ਅੰਮ੍ਰਿਤਸਰ : ਜੀ 20 ਸੰਮੇਲਨ ਨੂੰ ਲੈ ਕੇ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਸੂਫੀ ਸੰਮੇਲਨ ਦਾ ਆਗਾਜ਼ ਕੇਂਦਰੀ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਇਆ ਗਿਆ, ਜਿਥੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਅਤੇ ਕੈਬਨਿਟ ਮੰਤਰੀ ਹਰਭਜਨ ਈਟੀਓ ਉਚੇਚੇ ਤੌਰ ਉਤੇ ਪਹੁੰਚੇ ਅਤੇ ਜੀ 20 ਸੰਮੇਲਨ ਅੰਮ੍ਰਿਤਸਰ ਹੋਣ ਨੂੰ ਸੁਭਾਗਾ ਕਿਹਾ ਹੈ।
ਵਿਦੇਸ਼ੀ ਡੈਲੀਗੇਟਸ ਨੂੰ ਦਿਖਾਈ ਜਾ ਰਹੀ ਪੰਜਾਬ ਦੇ ਸੱਭਿਆਚਾਰ ਦੀ ਝਲਕ : ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਈਟੀਓ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗਲ ਹੈ, ਜੋ ਅੰਮ੍ਰਿਤਸਰ ਗੁਰੂਨਗਰੀ ਵਿਚ ਇਹ ਸੰਮੇਲਨ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਇਸਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਿਸ ਵਿਚ ਆਉਂਦੇ ਦੋ ਦਿਨਾਂ ਵਿਚ ਕਈ ਵਿਸ਼ੇਸ਼ ਵਿਸ਼ਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਵਿਦੇਸ਼ੀ ਡੈਲੀਗੇਟਸ ਨੂੰ ਸਾਡੇ ਕਲਚਰ ਅਤੇ ਸਭਿਆਚਾਰ ਦੀ ਝਲਕ ਦਿਖਾਈ ਜਾ ਰਹੀ ਹੈ, ਜਿਸਦੇ ਚਲਦੇ ਅੱਜ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਇਕ ਸੂਫੀ ਫੈਸਟੀਵਲ ਕਰਵਾਇਆ ਗਿਆ ਹੈ, ਜਿਥੇ ਪੰਜਾਬੀ ਸੂਫੀ ਗਾਇਕਾਂ ਵੱਲੋਂ ਰੰਗ ਬੰਨ੍ਹੇ ਜਾ ਰਹੇ ਹਨ ਅਤੇ ਅਸੀਂ ਆਪਣੇ ਆਪ ਨੂੰ ਸੁਭਾਗਾ ਭਰਿਆ ਮਹਿਸੂਸ ਕਰ ਰਹੇ ਹਾਂ।
ਇਹ ਵੀ ਪੜ੍ਹੋ : G20 Conference In Amritsar : G-20 ਦੇ ਡੈਲੀਗੇਟਾਂ ਦੇ ਸਵਾਗਤ 'ਚ ਮਾਨ ਦਾ ਟਵੀਟ, ਲਿਖਿਆ-'ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ'
ਖਾਲਸਾ ਕਾਲਜ ਵਿਖੇ ਹੋਈ ਵਰਕਿੰਗ ਗਰੁੱਪ ਦੀ ਮੀਟਿੰਗ : ਕਿਲ੍ਹਾ ਗੋਬਿੰਦਗੜ੍ਹ ਦੇ ਸਮਾਗਮ ਤੋਂ ਪਹਿਲਾਂ ਜੀ-20 ਸੈਕਿੰਡ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਖਾਲਸਾ ਕਾਲਜ ਵਿਖੇ ਹੋਈ ਸੀ, ਜਿਸ ਵਿੱਚ ਸੀਐਮ ਭਗਵੰਤ ਮਾਨ ਅਤੇ ਵਿਦੇਸ਼ੀ ਡੈਲੀਗੇਟਾਂ ਨੇ ਆਪਣੇ ਵਿਚਾਰ ਰੱਖੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 177 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਬਣਾਇਆ ਜਾਵੇਗਾ। ਅਜਿਹੇ ਸਕੂਲਾਂ ਵਿੱਚ ਬੱਚੇ ਆਪਣੇ ਵਿਸ਼ੇ ਅਤੇ ਖੇਤਰ ਦੀ ਚੋਣ ਕਰਕੇ ਅੱਗੇ ਵਧ ਸਕਣਗੇ। ਬੱਚੇ ਨੂੰ ਡਾਕਟਰ, ਇੰਜਨੀਅਰ, ਪਾਇਲਟ ਜਾਂ ਜਿਸ ਵੀ ਖੇਤਰ ਵਿਚ ਉਹ ਜਾਣਾ ਚਾਹੁੰਦਾ ਹੈ, ਉਸ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ। ਜਦੋਂ ਬੱਚਾ ਪੜ੍ਹਾਈ ਕਰਕੇ ਇੱਥੋਂ ਚਲੇਗਾ ਤਾਂ ਉਹ ਆਪਣੇ ਵਿਸ਼ੇ ਵਿੱਚ ਮਾਹਿਰ ਹੋਵੇਗਾ।
ਇਹ ਵੀ ਪੜ੍ਹੋ : G20 meeting in Amritsar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਾਮਲੇ ਵਿੱਚ ਸੀਐੱਮ ਮਾਨ ਦਾ ਵੱਡਾ ਬਿਆਨ
ਵਿਦੇਸ਼ ਜਾਣ ਅਤੇ ਝੰਡਾ ਲਹਿਰਾਉਣ ਲਈ IELTS ਇੱਕ ਵਧੀਆ ਮਾਧਿਅਮ ਹੈ। 12ਵੀਂ ਪਾਸ ਕਰਨ ਤੋਂ ਬਾਅਦ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੇਡਾ ਨਾਲ ਤਾਲਮੇਲ ਹੈ ਤਾਂ ਜੋ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਤਿੰਨੋਂ ਦੇਸ਼ਾਂ ਦੇ ਬੱਚੇ ਇੱਕ ਦੂਜੇ ਦੇ ਘਰ ਜਾ ਕੇ ਆਪਣੀ ਉਚੇਰੀ ਪੜ੍ਹਾਈ ਪੂਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਮੱਧ ਏਸ਼ੀਆ ਦੀਆਂ ਆਰਥਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ।