ਅੰਮ੍ਰਿਤਸਰ:ਮੁਸਕਾਨ ਫਾਊਂਡੇਸ਼ਨ ਵਲੋਂ ਫਰੰਟਲਾਈਨ ਕੋਰੋਨਾ ਯੋਧਿਆਂ(Frontline Corona Warriors) ਲਈ ਵੱਡੀ ਗਿਣਤੀ ਚ ਲ਼ੋੜੀਂਦਾ ਸਮਾਨ ਪ੍ਰਸ਼ਾਸਨ(Administration) ਨੂੰ ਦਿੱਤਾ ਗਿਆ। ਇਸ ਮੌਕੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ(Sufi singer Lakhwinder Wadali) ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਵਲੋਂ ਪ੍ਰਸ਼ਾਸਨ ਦੀ ਕਾਰਗੁਜਾਰੀ ਵੀ ਤਾਰੀਫ਼ ਕੀਤੀ ਇਸਦੇ ਨਾਲ ਹੀ ਕੋਰੋਨਾ ਵਿੱਚ ਆਪਣੀ ਜਾਨ ਦੀ ਪਰਵਾਹ ਕਰੇ ਬਿਨ੍ਹਾਂ ਕੰਮ ਕਰਨ ਵਾਲਿਆਂ ਕੋਰੋਨਾ ਯੋਧਿਆਂ ਦੀ ਵੀ ਹੌਂਸਲਾ ਅਫਜਾਈ ਕੀਤੀ।
ਇਸ ਮੌਕੇ ਲਖਵਿੰਦਰ ਵਡਾਲੀ ( Lakhwinder Wadali) ਨੇ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਪਹਿਲਾਂ ਉਹ ਕੇਡੀ ਹਸਪਤਾਲ ਟੀਮ ਦੇ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਕੋਰੋਨਾ ਤੋਂ ਬਚਾਓ ਸਬੰਧੀ ਪੰਜਾਬ ਪੁਲਿਸ ਲਈ ਇਹ ਸਭ ਭੇਂਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੌਰ ਵਿੱਚ ਡਾਕਟਰ ਅਤੇ ਪੰਜਾਬ ਪੁਲਿਸ ਟੀਮਾਂ ਦਾ ਵੱਡਾ ਯੋਗਦਾਨ ਹੈ ਜਿਸ ਲਈ ਉਹ ਉਨ੍ਹਾਂ ਨੂੰ ਸਿਜਦਾ ਕਰਦੇ ਹਨ ਅਤੇ ਇਸਦੇ ਨਾਲ ਹੀ ਪ੍ਰਵਾਸੀ ਗਰੁੱਪ ਵਲੋਂ ਮੁਸ਼ਕਾਨ ਫਾਊਂਡੇਸ਼ਨ ਵਲੋਂ ਹਰ ਤਰ੍ਹਾਂ ਦਾ ਲੋੜੀਂਦਾ ਸਾਮਾਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮਹਾਮਾਰੀ (Epidemic) ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਹੈ ਕਿ ਪੂਰਨ ਅਹਿਤਿਆਤ ਨਹੀਂ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਇਹ ਬਿਮਾਰੀ ਫੈਲ ਰਹੀ ਹੈ।ਵਡਾਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਲਗਾ ਕੇ ਰੱਖਿਆ ਜਾਵੇ ਅਤੇ ਸੈਨੇਟਾਈਜ਼ਰ ਨਾ ਹੋਣ ਦੀ ਸੂਰਤ ਵਿੱਚ ਸਾਬਣ ਨਾਲ ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਦੇਸ਼ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਾ ਸਕੀਏ।
ਡਾ. ਕੁਲਦੀਪ ਸਿੰਘ ਅਰੋੜਾ ਜੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਨ ਨੇ ਕਿਹਾ ਕਿ ਉਹ ਸਮਾਜ ਸੇਵੀ ਸੰਸਥਾਵਾਂ ਦੇ ਬਹੁਤ ਧੰਨਵਾਦੀ ਹਨ। ਡਾ. ਅਰੋੜਾ ਨੇ ਦੱਸਿਆ ਕਿ ਹਸਪਤਾਲ ਵਲੋਂ ਫਰੰਟਲਾਈਨ ਤੇ ਕੰਮ ਕਰਨ ਵਾਲੇ ਯੋਧਿਆਂ ਦੀ ਮਦਦ ਕਰਨ ਲਈ ਐਮਰਜੈਂਸੀ ਕੇਸਾਂ ਵਿੱਚ ਐਬੂਲੈਂਸ ਦੀ ਸੁਵਿਧਾ 24 ਘੰਟੇ ਤਿਆਰ ਰਹੇਗੀ।