ਅੰਮ੍ਰਿਤਸਰ: ਸੁੱਚਾ ਸਿੰਘ ਲੰਗਾਹ ਜਿਸ ਨੂੰ ਜਿਸ ਦੀ ਇਕ ਬੀਬੀ ਨਾਲ ਵਾਇਰਲ ਹੋਈ ਵੀਡੀਓ ਨੂੰ ਲੈ ਕੇ 5 ਅਕਤੂਬਰ 2017 ਨੂੰ ਸਿੰਘ ਸਾਹਿਬ ਵੱਲੋ ਪੰਥ ਤੌ ਛੇਕਿਆ ਗਿਆ ਸੀ ਅਤੇ ਉਸ ਤੇ ਪੰਥਕ ਸਮਾਗਮਾਂ ਵਿਚ ਵਿਚਰਨ ਅਤੇ ਸਮੂਚੇ ਕਾਰਜਾਂ ਤੇ ਬੈਨ ਲਾਉਂਦਿਆਂ ਪੰਥਕ ਜੱਥੇਬੰਦੀਆਂ ਵੱਲੋ ਰੋਟੀ ਬੇਟੀ ਦੀ ਸਾਂਝ ਤੱਕ ਖਤਮ ਕੀਤੀ ਗਈ ਸੀ। ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਲੱਗੀ ਰੌਕ ਹਟਾਉਣ ਤੌ ਬਾਅਦ ਹੁਣ ਸੁੱਚਾ ਸਿੰਘ ਲੰਗਾਹ ਵੀ ਆਪਣੇ ਆਪ ਨੂੰ ਮੁੜ ਪੰਥ ਵਿਚ ਸ਼ਾਮਿਲ ਕਰਨ ਲਈ ਜਦੋਂ ਜਹਿਦ ਕਰ ਰਿਹਾ ਹੈ। ਜਿਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਇੱਕ ਚਿੱਠੀ ਲਿਖ ਪੰਥ ਵਿਚ ਸ਼ਾਮਿਲ ਕਰਨ ਦੀ ਬੇਨਤੀ ਕੀਤੀ ਹੈ ਅਤੇ ਪਿਛਲੇ 16 ਅਪਰੈਲ ਤੋਂ 25 ਅਪਰੈਲ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਰੋਜਾਨਾ ਅਰਦਾਸ ਕਰਨ ਪਹੁੰਚ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਉਹ ਆਪਣੀ ਸਰਧਾ ਮੁਤਾਬਿਕ ਕਰ ਰਹੇ ਹਨ ਜਾ ਫਿਰ ਉਹਨਾ ਦੀ ਚਿੱਠੀ ਤੇ ਸੰਬਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾ ਨੂੰ ਕੋਈ ਹੁਕਮ ਸੁਣਾਇਆ ਗਿਆ ਹੈ। ਜੋ ਉਹਨਾ ਵੱਲੋ ਰੋਜਾਨਾ ਇੱਥੇ ਪਹੁੰਚ ਕੇ ਆਪਣੇ ਸਾਥੀਆਂ ਦੇ ਨਾਲ ਅਰਦਾਸ ਕੀਤੀ ਜਾ ਰਹੀ ਹੈ। ਪਰ ਅਜ ਤਕਰੀਬਨ 3 ਸਾਲ ਤੋਂ ਉਪਰ ਦਾ ਸਮਾਂ ਬੀਤਣ ਤੌ ਬਾਅਦ ਉਸ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਰਾਹੀ ਮੁੜ ਇਹ ਬੇਨਤੀ ਕੀਤੀ ਹੈ ਕਿ ਉਸ ਨੂੰ ਦੁਆਰਾ ਪੰਥ ਦਾ ਹਿੱਸਾ ਬਣਾਇਆ ਜਾਵੇ ਤਾ ਜੋਂ ਉਹ ਗੁਰੂ ਘਰ ਨਾਲ ਜੁੜ ਸਕੇ।
ਸੁੱਚਾ ਸਿੰਘ ਲੰਗਾਹ ਪੰਥ 'ਚ ਵਾਪਸੀ ਲਈ ਕਾਹਲਾ, ਮੁੜ ਜੱਥੇਦਾਰ ਸਾਹਿਬ ਨੂੰ ਲਿਖਿਆ ਪੱਤਰ
ਸੁੱਚਾ ਸਿੰਘ ਲੰਗਾਹ ਨੇ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਮੰਗ ਪੱਤਰ ਪੰਥ ਵਿਚ ਮੁੜ ਸ਼ਾਮਿਲ ਕਰਨ ਦੀ ਕੀਤੀ ਅਪੀਲ ਰੋਜਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਾਥੀਆ ਨਾਲ ਅਰਦਾਸ ਕਰਨ ਪਹੁੰਚ ਰਹੇ ਹਨ,ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਓਟ ਆਸਰਾ ਲੈਣ ਪਹੁੰਚਿਆ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ