ਅੰਮ੍ਰਿਤਸਰ: ਸ਼ਹਿਰ ਵਿੱਚ ਇੱਕੋ ਮਕਾਨ ਵਿੱਚ ਰਹਿਣ ਵਾਲੀਆਂ ਦੋ ਔਰਤਾਂ ਦੇ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਨਤੀਜਾ ਇਹ ਹੋਇਆ ਕਿ ਇੱਕ ਔਰਤ ਨੇ ਦੂਸਰੀ ਔਰਤ ਦੇ ਮੂੰਹ 'ਤੇ ਤੇਜ਼ਾਬ ਸੁੱਟ ਦਿੱਤਾ।
ਤੇਜ਼ਾਬੀ ਹਮਲੇ ਸ਼ਿਕਾਰ ਵੀਨਾ ਕੁਮਾਰੀ ਨੇ ਦੱਸਿਆ ਕਿ ਸਾਡੇ ਘਰ ਦੇ ਉੱਪਰ ਕਿਰਾਏ 'ਤੇ ਰਹਿਣ ਵਾਲੀ ਰੀਟਾ ਅਤੇ ਉਸਦੀ ਮਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਮੇਰੇ 'ਤੇ ਤੇਜ਼ਾਬ ਪਾ ਕੇ ਜਖ਼ਮੀ ਕਰ ਦਿੱਤਾ ਹੈ ਅਤੇ ਇਹ ਸਭ ਕਰਨ ਤੋਂ ਬਾਅਦ ਉਹ ਭੱਜ ਗਈਆਂ। ਫਿਰ ਮੈਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਪੁਲਿਸ ਨੇ ਹਾਲੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ।
ਅੰਮ੍ਰਿਤਸਰ ਦੇ ਵਿਜੈ ਨਗਰ ਦੀ ਰਹਿਣ ਵਾਲੀ ਵੀਨਾ ਕੁਮਾਰੀ ਨੇ ਆਪਣੇ ਘਰ ਵਿੱਚ ਰੱਖੇ ਕਿਰਾਏਦਾਰ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਉਹ ਮੰਦਿਰ ਵਿੱਚ ਮੱਥਾ ਟੇਕਣ ਲਈ ਗਈ ਸੀ ਅਤੇ ਉਸੇ ਥਾਂ 'ਤੇ ਉਸਦੀ ਰੀਟਾ ਅਤੇ ਉਸਦੀ ਮਾਂ ਨਾਲ ਵਿਵਾਦ ਹੋ ਗਿਆ। ਉਹ ਆਪਣੇ ਘਰ ਵੱਲ ਨੂੰ ਤੁਰ ਪਈ ਅਤੇ ਰੀਟਾ ਤੇ ਉਸਦੀ ਮਾਂ ਨੇ ਉਸ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਅਤੇ ਆਪ ਭੱਜ ਗਈ। ਇਸ ਤੋਂ ਬਾਅਦ ਲੋਕਾਂ ਨੇ ਮੈਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਵੀਨਾ ਕੁਮਾਰੀ ਦੀ ਸ਼ਿਕਾਇਤ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਇਸ ਸਬੰਧੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਰਵਾਈ ਹੋਵੇਗੀ।