ਅੰਮ੍ਰਿਤਸਰ: ਗੁਰਦਾਸਪੁਰ ਲੋਕਸਭਾ ਸਾਂਸਦ ਅਤੇ ਫਿਲਮੀ ਅਭਿਨੇਤਾ ਸੰਨੀ ਦਿਓਲ ਆਪਣੀ ਨਵੀਂ ਫਿਲਮ ਗਦਰ 2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਗਿਆ ਅਤੇ ਸੰਨੀ ਦਿਓਲ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਪਾਤ ਕੀਤਾ ।
ਸੰਨੀ ਦਿਓਲ ਨਾਲ ਸੈਲਫ਼ੀਆਂ: ਇਸ ਮੌਕੇ ਸੰਨੀ ਦਿਓਲ ਦੇ ਪ੍ਰਸ਼ੰਸਕਾਂ ਸ਼ੀ ਕਾਫ਼ੀ ਭੀੜ ਵੇਖਣ ਨੂੰ ਮਿਲੀ, ਇਸ ਦੇ ਨਾਲ ਹੀ ਸੰਨੀ ਦਿਓਲ ਦੇ ਫੈਨਜ਼ ਨੇ ੳੇਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ।ਜਦਕਿ ਸੰਨੀ ਦਿਓਲ ਦੇ ਬਾਡੀਗਾਰਡਸ ਵੱਲੋਂ ਉਨਹਾਂ ਦੇ ਕੋਲ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ।
- ਇਮੀਗ੍ਰੇਸ਼ਨ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹਾਂ ਤਾ ਪੁਲਿਸ ਕੋਲ਼ ਕੀਤੀ ਸ਼ਿਕਾਇਤ, ਪੁਲਿਸ ਨੇ ਹੱਲ ਦਾ ਦਿੱਤਾ ਭਰੋਸਾ
- ਲੁਧਿਆਣਾ 'ਚ ਬੇਅਦਬੀ ਦੀ ਕੋਸ਼ਿਸ਼, ਗੁਰਦੁਆਰਾ ਸਾਹਿਬ ਅੰਦਰ ਦਾਖਿਲ ਹੋਇਆ ਸ਼ੱਕੀ, ਪ੍ਰਬੰਧਕਾਂ ਨੇ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ
- ਕਸ਼ਮੀਰੀ ਸੇਬ ਤੋਂ ਵੀ ਮਹਿੰਗਾ ਵਿਕ ਰਿਹੈ ਲਾਲ ਟਮਾਟਰ, ਗ੍ਰਾਹਕਾਂ ਨੇ ਟਮਾਟਰ ਖਰੀਦਣ ਤੋਂ ਕੀਤੀ ਤੌਬਾ
- ਮੋਗਾ ਦੇ ਪਿੰਡ ਕਿਲੀ ਚਾਹਲਾਂ ਦੀਆਂ ਔਰਤਾਂ ਨੇ ਮੀਡੀਆ ਸਾਹਮਣੇ ਸਰਕਾਰ ਤੇ ਪੰਚਾਇਤ ਨੂੰ ਪਾਈਆਂ ਲਾਹਨਤਾਂ
ਸੰਨੀ ਦਿਓਲ ਨੇ ਕੀ ਕਿਹਾ: ਇਸ ਮੌਕੇ ਫਿਲਮੀ ਅਦਾਕਾਰ ਸੰਨੀ ਦਿਓਲ ਸਰਦਾਰ ਪਗੜੀ ਬੰਨੇ ਹੋਏ ਗ਼ਦਰ ਇੱਕ ਪ੍ਰੇਮ ਕਥਾ ਦੇ ਵਿੱਚ ਕੀਤੇ ਗਏ ਸਿੱਖ ਦੇ ਕਿਰਦਾਰ ਵਿੱਚ ਨਜਰ ਆਏ । ਸੰਨੀ ਦਿਓਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਮੈਂ ਹਰਿਮੰਦਰ ਸਾਹਿਬ ਆਉਂਦਾ ਹਾਂ ਤਾਂ ਹੰਝੂ ਨਹੀਂ ਰੁਕਦੇ। ਉਨ੍ਹਾਂ ਆਖਿਆ ਕਿ ਮੇਰਾ ਪੰਜਾਬ ਅਤੇ ਪੰਜਾਬੀਆਂ ਨਾਲ ਬਹੁਤ ਲਗਾਅ ਹੈ । ਉਨ੍ਹਾਂ ਕਿਹਾ ਕਿ ਅਸੀਂ ਖੁਦ ਪੰਜਾਬ ਦੇ ਹਾਂ ਅੱਜ ਅੰਮ੍ਰਿਤਸਰ ਵਿੱਚ ਨਵੀਂ ਫਿਲਮ ਲਈ ਅਰਦਾਸ ਕਰਨ ਆਏ ਸੀ । ਅਸ਼ੀਰਵਾਦ ਲਿਆ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਸ਼ਾਮ ਨੂੰ ਵਾਘਾ ਬਾਰਡਰ 'ਤੇ ਸੰਨੀ ਦਿਓਲ ਸਰਦਾਰ ਦੇ ਰੂਪ ਨਜ਼ਰ ਆਉਣਗੇ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨਗੇ।