ਅੰਮ੍ਰਿਤਸਰ: ਸੂਬੇ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਕੂਲ ਕਾਲਜ ਮੁੜ ਤੋਂ ਬੰਦ ਕਰ ਦਿੱਤੇ ਹਨ। ਜਿਸ ਕਾਰਨ ਵਿਦਿਆਰਥੀਆਂ ਚਰੋਸ ਪਾਇਆ ਜਾ ਰਿਹਾ ਹੈ। ਜਿਲ੍ਹੇ ਚ ਸਕੂਲ ਕਾਲਜ ਮੁੜ ਤੋਂ ਬੰਦ ਕੀਤੇ ਜਾਣ ਕਾਰਨ ਵਿਦਿਆਰਥੀਆਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਸਕੂਲ ਕਾਲਜ ਮੁੜ ਤੋਂ ਖੋਲ੍ਹੇ ਜਾਣ।
ਕੋਰੋਨਾ ਨੂੰ ਲੈ ਕੇ ਸਰਕਾਰ ਕਰ ਰਹੀ ਹੈ ਡਰਾਮਾ- ਵਿਦਿਆਰਥੀ
ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਰਕਾਰ ਦੇ ਫੈਸਲੇ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾ ਦੋਹਰੀ ਨੀਤੀਆਂ ’ਤੇ ਚਲ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਫੀਸ ਜਮਾਂ ਕਰਵਾਉਣ ਸਮੇਂ ਉਨ੍ਹਾਂ ਨੂੰ ਕੋਰੋਨਾ ਨਜ਼ਰ ਨਹੀਂ ਆਉਂਦਾ ਹੈ ਪਰ ਜਿਵੇਂ ਹੀ ਫੀਸ ਭਰ ਦਿੱਤੀਆਂ ਜਾਂਦੀਆਂ ਹਨ ਮੁੜ ਤੋਂ ਕੋਰੋਨਾ ਕਾਰਨ ਸਕੂਲ ਬੰਦ ਕਰ ਦਿੱਤੇ ਜਾਂਦੇ ਹਨ।
ਇਹ ਵੀ ਪੜੋ: ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਲਈ ਖੇਡ ਫੰਡਾਂ ਦੀ ਵਰਤੋਂ ਸਬੰਧੀ ਨਵੀਂਆਂ ਹਦਾਇਤਾਂ ਜਾਰੀ
ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਦੇ ਨਾਂ ਤੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ ਪਰ ਸ਼ਰਾਬ ਦੇ ਠੇਕਿਆਂ ਤੋ ਸਰਕਾਰ ਨੂੰ ਬਿਲਕੁੱਲ ਵੀ ਕੋਰੋਨਾ ਨਹੀਂ ਦਿਖਦਾ ਹੈ। ਸਰਕਾਰ ਨੂੰ ਕੋਰੋਨ ਦੇ ਨਾਂ ਤੇ ਕੀਤੇ ਜਾ ਰਹੇ ਡਰਾਮੇ ਨੂੰ ਬੰਦ ਕਰ ਚਾਹੀਦਾ ਹੈ। ਕਾਬਿਲੇਗੌਰ ਹੈ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸਕੂਲ ਖੋਲ੍ਹਣ ਤਾਂ ਜੋ ਉਹ ਆਪਣੀ ਪੜਾਈ ਕਰ ਸਕਣ।