ਅੰਮ੍ਰਿਤਸਰ:ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਨਤਮਸਤਕ ਹੋਏ।ਇਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਮੀਡੀਆ (Media)ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪੰਜਾਬ ਵਿਚ ਦਿਨ ਦਿਹਾੜੇ ਕਤਲ ਹੋ ਰਹੇ ਹਨ ਇਸ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਕਰਨੀ ਦੀ ਚਾਹੀਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਚੌਕਸੀ ਵਧਾਉਣੀ ਚਾਹੀਦੀ ਹੈ।ਦਿਨ ਦਿਹਾੜੇ ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆ, ਅੰਮ੍ਰਿਤਸਰ ਅਤੇ ਹੁਣ ਮੋਹਾਲੀ ਵਿਚ ਕਤਲ ਹੋਇਆ ਹੈ। ਇਹ ਸਾਡੇ ਲਈ ਸ਼ਰਮਨਾਕ ਗੱਲ ਹੈ।ਜਿਹੜੇ ਜ਼ਿਲ੍ਹਿਆ ਵਿਚ ਕਤਲ ਹੋ ਰਹੇ ਉਥੇ ਦੇ ਅਫਸਰਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਨੌਜਵਾਨ ਦਾ ਦਿਨ ਦਿਹਾੜੇ ਕਤਲ ਹੋਇਆ ਹੈ।ਇਸ ਉਤੇ ਕਿਸੇ ਵੀ ਪਾਰਟੀ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ।ਅਜਿਹੇ ਮੁੱਦਿਆਂ ਉਤੇ ਰਾਜਨੀਤੀ ਕਰਨੀ ਸਾਡੇ ਲਈ ਸ਼ਰਮ ਵਾਲੀ ਗੱਲ ਹੈ।
ਸਸਤੀ ਬਿਜਲੀ ਬਾਰੇ ਉਨ੍ਹਾਂ ਕਿਹਾ ਹੈ ਕਿ ਲੋਕ ਬੜੇ ਸਿਆਣੇ ਹਨ ਕਿ ਉਹ ਕਿਸੇ ਕਿਸਮ ਦੇ ਲਾਲਚ ਵਿਚ ਨਹੀਂ ਆਉਣਗੇ।ਉਨ੍ਹਾਂ ਕਿਹਾ ਹੈ ਕਿ ਬਿਜਲੀ ਨੂੰ ਲੈ ਕੇ ਸਿਆਸਤ ਹੋ ਰਹੀ ਹੈ।ਰੰਧਾਵਾ ਨੇ ਕੇਜਰੀਵਾਲ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਤਾਂ ਬਿਜਲੀ ਦੇ ਖੰਭੇ ਉਤੇ ਵੀ ਚੜ੍ਹ ਸਕਦਾ ਹੈ।ਉਨ੍ਹਾਂ ਕਿਹਾ ਹੈ ਕਿ ਜੇਕਰ ਬਿਜਲੀ ਸਸਤੀ ਕਰਨੀ ਹੈ ਤਾਂ ਸਾਨੂੰ ਬਾਦਲ ਸਰਕਾਰ ਸਮੇਂ ਜਿਹੜੇ ਸੋਲਰ ਪਲਾਂਟ ਲੱਗੇ ਸਨ ਉਹਨਾਂ ਉਤੇ ਵਿਚਾਰ ਕਰਨੀ ਚਾਹੀਦੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਦੇ ਪ੍ਰਧਾਨ ਦੇ ਸਵਾਲ ਉਤੇ ਕਿਹਾ ਹੈ ਕਿ ਪਾਰਟੀ ਵਿਚ ਪ੍ਰਧਾਨ ਬਦਲਦੇ ਰਹਿੰਦੇ ਹਨ।ਪ੍ਰਧਾਨ ਕਦੇ ਵੀ ਇਕ ਵਿਅਕਤੀ ਨਹੀਂ ਰਹਿੰਦਾ।ਉਨ੍ਹਾਂ ਨੇ 2020 ਦੀਆਂ ਚੋਣਾਂ ਨੂੰ ਲੈ ਕੇ ਕਿਹਾ ਕਿ ਕਾਂਗਰਸ ਪਾਰਟੀਆਂ ਦੀ ਪੂਰੀਆਂ ਤਿਆਰੀਆ ਹਨ।2022 ਵਿਚ ਸਾਡੀ ਸਰਕਾਰ ਜਰੂਰ ਆਵੇਗੀ।
ਇਹ ਵੀ ਪੜੋ:ਭਾਜਪਾ ਚੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਕੀਤੀ ਪਹਿਲੀ ਮੀਟਿੰਗ