ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਹੋਈ ਬੇਅਦਬੀ ਦੀ ਕੋਸ਼ਿਸ਼ ਨੂੰ ਬੇਸ਼ੱਕ ਨਾਕਾਮ ਕਰ ਦਿੱਤਾ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ਼ਚਾਤਾਪ ਦਾ ਪਾਠ ਰਖਵਾਇਆ ਗਿਆ ਸੀ। ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਤੌਰ 'ਤੇ ਪਹੁੰਚੇ। ਉੱਥੇ ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਦੇ ਦੋਸ਼ੀ ਕਾਂਗਰਸ ਪਾਰਟੀ ਨੂੰ ਦੱਸਿਆ ਗਿਆ ਪਰ ਨਾਲ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਹੀ ਇਸ ਮੁੱਦੇ ਤੇ ਰਾਜਨੀਤੀ ਕਰਦੀ ਆਈ ਹੈ।
ਸਰਕਾਰ ਵੱਲੋਂ ਨਸ਼ੇ ਉੱਤੇ ਵੀ ਕੀਤੀ ਗਈ ਸਿਆਸਤ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਉੱਤੇ ਵੀ ਸਿਆਸਤ ਕੀਤੀ ਗਈ, ਬਿਕਰਮ ਸਿੰਘ ਮਜੀਠੀਆ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਕਿਸੇ ਵੀ ਵਿਅਕਤੀ ਵਿੱਚ ਹਿੰਮਤ ਹੈ ਤਾਂ ਉਹ ਉਨ੍ਹਾਂ ਦੇ ਖਿਲਾਫ ਦੋਸ਼ ਸਾਬਿਤ ਕਰਕੇ ਦਿਖਾਵੇ, ਉਨ੍ਹਾਂ ਕਿਹਾ ਪੰਜਾਬ ਸਰਕਾਰ ਸਾਨੂੰ ਡਰਾਉਣਾ ਚਾਹੁੰਦੀ ਹੈ ਪਰ ਅਸੀਂ ਕਿਸੇ ਤੋਂ ਨਹੀਂ ਡਰਦੇ। ਹਾਲਾਂਕਿ ਕਈ ਪੁਲਿਸ ਅਧਿਕਾਰੀਆਂ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਨਵੇਂ ਡੀਜੀਪੀ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਵੀ ਕੀਤਾ ਜਾਵੇਗਾ ਸਸਪੈਂਡ
ਦੂਸਰੇ ਪਾਸੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਕਾਂਗਰਸ ਪਾਰਟੀ ਦੇ ਆਗੂ ਵੱਲੋਂ ਟਵੀਟ ਕੀਤਾ ਗਿਆ ਹੈ ਉਹ ਉਸੇ ਕਾਂਗਰਸੀ ਪਰਿਵਾਰ ਦਾ ਖ਼ੂਨ ਹੈ, ਜਿਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਕਿਹਾ ਕਿ ਜਿਹੜ੍ਹੇ ਪੁਲਿਸ ਅਧਿਕਾਰੀਆਂ ਵੱਲੋਂ ਨਾਜਾਇਜ਼ ਪਰਚੇ ਕੀਤੇ ਗਏ ਤਾਂ ਸਾਡੀ ਸਰਕਾਰ ਆਉਂਣ ਤੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਵੀ ਕੀਤਾ ਜਾਵੇਗਾ, ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਦਰ ਆ ਕੇ ਜੋ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਇੱਕ ਅਜਿਹ ਹਾਦਸਾ ਸੀ ਜਿਸ ਨਾਲ ਸਿੱਥ ਪੰਥ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਦੇ ਕਿਸੇ ਜ਼ਿੰਦਗੀ ਵਿੱਚ ਦਰਬਾਰ ਸਾਹਿਬ ਵਿੱਚ ਇਹੋ ਜਿਹਾ ਕੰਮ ਕਰਨ ਦੀ ਕਿਸੇ ਦੀ ਹਿੰਮਤ ਹੋਈ ਹੋਵੇ।
ਇੰਦਰਾ ਗਾਂਧੀ ਦੇ ਹੁਕਮ 'ਤੇ ਹੀ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹੋਇਆ ਸੀ ਹਮਲਾ
ਉਨ੍ਹਾਂ ਕਿਹਾ ਕਿ ਬਹੁਤ ਸਮਾਂ ਪਹਿਲਾਂ ਇਕੱਲੀ ਇੰਦਰਾ ਗਾਂਧੀ ਦੇ ਹੁਕਮ 'ਤੇ ਹੀ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਪਰ ਬੜਾ ਅਫਸੋਸ ਮੈਨੂੰ ਇਸ ਗੱਲ ਦਾ ਲੱਗਦਾ ਹੈ ਕਿ ਇਸ ਤੋਂ ਚਾਰ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਗੁਟਕਾ ਸਾਹਿਬ ਨੂੰ ਪਾੜ ਕੇ ਸੁਟਿਆ ਗਿਆ ਜਿਸ ਤੋਂ ਬਾਅਦ ਐਸਜੀਪੀਸੀ ਦੇ ਮੈਨੇਜਮੈਂਟ ਨੇ ਉਸ ਬੰਦੇ ਨੂੰ ਫੜ ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਪਰ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਜਿਸ ਤੋਂ ਚਾਰ ਦਿਨ ਬਾਅਦ ਇਹ ਵੱਡਾ ਹਾਦਸਾ ਹੋ ਗਿਆ।
ਦੋਸ਼ੀਆਂ ਨੂੰ ਫੜਨ ਦੀ ਬਜਾਏ ਕੀਤੀ ਜਾ ਰਹੀ ਹੈ ਸਿਆਸਤ
ਇਸ ਦਾ ਵੱਡਾ ਕਾਰਨ ਇਹ ਸਰਕਾਰਾਂ ਅਤੇ ਪਾਰਟੀਆਂ ਨੇ ਜਿੰਨ੍ਹਾਂ ਨੇ ਸਿਰਫ ਸਿਆਸਤ ਕਰਨ ਦੀ ਕੋਸ਼ਿਸ ਕੀਤੀ ਹੈ। ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਆਸਤ ਕੀਤੀ। ਅਸੀਂ ਵੀ ਅੱਜ ਕਹਿ ਸਕਦੇ ਸੀ ਕਿ ਡੀਪਡੀ ਸੀਐਮ ਨੂੰ ਜਾਂ ਸੀਐਮ ਨੂੰ ਅੰਦਰ ਕੀਤਾ ਜਾਵੇ ਪਰ ਅਸੀਂ ਗੁਰੂ ਘਰ ਦੇ ਮਸਲੇ ਚ ਕਦੇ ਸਿਆਸਤ ਨਾ ਹੀ ਕਰਦੇ ਹਾਂ ਨਾ ਹੀ ਕਰਨੀ ਚਾਹੀਦੀ ਹੈ।
ਉਨ੍ਹਾ ਕਿਹਾ ਕਿ ਸਾਨੂੰ ਬੜਾ ਦੁੱਖ ਹੈ ਕਿ ਜਦੋਂ ਸਾਡੀ ਸਰਕਾਰ ਦੇ ਦੌਰਾਨ ਬੇਅਦਬੀ ਹੋਈ ਅਸੀਂ ਸਾਰੀ ਸਿੱਖ ਸੰਗਤ ਤੋਂ ਤੇ ਪ੍ਰਮਾਤਮਾ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਸੀ। ਸਾਡੀ ਉਦੋਂ ਕੋਸ਼ਿਸ ਸੀ ਦੋਸ਼ੀਆਂ ਨੂੰ ਫੜ੍ਹਨ ਦੀ ਪਰ ਕਾਂਗਰਸ ਸਰਕਾਰ ਨੇ ਅਤੇ ਕੁਝ ਜੱਥੇਬੰਦੀਆਂ ਨੇ ਪੂਰਾ ਪ੍ਰਚਾਰ ਕੀਤਾ ਸੜਕਾਂ ਰੋਕੀਆਂ ਅਤੇ ਦਬਾਓ ਪਾਇਆ ਕਿ ਅਸੀਂ ਪੰਜਾਬ ਸਰਕਾਰ ਤੋਂ ਨਹੀਂ ਇੰਨਕੁਆਰੀ ਕਰਵਾਉਣੀ। ਅਸੀਂ ਉਦੋਂ ਸਿੱਖ ਸੰਗਤ ਅਤੇ ਜੱਥੇਬੰਦੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸੀਬੀਆਈ ਨੂੰ ਅਸੀਂ ਇੰਨਕੁਆਰੀ ਦੇ ਦਿੱਤੀ।
ਕਾਂਗਰਸ ਸਰਕਾਰ ਨੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਬਸ ਰਾਜਨੀਤੀ ਕੀਤੀ
ਮੈਂ ਉਸ ਵਕਤ ਪੂਰਾ ਜ਼ੋਰ ਲਗਾਇਆ ਸੀ ਕਿ ਦੋਸ਼ੀਆਂ ਨੂੰ ਫੜਿਆ ਜਾਵੇ। ਪਰ ਉਦੋਂ ਸਾਡੀ ਸਰਕਾਰ ਸੀਬੀਆਈ ਕੋਲ ਚੱਲੀ ਗਈ ਕਿਉਂਕਿ ਪੰਜਾਬ ਸਰਕਾਰ ਦੇਸ਼ ਦਾ ਕਾਨੂੰਨ ਹੈ ਕਿ ਇੱਕ ਕੇਸ਼ ਦੇ ਵਿੱਚ ਦੋ ਇਨਵੈਸਟੀਗੇਸ਼ਨ ਰੋਕਣੀ ਪਈ । ਪਰ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਇੰਨ੍ਹਾਂ ਨੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਬਸ ਰਾਜਨੀਤੀ ਕੀਤੀ। ਲਗਾਤਾਰ 5 ਸਾਲ ਸਿਆਸਤ ਚੱਲਦੀ ਰਹੀ। ਕੁੰਵਰ ਵਿਜੈ ਪ੍ਰਤਾਪ ਵਰਗੇ ਜਿਹੜੇ ਇਨ੍ਹਾਂ ਦੇ ਆਈਜੀ ਸੀ ਉਹ ਦੋਸ਼ੀਆਂ ਮਗਰ ਤਾਂ ਗਏ ਹੀ ਨਹੀਂ ਸੀ, ਬਸ ਇੱਕੋ ਹੀ ਕੰਮ ਸੀ ਸ਼੍ਰੋਮਣੀ ਅਕਾਲੀ ਦਲ, ਖਾਲਸਾ ਪੰਥ ਦੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਸ਼ਾਜਿਸ਼ ਵਿੱਚ ਚਾਰ ਸਾਲ ਖਰਾਬ ਕਰ ਦਿੱਤੇ।
ਬੇਅਦਬੀ ਦੇ ਮਾਮਲੇ ਵਿੱਚ ਜੋ ਸਿਆਸਤ ਕਰੇਗਾ ਉਨ੍ਹਾਂ ਦਾ ਕੱਖ ਨੀ ਰਹਿਣਾ ਚਾਹੀਦਾ
ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਦੇ ਚਰਨਾ 'ਚ ਬੇਨਤੀ ਵੀ ਕੀਤੀ ਸੀ ਕਿ ਜਿੰਨ੍ਹਾਂ ਨੇ ਬੇਅਦਬੀ ਦੇ ਮਾਮਲੇ ਵਿੱਚ ਜੋ ਸਿਆਸਤ ਕਰੇਗਾ ਉਨ੍ਹਾਂ ਦਾ ਕੱਖ ਨੀ ਰਹਿਣਾ ਚਾਹੀਦਾ। ਮੈਂ ਸਾਰੀ ਸੰਗਤ ਸਾਰੀ ਲਿਡਰਸ਼ਿਪ, ਸਾਰੀਆਂ ਹੀ ਪੰਜਾਬ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਗੱਲ ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੋਸ਼ੀਆਂ ਨੂੰ ਫੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਚੋਣਾਂ ਦੌਰਾਨ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋਈਆਂ, ਜੋ ਇਸ ਵਾਰ ਫਿਰ ਸ਼ੁਰੂ ਹੋ ਗਿਆ ਹੈ।
ਦੋਸ਼ੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ
ਇੱਥੇ ਪੰਜਾਬ ਦੀ ਅਮਨ ਸਾਂਤੀ ਦੀ ਭਾਈਚਾਰਕ ਸਾਂਝ ਨੂੰ ਸੱਟ ਲਾਉਣ ਲਈ ਉਹ ਸ਼ਾਜਿਸ਼ਾ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਮੈਂ ਪੁਲਿਸ ਨੂੰ ਬੇਨਤੀ ਕਰਦਾਂ ਪੰਜਾਬ ਦੀ ਸਰਕਾਰ ਅਤੇ ਦਿੱਲੀ ਦੀ ਸਰਕਾਰ ਨੂੰ ਕਿ ਤੁਹਾਡੇ ਕੋਲ ਹਰ ਕਿਸਮ ਦੀ ਏਜੰਸੀ ਹੈ ਉਹ ਤਾਕਤ ਉਹ ਸਾਰੇ ਸਿਸਟਮ ਨੇ ਜਿੰਨ੍ਹਾਂ ਨਾਲ ਤੁਸੀਂ ਪਤਾ ਕਰਾ ਸਕਦੇ ਹੋ। ਸੁਖਬੀਰ ਬਾਦਲ ਨੇ ਕਿਹਾ ਕਿ ਬੇਨਤੀ ਕਰਦਾ ਹਾਂ ਕਿ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ, ਕਿ ਇਹ ਕਿਸ ਨੇ ਕਰਵਾਇਆ ਹੈ, ਕੌਣ ਇਸਦੇ ਪਿੱਛੇ ਹੈ ਕਿਸ ਨੇ ਇਹ ਸ਼ਾਜਿਸ਼ਾ ਰਚੀਆਂ ਕਿਉਂਕਿ ਜੇਕਰ ਦੋਸ਼ੀ ਨਾ ਫੜ੍ਹੇ ਗਏ ਤਾਂ ਬੇਅਦਬੀ ਹੋਰ ਹੋ ਗਈਆਂ ਤਾਂ ਪੰਜਾਬ ਦੀ ਅਮਨ ਸਾਂਤੀ ਤੇ ਖਾਲਸਾ ਪੰਥ ਕਦੇ ਵੀ ਬਰਦਾਸਤ ਨਹੀਂ ਕਰ ਸਕਦਾ ਕਿ ਉਸ ਦੇ ਗੁਰੂ ਤੇ ਹਮਲਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਇਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਨੇ ਇੱਕ ਡਿਪਟੀ ਕਮੀਸ਼ਨ ਦੇ ਥੱਲੇ ਹੀ ਕਮੇਟੀ ਬਣਾ ਦਿੱਤੀ ਹੈ ਜਿਸਦਾ ਲੈਬਲ ਕਿੰਨ੍ਹਾਂ ਛੋਟਾ ਹੈ ਇਸ ਨਾਲ ਜਾਂਚ ਕਿਸ ਤਰ੍ਹਾਂ ਹੋ ਸਕਦੀ ਹੈ। ਇਸਦਾ ਮਤਲਬ ਇੱਕ ਖਾਨਾਪੂਰਤੀ ਕਰਨਾ ਹੀ ਹੈ।
ਉਨ੍ਹਾਂ ਕਿਹਾ ਕਿ ਘੱਟ ਤੋਂ ਇੱਕ ਰਿਟਾਇਰਡ ਜਾਂਚ ਜਾਂ ਸਿਟਿੰਗ ਜਾਂਚ ਦੀ ਥੱਲੋ ਸਪੈਸ਼ਲ ਟਾਸਕ ਫੋਰਸ ਲਗਾਈ ਜਾਵੇ। ਜਿਸ ਨਾਲ ਪੂਰੇ ਸੂਬੇ ਨੂੰ ਵਿਸਵਾਸ ਹੋਵੇ ਕਿ ਇਸ ਸਿਆਸਤ ਨਹੀਂ ਹੋਵੇਗੀ। ਉਨ੍ਹਾਂ ਕਿ ਜੋ ਡੀਪਟੀ ਕਮਿਸ਼ਨਰ ਦੇ ਥੱਲੇ ਕਮੇਟੀ ਬਣਾਈ ਗਈ ਹੈ, ਉਹ ਤਾਂ ਸਿੱਧਾ ਹੀ ਹੋਮ ਮਨਿਸਟਰ ਤੇ ਚੀਫ ਮਨੀਸ਼ਟਰ ਦੇ ਥੱਲੇ ਰੋਜ਼ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਇੱਕੋ ਹੀ ਸੋਚ ਰਹੀ ਹੈ, ਉਹ ਹਰ ਇੱਕ ਗੱਲ ਤੇ ਸਿਆਸਤ ਕਰਨਾ।
ਇਹ ਵੀ ਪੜ੍ਹੋ: ਬਾਦਲਾਂ ਤੇ ਮਜੀਠੀਆ ਨੂੰ ਅੰਦਰ ਕਰਨ ਲਈ ਬਦਲੇ 3 ਡੀਜੀਪੀ: ਪ੍ਰਕਾਸ਼ ਸਿੰਘ ਬਾਦਲ