ ਅਖੰਡ ਪਾਠ ਬਾਦਲ ਪਰਿਵਾਰ ਦੀ ਹਾਜ਼ਰੀ 'ਚ ਹੋਏ ਆਰੰਭ
author img

By ETV Bharat Punjabi Team

Published : Dec 12, 2023, 12:51 PM IST

ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਹਾੜਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ 14 ਦਸੰਬਰ ਨੂੰ ਆਪਣਾ 103ਵਾਂ ਸਥਾਪਨਾ ਦਿਹਾੜਾ ਮਨਾਉਣ ਜਾ ਰਿਹਾ। ਜਿਸ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਸਮੂਹ ਸੀਨੀਅਰ ਅਕਾਲੀ ਲੀਡਰਸ਼ਿਪ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੀ।

ਤਿੰਨ ਦਿਨ ਕਰਨਗੇ ਸੇਵਾ: ਅੱਜ ਤੋਂ ਸ਼ੁਰੂ ਹੋਏ ਸ੍ਰੀ ਅਖੰਡ ਪਾਠ ਸਾਹਿਬ (Sri Akhand Path Sahib) ਦਾ ਭੋਗ ਦੋ ਦਿਨਾਂ ਬਅਦ 14 ਦਸੰਬਰ ਨੂੰ ਪਵੇਗਾ। ਇਸ ਦੌਰਾਨ ਤਿੰਨ ਦਿਨ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਅਤੇ ਸਮੁੱਚੀ ਅਕਾਲੀ ਲੀਡਰਸ਼ਿੱਪ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਸੇਵਾ ਕਰੇਗੀ। ਸੀਨੀਅਰ ਅਕਾਲੀ ਲੀਡਰ ਅਨਿਲ ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੁੱਜੇ ਹਾਂ। ਸ਼੍ਰੋਮਣੀ ਅਕਾਲੀ ਦਲ ਨੂੰ 103 ਸਾਲ ਹੋ ਚੱਲੇ ਹਨ। ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਪਹੁੰਚੇ ਹਨ ਅਤੇ ਹੁਣ ਇੱਥੇ ਹੀ ਤਿੰਨ ਦਿਨ ਭੋਗ ਪੈਣ ਤੱਕ ਸੇਵਾ ਕਰਨਗੇ, ਉਨ੍ਹਾਂ ਕਿਹਾ ਕਿ ਸੱਚਖੰਡ ਵਿਖੇ ਪਹਿਲਾਂ ਤੋਂ ਹੀ ਬਾਦਲ ਪਰਿਵਾਰ ਸਥਾਪਨਾ ਦਿਹਾੜੇ ਮੌਕੇ ਸੇਵਾ ਨਿਭਾਉਦਾ ਆ ਰਿਹਾ ਹੈ ਅਤੇ ਇਸੇ ਪ੍ਰਥਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੁਣ ਪਾਰਟੀ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਹੈ।

ਸੂਬਾ ਸਰਕਾਰ ਉੱਤੇ ਨਿਸ਼ਾਨਾ: ਇਸ ਦੌਰਾਨ ਅਨਿਲ ਜੋਸ਼ੀ ਨੇ ਪੰਜਾਬ ਸਰਕਾਰ (Punjab Govt) ਨੂੰ ਟਾਰਗੇਟ ਕਰਦਿਆਂ ਕਿਹਾ ਕਿ ਭਾਵੇਂ ਨਸ਼ਾ ਖਾਤਮ ਕਰਨ ਦੇ ਮੁੱਦੇ ਨੂੰ ਅਧਾਰ ਬਣਾ ਕੇ ਆਮ ਆਦਮੀ ਪਾਰਟੀ ਸੱਤਾ ਉੱਤੇ ਕਾਬਿਜ਼ ਹੋਈ ਪਰ ਜੇ ਪਿਛਲੀਆਂ ਸਰਕਾਰਾਂ ਸਮੇਂ ਨਸ਼ਾ 10 ਫੀਸਦ ਸੀ ਤਾਂ ਹੁਣ ਦੀ ਸਰਕਾਰ ਸਮੇਂ ਸੂਬੇ ਵਿੱਚ ਨਸ਼ਾ 100 ਫੀਸਦ ਫੈਲ ਚੁੱਕਾ ਹੈ। ਨਸ਼ੇ ਨਾਲ ਜਵਾਨੀ ਸੜਕਾਂ ਉੱਤੇ ਗਲਤਾਨ ਹੁੰਦੀ ਵੇਖੀ ਜਾ ਸਕਦੀ ਹੈ। ਅਨਿਲ ਜੋਸ਼ੀ ਨੇ ਕਿਹਾ ਕਿ ਉਹ ਸੱਚਖੰਡ ਵਿਖੇ ਪੰਜਾਬ ਦੇ ਭਲੇ ਲਈ ਅਰਦਾਸ ਕਰਨਗੇ ਅਤੇ ਨਾਲ ਹੀ ਇਹ ਵੀ ਅਰਦਾਸ ਕਰਨਗੇ ਕਿ ਲੋਕਾਂ ਨੂੰ ਸਮਝ ਆਵੇ ਕਿ ਕੌਣ ਉਨ੍ਹਾਂ ਦਾ ਹਮਾਇਤੀ ਹੈ ਅਤੇ ਕੌਣ ਉਨ੍ਹਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.