ETV Bharat / state

Sudhir Suri murder case: ਮੁਲਜ਼ਮ ਸੰਦੀਪ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

author img

By

Published : Nov 17, 2022, 10:14 AM IST

Updated : Nov 17, 2022, 11:33 AM IST

ਸੁਧੀਰ ਸੂਰੀ ਕਤਲ ਮਾਮਲੇ ਵਿੱਚ ਮੁਲਜ਼ਮ ਸੰਦੀਪ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਉੱਤੇ ਭੇਜ ਦਿੱਤਾ ਹੈ।

Sudhir Suri murder case
ਮੁਲਜ਼ਮ ਸੰਦੀਪ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

ਅੰਮ੍ਰਿਤਸਰ: ਸੁਧੀਰ ਸੂਰੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਅੱਜ ਮੁੜ ਕੋਰਟ ਵਿਚ ਕੀਤਾ ਪੇਸ਼ ਗਿਆ ਜਿੱਥੇ ਅਦਾਲਤ ਨੇ ਮੁੜ ਉਸ ਨੂੰ 14 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਪੁਲਿਸ ਮੁਤਾਬਕ, ਸੰਦੀਪ ਸੰਨੀ ਦੇ ਮੋਬਾਇਲ ਵਿੱਚੋਂ ਇੱਕ ਲੱਖ 47 ਹਜ਼ਾਰ ਪੇਜਾਂ ਦਾ ਡਾਟਾ ਰਿਕਵਰੀ ਹੈ ਜਿਸ ਦੀ ਜਾਂਚ ਕਰਨ ਲਈ ਪੁਲਿਸ ਨੂੰ ਹੋਰ ਵਕਤ ਦੀ ਜ਼ਰੂਰਤ ਹੈ, ਇਸ ਲਈ ਰਿਮਾਂਡ ਅੱਗੇ ਵਧਾਉਣ ਦੀ ਅਦਾਲਤ ਵਿੱਚ ਅਪੀਲ ਕੀਤੀ ਗਈ। ਅਦਾਲਤ ਵੱਲੋਂ ਸੰਦੀਪ ਸੰਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਹੁਣ 1 ਦਸੰਬਰ ਨੂੰ ਮੁੜ ਸੰਦੀਪ (Sudhir Suri murder case Update) ਸੰਨੀ ਦੀ ਪੇਸ਼ੀ ਹੋਵੇਗੀ।

ਪਰਿਵਾਰ ਨਾਲ ਮਿਲਿਆ ਸੰਦੀਪ: ਸੰਦੀਪ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਸੰਦੀਪ ਨਾਲ ਸਿਰਫ਼ ਰਾਜ਼ੀ ਖੁਸ਼ੀ ਰਹਿਣ ਬਾਰੇ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਪਰਿਵਾਰ ਦਾ ਧਿਆਨ ਰੱਖਣ। ਸੰਦੀਪ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਹ ਬਿਲਕੁੱਲ ਠੀਕ ਹੈ। ਦੂਜੇ ਪਾਸੇ, ਇਸ ਵਾਰ ਫਿਰ ਸਿੱਖ ਜੱਥੇਬੰਦੀਆਂ ਨੂੰ ਕੋਰਟ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਸਿੱਖ ਜੱਥੇਬੰਦੀ ਆਗੂ ਨੇ ਕਿਹਾ ਕਿ ਅਜਿਹਾ ਕਰਨਾ ਪ੍ਰਸ਼ਾਸਨ ਵੱਲੋਂ ਸਰਾਸਰ ਗ਼ਲਤ ਹੈ। ਉੱਥੇ ਹੀ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ ਹੋਰ ਜਾਂਚ ਕਰਨ ਨੂੰ ਲੈ ਕੇ ਰਿਮਾਂਡ ਅੱਗੇ ਵਧਾਉਣ ਦੀ ਅਦਾਲਤ ਵਿੱਚ ਅਪੀਲ ਕੀਤੀ ਗਈ ਸੀ। ਅਦਾਲਤ ਵੱਲੋਂ ਸੰਦੀਪ ਸੰਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਸੁਧੀਰ ਸੂਰੀ ਕਤਲ ਕਾਂਡ

ਮੋਬਾਇਲ ਦੀ 81 ਦੇ ਕਰੀਬ ਕਾਲ ਡਿਟੇਲ ਦੀ ਹੋ ਰਹੀ ਜਾਂਚ: ਇਸ ਮੌਕੇ ਸੁਧੀਰ ਸੂਰੀ ਦੇ ਵਕੀਲ ਮਾਨਵ ਆਨੰਦ ਨੇ ਮੀਡੀਆ ਨੂੰ ਦੱਸਿਆ ਕਿ ਪੁਲੀਸ ਵੱਲੋਂ ਦੋ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਮਾਨਯੋਗ ਅਦਾਲਤ ਵੱਲੋਂ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੰਦੀਪ ਸਿੰਘ ਦੇ ਮੋਬਾਇਲ ਦੀ 81 ਦੇ ਕਰੀਬ ਕਾਲ ਡਿਟੇਲ ਹਨ ਉਨ੍ਹਾਂ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਗੋਲੀਆਂ ਮਾਰ ਕੇ ਕੀਤਾ ਸੀ ਸੁਧੀਰ ਸੂਰੀ ਦਾ ਕਤਲ: ਕੁਝ ਦਿਨ ਪਹਿਲਾਂ ਦਿਨ ਦਿਹਾੜੇ ਹਿੰਦੂ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਨੂੰ ਗੋਲੀਆਂ ਮਾਰ (Murder of Shiv Sena leader Sudhir Suri) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸੂਰੀ ਦੀ ਪੁਲਿਸ ਸੁਰੱਖਿਆ ਦੇ ਬਾਵਜੂਦ ਉਸ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪੰਜ ਗੋਲੀਆਂ ਮਾਰੀਆਂ ਗਈਆਂ। ਉਹ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਨ। ਗੋਲੀ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ। ਘਟਨਾ ਦੇ ਸਮੇਂ, ਸੂਰੀ ਗੋਪਾਲ ਮੰਦਰ ਦੇ ਬਾਹਰ ਧਰਨੇ 'ਤੇ ਬੈਠੇ ਸੀ। ਉਸੇ ਸਮੇਂ ਬਾਅਦ ਦੁਪਹਿਰ ਕਾਰ 'ਤੇ ਆਏ ਸੰਦੀਪ ਸਿੰਘ ਨੇ ਆ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਸੁਧੀਰ ਸੂਰੀ ਦੀ ਛਾਤੀ ਵਿੱਚ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ ਸੂਰੀ: ਜਦੋਂ ਸੂਰੀ ਨੂੰ ਗੋਲੀ ਮਾਰੀ ਗਈ ਤਾਂ ਉਨ੍ਹਾਂ ਦੇ ਨਾਲ ਕਈ ਸਮਰਥਕ ਵੀ ਮੌਜੂਦ ਸਨ। ਗੋਲੀਬਾਰੀ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਰੀ ਖਾਲਿਸਤਾਨ ਸਮਰਥਕਾਂ ਦੇ ਨਿਸ਼ਾਨੇ 'ਤੇ ਸੀ। ਕੁਝ ਸਮਾਂ ਪਹਿਲਾਂ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨ ਸਮਰਥਕਾਂ ਨੇ ਵੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਹੀ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ। ਹਮਲਾਵਰ ਜਿਸ ਕਾਰ ਵਿਚ ਆਇਆ ਸੀ ਉਸ ਵਿਚ ਖਾਲਿਸਤਾਨੀਆਂ ਦਾ ਸਟਿੱਕਰ ਲੱਗਾ ਹੋਇਆ ਸੀ।'

ਸੁਧੀਰ ਸੂਰੀ ਕਤਲ ਕਾਂਡ

32 ਬੋਰ ਦੇ ਲਾਇਸੈਂਸੀ ਪਿਸਤੌਲ ਤੋਂ ਹੋਈ ਫਾਇਰਿੰਗ': ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਦੀਪ ਸਿੰਘ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਅੱਤਵਾਦੀ ਘਟਨਾ ਸੀ ਜਾਂ ਕੁਝ ਹੋਰ, ਇਸ ਬਾਰੇ ਕੁਝ ਕਹਿਣਾ ਠੀਕ ਨਹੀਂ ਹੈ। ਕੀ ਇਸ ਕਤਲ ਪਿੱਛੇ ਕਿਸੇ ਸੰਗਠਨ ਦਾ ਹੱਥ ਹੈ ਜਾਂ ਇਹ ਕੋਈ ਸਾਜ਼ਿਸ਼ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਸੰਨੀ ਨੇ 32 ਬੋਰ ਦੀ ਲਾਇਸੈਂਸੀ ਪਿਸਤੌਲ ਨਾਲ 5 ਗੋਲੀਆਂ ਚਲਾਈਆਂ। ਸੂਰੀ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਅਜੇ ਕਹਿਣਾ ਮੁਸ਼ਕਿਲਾ ਹੈ, ਇਹ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।

ਸ਼ੂਟਰ ਦੀ ਕਾਰ 'ਚੋਂ ਕਈ ਮਿਲੀਆਂ ਤਸਵੀਰਾਂ: ਸੂਰੀ ਨੂੰ ਗੋਲੀ ਮਾਰਨ ਵਾਲੇ ਸੰਦੀਪ ਦੀ ਕਾਰ ਵਿੱਚੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਤਸਵੀਰ ਵੀ ਮਿਲੀ ਹੈ। ਇਸ ਤੋਂ ਇਲਾਵਾ ਕਾਮੇਡੀਅਨ ਭਾਰਤੀ ਸਿੰਘ, ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਫੋਟੋ ਵੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਸਿੱਖਾਂ ਨਾਲ ਸਬੰਧਤ ਫੋਟੋਆਂ ਵੀ ਇਸ ਵਿੱਚ ਸ਼ਾਮਿਲ ਹਨ।

2016 ਵਿੱਚ ਖਾਲਿਸਤਾਨੀਆਂ ਨੂੰ ਦਿੱਤੀਆਂ ਸਨ ਧਮਕੀਆਂ: ਸੁਧੀਰ ਸੂਰੀ ਨੇ 2016 ਵਿੱਚ ਅੰਮ੍ਰਿਤਸਰ ਵਿੱਚ ਆਪਣੇ ਇੱਕ ਭਾਸ਼ਣ ਵਿੱਚ ਖਾਲਿਸਤਾਨੀਆਂ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਸੀ। ਉਨ੍ਹਾਂ ਨੇ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਕਿਸੇ ਹਿੰਦੂ ਨੂੰ ਮਾਰਦਾ ਹੈ ਤਾਂ ਉਹ ਉਨ੍ਹਾਂ ਵਿੱਚੋਂ 10 ਨੂੰ ਮਾਰ ਗਿਰਾਉਣਗੇ। ਉਦੋਂ ਤੋਂ ਉਹ ਲਗਾਤਾਰ ਵਿਵਾਦਾਂ 'ਚ ਘਿਰੇ ਰਹੇ। ਜੇਕਰ ਸਿੱਖ ਬੰਦ ਦਾ ਸੱਦਾ ਦਿੰਦੇ ਤਾਂ ਉਹ ਇਸ ਦਾ ਵਿਰੋਧ ਕਰਨ ਲੱਗ ਪੈਂਦੇ।

ਸੁਧੀਰ ਸੂਰੀ ਕਤਲ ਕਾਂਡ

ਸਿੱਖ ਬੀਬੀਆਂ ਬਾਰੇ ਬੋਲੇ ​​ਸੀ ਇਤਰਾਜ਼ਯੋਗ ਸ਼ਬਦ: ਸੁਧੀਰ ਸੂਰੀ ਦਾ ਸਭ ਤੋਂ ਵਿਵਾਦਿਤ ਬਿਆਨ 2019 ਵਿੱਚ ਸਾਹਮਣੇ ਆਇਆ ਸੀ। ਉਸ ਨੇ ਸਿੱਖ ਔਰਤਾਂ ਬਾਰੇ ਅਪਮਾਨਜਨਕ ਅਤੇ ਸ਼ਰਮਨਾਕ ਸ਼ਬਦ ਬੋਲੇ ​​ਸਨ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਖਾਲਿਸਤਾਨੀ ਸਮਰਥਕਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ, ਕਈ ਸ਼ਹਿਰਾਂ ਵਿੱਚ ਡਟੇ ਹੋਏ ਨੇ ਕਿਸਾਨ

Last Updated : Nov 17, 2022, 11:33 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.