ਅੰਮ੍ਰਿਤਸਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 4 ਘੰਟੇ ਬੱਸ ਸਟੈਂਡ ਅੰਮ੍ਰਿਤਸਰ ਬੰਦ ਕਰਕੇ ਪਨਬੱਸ ਵਰਕਰਾ ਵਲੋ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਰੋਡਵੇਜ਼,ਪੀਆਰਟੀਸੀ ਅਤੇ ਪਨਬੱਸ ਵੱਲੋਂ 9,10 ਅਤੇ 11 ਅਗਸਤ ਨੂੰ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ। ਕੱਚੇ ਮੁਲਾਜ਼ਮਾਂ ਵੱਲੋਂ ਚਿਤਾਵਨੀ ਵੀ ਦਿੱਤੀ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ ਕਰਾਂਗੇ।
ਕੱਚੇ ਮੁਲਾਜ਼ਮਾਂ ਵੱਲੋਂ ਅੰਮ੍ਰਿਤਸਰ ਦਾ ਬੱਸ ਸਟੈਂਡ (Bus stand)ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ (Protest)ਕੀਤਾ ਗਿਆ।ਇਸ ਦੌਰਾਨ 4 ਘੰਟੇ ਲਈ ਬੱਸ ਸਟੈਂਡ ਬੰਦ ਕੀਤਾ ਗਿਆ ਹੈ।ਇਸ ਬਾਰੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਾਢੇ 4 ਸਾਲ ਬੀਤ ਚੁੱਕੇ ਹਨ ਪਰ ਸਰਕਾਰ ਨੇ ਮੁਲਾਜ਼ਮ ਵਰਗ ਲਈ ਕੁੱਝ ਵੀ ਖਾਸ ਨਹੀਂ ਕੀਤਾ ਹੈ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਮੀਟਿੰਗ ਵਿਚ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ।ਉਨ੍ਹਾਂ ਦੱਸਿਆ ਹੈ ਕਿ ਪੰਜਾਬ ਭਵਨ ਵਿਚ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਯੂਨੀਅਨ 10 ਦਿਨਾਂ ਵਿਚ ਪ੍ਰਪੇਜ਼ਲ ਬਣ ਕੇ ਦਿਉ।ਅਸੀਂ 7 ਦਿਨ ਵਿਚ ਕੈਬਨਿਟ ਮੀਟਿੰਗ ਕਰਕੇ ਹੱਲ ਕਰਨ ਦੇ ਲਈ 14 ਦਿਨ ਦਿੱਤੇ ਸਨ।ਉਨ੍ਹਾਂ ਦੱਸਿਆ ਹੈ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋ ਸਕਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਰੈਗੂਲਰ ਕਰਨ ਲਈ ਐਕਟ ਬਣਾਇਆ ਜਾ ਰਿਹਾ। ਉਸ ਵਿੱਚ 10 ਸਾਲ ਕੰਟਰੈਕਟ ਬੇਸ ਤੇ ਕੰਮ ਕਰਨ ਤੇ ਪੱਕੇ ਕਰਨ ਦੀ ਗੱਲ ਅਤੇ ਆਊਟ ਸੋਰਸਿੰਗ ਸਟਾਫ਼ ਨੂੰ ਪਾਸੇ ਰੱਖ ਕੇ ਵਿਚਾਰ ਕੀਤਾ ਜਾ ਰਿਹਾ ਹੈ।ਇਹ ਠੇਕਾ ਮੁਲਾਜ਼ਮਾ ਨਾਲ ਕੋਝਾ ਮਜ਼ਾਕ ਹੈ ਕਿਉਂਕਿ ਇਸ ਐਕਟ ਮੁਤਾਬਕ ਸਿਰਫ਼ 7000 ਹਜ਼ਾਰ ਅੱਠ ਹਜਾਰ ਮੁਲਾਜ਼ਮ ਹੀ ਪੱਕੇ ਹੋ ਸਕਣਗੇ।