ETV Bharat / state

ਨਵਜੋਤ ਸਿੱਧੂ ਮੈਂਟਲ ਸਿੱਧੂ ਹੈ: ਸੁਖਬੀਰ ਬਾਦਲ - ਕਾਂਗਰਸ ਪ੍ਰਧਾਨ ਨਵੋਜਤ ਸਿੱਧੂ

ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਨਵੋਜਤ ਸਿੱਧੂ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਨਵਜੋਤ ਸਿੱਧੂ ਮੈਂਟਲ ਸਿੱਧੂ ਹੈ।

ਸੁਖਬੀਰ ਬਾਦਲ ਨੇ ਕਿਹਾ ਨਵਜੋਤ ਸਿੱਧੂ ਮੈਂਟਲ ਸਿੱਧੂ ਹੈ

author img

By

Published : Dec 27, 2021, 4:26 PM IST

ਅੰਮ੍ਰਿਤਸਰ: ਉੱਤਰੀ ਹਲਕੇ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ, ਅਨਿਲ ਜੋਸ਼ੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ, ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਲੈ ਕੇ ਆਪਣੇ ਹਲਕੇ ਵਿੱਚ ਰੈਲੀਆਂ ਰੱਖੀਆਂ ਗਈਆਂ ਸਨ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਪ੍ਰਧਾਨ ਨਵੋਜਤ ਸਿੱਧੂ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਨਵਜੋਤ ਸਿੱਧੂ ਮੈਂਟਲ ਸਿੱਧੂ ਹੈ, ਇਸ ਤੋਂ ਕਾਂਗਰਸੀ ਖੁਦ ਦੁਖੀ ਹਨ।

ਇਸ ਤੋਂ ਇਲਾਵਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਫ਼ੈਸਲੇ ਦੀ ਘੜੀ ਆ ਗਈ ਹੈ, ਜੇਕਰ ਸਹੀ ਫ਼ੈਸਲਾ ਕਰੋਗੇ ਤਾਂ 5 ਸਾਲ ਚੰਗੇ ਲੰਘਣਗੇ। ਪਿਛਲੇ ਵਾਰ ਕੈਪਟਨ ਨੇ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਲਈ ਸੀ, 5 ਸਾਲ ਕਾਂਗਰਸ ਨੇ ਪੰਜਾਬ ਨੂੰ ਪਿੱਛੇ ਧਕੇਲ ਦਿੱਤਾ ਹੈ, ਉਹ ਨਾ ਭਾਜਪਾ ਨਾ ਹੀ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹੇਗਾ।

ਨਵਜੋਤ ਸਿੱਧੂ ਮੈਂਟਲ ਸਿੱਧੂ ਹੈ

ਕੇਜਰੀਵਾਲ ਨੇ ਆਪਣੇ ਬੇਟੇ ਦੀ ਝੂਠੀ ਸਹੁੰ ਖਾਧੀ

ਕੇਜਰੀਵਾਲ ਨੇ ਆਪਣੇ ਬੇਟੇ ਦੀ ਝੂਠੀ ਸਹੁੰ ਖਾਧੀ ਕੇਜਰੀਵਾਲ ਨੇ ਕਿਹਾ ਕਿ ਮੈਂ ਕਾਂਗਰਸ ਨਾਲ ਗੱਠਜੋੜ ਨਹੀਂ ਕਰਾਂਗਾ, ਪਰ ਦਿੱਲੀ ਵਿੱਚ ਉਸ ਨੇ ਕਾਂਗਰਸ ਪਾਰਟੀ ਨਾਲ ਗੱਠਜੋੜ ਕਰ ਲਿਆ, ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਹੀ ਆਮ ਆਦਮੀ ਪਾਰਟੀ ਨੂੰ ਬਣਾ ਲਿਆ। ਸੁਖਬੀਰ ਬਾਦਲ ਨੇ ਕਿਹਾ ਪੰਜਾਬ ਵਿੱਚ ਲੋਕਾਂ ਨੂੰ ਕੇਜਰੀਵਾਲ ਕੁੱਝ ਕਹਿ ਤਹਿਤ ਦਿੱਲੀ ਵਿੱਚ ਲੋਕਾਂ ਨੂੰ ਕੁੱਝ ਕਹਿੰਦਾ ਹੈ। ਦਿੱਲੀ ਵਿੱਚ ਤਾਂ ਬਹੁਤ ਸਾਲ ਹੋ ਗਏ ਕੇਜਰੀਵਾਲ ਸਰਕਾਰ ਨੇ ਅੱਜ ਤੱਕ ਕਿਸੇ ਔਰਤ ਦੇ ਖਾਤੇ ਵਿੱਚ 1 ਰੁਪਇਆ ਤੱਕ ਨਹੀਂ ਪਾਇਆ, ਇੱਥੇ ਲੋਕਾਂ ਨੂੰ ਫ੍ਰੀ ਇਲਾਜ ਦੇਣ ਦੀ ਗੱਲ ਕਰ ਰਿਹਾ ਦਿੱਲੀ ਵਿੱਚ ਲੋਕ ਲਾਜ ਨੂੰ ਤਰਸ ਰਹੇ ਹਨ।

ਕੁੰਵਰ ਵਿਜੇ ਪ੍ਰਤਾਪ ਸਿੰਘ 500 ਰੁਪਏ ਨਹੀਂ ਛੱਡਦਾ, ਸੁਖਬੀਰ ਬਾਦਲ

ਪੰਜਾਬ ਵਿੱਚ ਅਕਾਲੀ ਦਲ ਦੇ ਲੋਕਾਂ ਨੂੰ ਭਲਾਈ ਦੀਆਂ ਸਕੀਮਾਂ ਲਿਆਂਦੀਆਂ ਸਨ 'ਤੇ ਅੱਜ ਕਾਂਗਰਸ ਪਾਰਟੀ ਆਪਣਾ ਨਾਂ ਦੇ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਰਹੇ, ਕਿਉਂਕਿ ਲੋਕਾਂ ਦਾ ਕੰਮ ਕੀਤਾ ਸੀ ਲੋਕਾਂ ਦਾ ਪਿਆਰ ਸੀ, ਹੁਣ ਤੁਸੀਂ ਸੋਚ ਲਵੋਂ ਵੋਟ ਕਿਸ ਨੂੰ ਪਾਉਣੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ 500 ਰੁਪਏ ਨਹੀਂ ਛੱਡਦਾ ਤੁਹਾਨੂੰ ਪਤਾ ਪੁਲਿਸ ਵਾਲੇ ਰਾਹ ਜਾਂਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਲੈਂਦੇ ਹਨ, ਉਸ ਵਾਲਿਆਂ ਨੂੰ ਜਾਣਦੇ ਹੋ ਪੈਸੇ ਬਗੈਰ ਕੰਮ ਨਹੀਂ ਕਰਦੇ ਕੁੰਵਰ ਵਿਜੈ ਪ੍ਰਤਾਪ ਵੀ ਉਹੀ ਪੁਲਿਸ ਵਾਲੇ ਹਨ।

ਅਕਾਲੀ ਸਰਕਾਰ ਆਉਣ 'ਤੇ ਬੱਚਿਆਂ ਨੂੰ ਪੜ੍ਹਾਈ ਮੁਫ਼ਤ ਹੋਵੇਗੀ

ਸੁਖਬੀਰ ਬਾਦਲ ਨੇ ਕਿਹਾ ਕਿ ਜੋਸ਼ੀ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਲਈ ਬਾਦਲ ਸਰਕਾਰ ਮੁਫ਼ਤ ਪੜ੍ਹਾਏਗੀ, ਗ਼ਰੀਬ ਲੋਕਾਂ ਨੂੰ 5 ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ। ਜਿਸ ਦਾ ਵਿਆਜ ਪੰਜਾਬ ਸਰਕਾਰ ਭਰੇਗੀ ਬਾਦਲ ਸਰਕਾਰ ਦੀ ਸੋਚ ਬੜੀ ਲੰਬੀ ਸੋਚ ਹੈ, ਲੋਕਾਂ ਦਾ ਪੈਸੇ ਕਰਕੇ ਇਲਾਜ ਨਹੀਂ ਰੁਕੇਗਾ। ਸੁਖਬੀਰ ਬਾਦਲ ਨੇ ਕਿਹਾ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਨੂੰ 10 ਲੱਖ ਰੁਪਏ ਪੰਜਾਬ ਸਰਕਾਰ ਦੇਵੇਗੀ, ਜਿਸ ਦਾ ਵਿਆਜ ਪੰਜਾਬ ਸਰਕਾਰ ਦੇਵੇਗੀ। ਤੁਸੀਂ 5 ਸਾਲ ਬਰਬਾਦ ਕਰ ਦਿੱਤੇ ਹਨ, ਹੁਣ 5 ਸਾਲ ਸਹੀ ਪਾਰਟੀ ਨੂੰ ਵੋਟ ਪਾਓ। ਭਗਵੰਤ ਮਾਨ ਨੇ ਆਪਣੀ ਮਾਂ ਦੀ ਝੂਠੀ ਸਹੁੰ ਖਾ ਲਈ ਸ਼ਰਾਬ ਨਹੀਂ ਪੀਵਾਂਗਾ, ਇਸ ਲਈ ਉਨ੍ਹਾਂ ਕਿਹਾ ਕਿ ਜੋਸ਼ੀ ਨੂੰ ਜਿਤਾਓ 'ਤੇ ਅਕਾਲੀ ਦਲ ਦੀ ਸਰਕਾਰ ਬਣਾਓ।

ਬਾਦਲ ਸਰਕਾਰ ਨੇ ਬਿਨ੍ਹਾਂ ਭੇਦਭਾਵ ਸਹੂਲਤਾਂ ਦਿੱਤੀਆਂ ਸਨ।

ਅਨਿਲ ਜੋਸ਼ੀ ਨੇ ਕਿਹਾ ਕਿ 2007 ਤੋਂ 2017 ਵਿੱਚ ਅਕਾਲੀ ਦਲ ਦੀ ਸਰਕਾਰ ਵਿੱਚ ਜੋ ਸੁੱਖ 'ਤੇ ਜੋ ਸਕੀਮਾਂ ਬਾਦਲ ਸਰਕਾਰ ਨੇ ਦਿੱਤੀਆਂ ਸਨ, ਸਭ ਨੂੰ ਇਕੱਠੇ ਕਰਕੇ ਸਭ ਧਰਮਾਂ ਨੂੰ ਸਹੂਲਤਾਂ ਦਿੱਤੀਆਂ ਸਨ। ਇਕ ਵਾਰ ਫਿਰ ਉਹੀ ਬਾਦਲ ਸਰਕਾਰ ਬਣਾਉਣ ਲਈ ਅੱਜ ਅਸੀ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਦੇ ਕਿਹਾ ਕਿ ਇਹ ਲੋਕ ਸਰਕਾਰਾਂ ਬਣਾਉਣ ਲਈ ਵਾਅਦੇ ਵੱਡੇ-ਵੱਡੇ ਕਰਦੇ ਹਨ, ਪਰ ਪੂਰੇ ਇੱਕ ਵੀ ਨਹੀਂ ਕਰਦੇ।

ਕੇਜਰੀਵਾਲ ਤੋਂ ਦਿੱਲੀ ਦੇ ਲੋਕ ਦੁਖੀ ਹਨ, ਅਨਿਲ ਜੋਸ਼ੀ

ਇਸ ਤੋਂ ਇਲਾਵਾਂ ਕੇਜਰੀਵਾਲ ਤੋਂ ਦਿੱਲੀ ਦੇ ਲੋਕ ਦੁਖੀ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੀ ਸਵਾਰੇਗਾ 1000 ਰੁਪਏ ਔਰਤਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕਰਦੇ ਹਨ, ਇਨ੍ਹਾਂ ਦਿੱਲੀ ਦੀ ਔਰਤਾਂ ਦੇ ਖਾਤੇ ਵਿੱਚ ਕੁੱਝ ਨਹੀਂ ਪਾਇਆ। ਦਿੱਲੀ ਦੇ ਰੈਵਨਿਊ ਨੂੰ 2 ਸਾਲ ਤੋਂ ਇਸ਼ਤਿਹਾਰਾਂ ਦੇ ਵਿੱਚ ਖਰਚ ਕੀਤਾ ਜਾ ਰਿਹਾ ਹੈ, ਪਰ ਕੋਈ ਪੁੱਛਣ ਵਾਲਾ ਨਹੀਂ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ, ਪੰਜਾਬ ਦਾ ਪੈਸਾ ਕਿੱਥੇ-ਕਿੱਥੇ ਲਗਾਉਣਗੇ। ਜੋਸ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਹ ਸਿਰਫ਼ ਤੇ ਸਿਰਫ਼ ਰਾਜ ਕਰਨਾ ਚਾਹੁੰਦੇ ਹਨ। ਅੰਗਰੇਜ਼ਾਂ ਦੀ ਤਰ੍ਹਾਂ ਪੰਜਾਬੀ ਅਣਖ ਵਾਲੇ ਹਨ, ਉਹ ਸਮਝ ਕੇ ਪੰਜਾਬ ਦੇ ਸੱਤਾ ਦੀ ਵਾਗਡੋਰ ਸਹੀ ਹੱਥਾਂ ਵਿੱਚ ਦੇਣਗੇ।

ਕੈਪਟਨ ਤੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਕੈਪਟਨ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਖਾਂਧੀ ਸੀ, ਸਿਰਫ਼ ਬਾਦਲ ਸਰਕਾਰ ਹੈ ਜੋ ਕਿਹਾ ਉਹ ਕੀਤਾ ਜੋ ਨਹੀਂ ਕਿਹਾ ਉਹ ਵੀ ਕੀਤਾ। ਬਿਕਰਮ ਮਜੀਠੀਆ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ ਹੈ, ਇਹ ਇਕ ਹਫ਼ਤੇ ਵਿੱਚ ਸਭ ਸਾਫ਼ ਹੋ ਜਾਣਾ ਹੈ, ਮਜੀਠੀਆ ਤੁਹਾਡੇ ਵਿੱਚ ਹੋਵੇਗਾ। ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫੀ ਮੰਗੀ ਕਿ ਮੈਂ ਝੂਠਾ ਇਲਜ਼ਾਮ ਲਗਾਏ ਸਨ, ਹੁਣ ਇਸ ਧੱਕੇ ਦਾ ਜਵਾਬ ਪੰਜਾਬ ਦੇ ਲੋਕ ਦੇਣਗੇ।

ਅਕਾਲੀ ਦਲ ਦੀ ਸਰਕਾਰ ਬਣਨ 'ਤੇ ਔਰਤ ਦੇ ਖਾਤੇ ਵਿੱਚ 2 ਹਜ਼ਾਰ ਰੁਪਿਆ ਮਹੀਨਾ ਆਵੇਗਾ

ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਾਓ ਹਰ ਘਰ ਦੀ ਮੁਖੀ ਔਰਤ ਦੇ ਖਾਤੇ ਵਿੱਚ 2 ਹਜ਼ਾਰ ਰੁਪਿਆ ਮਹੀਨਾ ਆਵੇਗਾ, 400 ਸੌ ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ। ਹਰ ਸਾਲ ਗ਼ਰੀਬ ਲੋਕਾਂ ਦਾ ਇਲਾਜ ਲਈ 10 ਲੱਖ ਰੁਪਏ ਦਾ ਫ਼ਰੀ ਹੋਵੇਗਾ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹਨ। ਉਨ੍ਹਾਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ, ਛੋਟੇ ਰੋਜ਼ਗਾਰ ਕਰਨ ਲਈ ਗਰੀਬ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇਗਾ। ਜਿਸ ਦਾ ਵਿਆਜ ਸਰਕਾਰ ਪੰਜਾਬ ਸਰਕਾਰ ਦੇਵੇਗੀ, ਅਨਿਲ ਜੋਸ਼ੀ ਨੇ ਕਿਹਾ ਜੋ ਕਿਹਾ ਉਹ ਕਰ ਕੇ ਦਵਾਂਗੇ ਇੱਕ ਵਾਰ ਤੱਕੜੀ ਦੀ ਸਰਕਾਰ ਬਣਾਓ।

ਇਹ ਵੀ ਪੜੋ:- ਪੁਲਿਸ ’ਤੇ ਸਿੱਧੂ ਦੇ ਵਿਵਾਦਿਤ ਬਿਆਨ ਨੂੰ ਲੈਕੇ ਅਕਾਲੀ ਦਲ ਦੀ CM ਚੰਨੀ ਨੂੰ ਨਸੀਹਤ

ETV Bharat Logo

Copyright © 2025 Ushodaya Enterprises Pvt. Ltd., All Rights Reserved.