ਅੰਮ੍ਰਿਤਸਰ: ਪਰਾਲੀ ਨਾਲ ਨੱਜਿਠਣ ਲਈ ਕੋਈ ਹੱਲ ਨਾ ਨਿਕਲਦਾ ਵੇਖ ਕਿਸਾਨ ਆਖ਼ਰ ਉਸ ਨੂੰ ਸਾੜਨ ਲਈ ਵਾਰ-ਵਾਰ ਮਜ਼ਬੂਰ ਹੋ ਰਿਹਾ ਹੈ। ਅੰਮ੍ਰਿਤਸਰ ਵਿੱਚ ਅਜਿਹਾ ਹੀ ਅਜੇ ਬਰਕਰਾਰ ਹੈ। ਝੋਨੇ ਦੀ ਰਹਿੰਦ ਖੂੰਦ ਦਾ ਨਿਪਟਾਰਾ ਸੂਬੇ ਵਿੱਚ ਇਕ ਵੱਡਾ ਮਸਲਾ ਬਣਿਆ ਹੋਇਆ ਹੈ।
ਹਾਲਾਂਕਿ ਸਰਕਾਰ ਵਲੋਂ ਪਰਾਲੀ ਨਾ ਸਾੜਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਲੋੜ ਹੈ ਕਿ ਸਰਕਾਰ ਇਸ ਦਾ ਕੋਈ ਹੱਲ ਵੀ ਕੱਢੇ। ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੋ ਰਿਹਾ ਹੈ ਜਿਸ ਦਾ ਧੂੰਆ ਵਾਤਾਵਰਨ ਨੂੰ ਗੰਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਮੇਹਮਾਨ ਵਜੋਂ ਨਹੀਂ ਆਮ ਇਨਸਾਨ ਦੇ ਤੌਰ 'ਤੇ ਪਾਕਿਸਤਾਨ ਆਉਣਗੇ ਮਨਮੋਹਨ ਸਿੰਘ: ਪਾਕ ਮੰਤਰੀ
ਕਿਸਾਨਾਂ ਦਾ ਤਰਕ ਹੈ ਕਿ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਹਜ਼ਾਰਾਂ ਦਾ ਬੋਝ ਉਨ੍ਹਾਂ ਦੇ ਸਿਰ ਪੈ ਰਿਹਾ ਹੈ ਜਿਸ ਨੂੰ ਉਹ ਨਹੀਂ ਝੱਲ ਸਕਦੇ। ਲੋੜ ਹੈ ਕਿ ਸਰਕਾਰ ਕੋਈ ਪੁਖ਼ਤਾ ਹੱਲ ਕੱਢੇ ਤਾਂ ਜੋ ਕਿਸਾਨ ਅਜਿਹਾ ਨਾ ਕਰਨ।