ਅੰਮ੍ਰਿਤਸਰ: ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਤਰੀਕੇ ਵਰਤੇ ਜਾ ਰਹੇ ਹਨ, ਪਰ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਅੱਜ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਇੱਕ ਹੋਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸਨੂੰ ਦੇਖਣ ਤੋਂ ਬਾਅਦ ਸੁੱਤੇ ਜ਼ਮੀਰਾਂ ਵਾਲਿਆਂ ਦੇ ਵੀ ਜ਼ਮੀਰ ਜਾਗ ਜਾਣਗੇ। ਅੰਮ੍ਰਿਤਸਰ ’ਚ ਕਿਸਾਨੀ ਅੰਦੋਲਨ ’ਚ ਜਾਣ ਲਈ ਪੱਖੇ ਤਿਆਰ ਕੀਤੇ ਜਾ ਰਹੇ ਹਨ।
ਇਹ ਉਪਰਾਲਾ ਸਾਬਕਾ ਫੌਜੀ ਨੇ ਕੀਤਾ ਹੈ ਜਿਸ ਦਾ ਨਾਮ ਹਰਜੀਤ ਸਿੰਘ ਹੈ ਹਰਜੀਤ ਸਿੰਘ ਨੇ ਕਿਹਾ ਕਿ ਕਿਸਾਨ ਜਿਸ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਰੋਟੀ ਦਿੰਦਾ ਹੈ ਉਹ ਆਪਣੀ ਰੋਟੀ ਲਈ ਸਰਕਾਰਾਂ ਦੇ ਅੱਗੇ ਤਰਲੇ ਮਿੰਨਤਾਂ ਕਰ ਰਿਹਾ ਹੈ। ਪਰ ਸਰਕਾਰ ਨੀਂਦ ਵਿੱਚ ਸੁੱਤੀ ਹੈ ਇਸ ਸਾਬਕਾ ਫੌਜੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਕਾਫੀ ਦਿਨਾਂ ਤੋਂ ਇਹ ਪੱਖੀਆਂ ਨੂੰ ਤਿਆਰ ਕਰਵਾਉਣ ਲਈ ਕਾਰੀਗਰ ਰੱਖੇ ਹਨ ਤਾਂ ਜੋ ਜਲਦ ਤੋਂ ਜਲਦ ਇਹ ਸਾਰੇ ਪੱਖੇ ਮੈਂ ਕਿਸਾਨੀ ਅੰਦੋਲਨ ਦੇ ਵਿਚ ਭੇਜ ਸਕਾਂ। ਇਸ ਮੌਕੇ ਪੱਖੇ ਤਿਆਰ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਉਹ ਇਥੇ ਮੁਫਤ ’ਚ ਸੇਵਾ ਕਰ ਰਹੇ ਹਨ ਤਾਂ ਜੋ ਸੰਘਰਸ਼ ’ਚ ਹਿੱਸਾ ਪਾ ਜਾ ਸਕੇ।
ਇਹ ਵੀ ਪੜੋ: ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦੇਣਾ ਚਾਹੁੰਦੀ ਹੈ ਕੇਂਦਰ ਸਰਕਾਰ: ਸੰਜੇ ਸਿੰਘ