ਅੰਮ੍ਰਿਤਸਰ: ਪੰਜਾਬ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰ ਅਤੇ ਸੁਪਰੀਮ ਕੋਰਟ ਨੇ ਸਖ਼ਤੀ ਵੀ ਕੀਤੀ ਹੈ ,ਪਰ ਬਾਵਜੂਦ ਇਸ ਦੇ ਕਿਸਾਨ ਪਰਾਲੀਆਂਂ ਨੂੰ ਅੱਗ ਲਗਾ ਰਹੇ ਹਨ, ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਾਡਾ ਸ਼ੌਂਕ ਨਹੀਂ ਮਜ਼ਬੁਰੀ ਹੈ ਕਿਉਂਕਿ ਸਰਕਾਰਾਂ ਨੇ ਇਸ ਦਾ ਕੋਈ ਹੱਲ ਨਹੀਂ ਕੱਢਿਆ। ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ 'ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਬੜੇ ਬੜੇ ਵਾਅਦੇ ਕੀਤੇ ਸਨ ਪਰ ਉਹ ਸਾਰੇ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆਈ। ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਸਰਕਾਰ ਨੇ ਅੱਜ ਤੱਕ ਕੋਈ ਮਸ਼ੀਨਰੀ ਦਿੱਤੀ ਹੈ ਤੇ ਨਾ ਹੀ ਕਿਸੇ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੈਸਾ ਦਿੱਤਾ ਹੈ।
ਕਿਸਾਨਾਂ ਨੂੰ ਕੋਈ ਲੋੜ ਨਹੀਂ ਪਰਾਲੀ ਸਾੜਨ : ਸਰਕਾਰ ਨੇ ਵਾਅਦੇ ਕੀਤੇ ਸਨ ਕਿ ਸਭ ਨੂੰ ਪੈਸੇ ਦਿੱਤੇ ਜਾਣਗੇ ਜੇਕਰ ਕਿਸਾਨਾਂ ਨੂੰ ਪੈਸੇ ਦਿੱਤੇ ਹੁੰਦੇ ਤਾਂ ਕਿਸਾਨਾਂ ਨੂੰ ਕੋਈ ਲੋੜ ਨਹੀਂ ਸੀ ਪਰਾਲੀ ਸਾੜਨ ਦੀ। ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਮਾਹਵਾ 'ਚ ਅੱਜ ਇੱਕ ਵਾਰ ਫਿਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣਾ ਉਨ੍ਹਾਂ ਦੀ ਮਰਜ਼ੀ ਨਹੀਂ ਸਗੋਂ ਮਜ਼ਬੂਰੀ ਹੈ।
ਸਰਕਾਰ ਤੋਂ ਪਰਾਲੀ ਦਾ ਕੋਈ ਹੱਲ ਨਹੀਂ : ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸਰਕਾਰ ਤੋਂ ਪਰਾਲੀ ਦਾ ਕੋਈ ਹੱਲ ਕੱਢਣ ਦੀ ਮੰਗ ਕਰ ਰਹੇ ਹਨ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ। ਪਰਾਲੀ ਨੂੰ ਅੱਗ ਲਾਉਣਾ ਕਿਵੇਂ ਹੋਵੇਗਾ ਬੰਦ ਪਰਾਲੀ ਨੂੰ ਅੱਗ ਲਾਉਣਾ ਉਣਾ ਦੀ ਮਜਬੂਰੀ ਹੈ, ਉਣਾ ਦੀ ਮਰਜ਼ੀ ਨਹੀਂ ਅਤੇ ਜਦੋਂ ਵੀ ਉਹ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਹਵਾ ਦੀ ਦਿਸ਼ਾ ਦੇਖ ਕੇ ਅਜਿਹਾ ਕਰਦਾ ਹੈ ਅਤੇ ਪਰਾਲੀ ਨਾਲੋਂ ਫੈਕਟਰੀ ਵਿੱਚੋਂ ਧੂੰਆਂ ਵੱਧ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਫਸਲਾਂ ਵਿੱਚੋ ਪਰਾਲੀ ਨੂੰ ਚੁਕਵਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਜ਼ਮੀਨ ਦੀ ਖ਼ਾਲੀ ਹੋ ਸਕੇ।ਸਰਕਾਰ ਨੇ ਵੀ ਮਸ਼ੀਨਿਰੀ ਦੇਣ ਦੀ ਗੱਲ ਕੀਤੀ ਸੀ ਜੌ ਸਾਨੂੰ ਨਹੀਂ ਮਿਲੀ ਤੇ ਨਾ ਹੀ ਸਰਕਾਰ ਵੱਲੋਂ 2500 ਰੂਪਏ ਦੇਣ ਦਾ ਜੌ ਵਾਅਦਾ ਕੀਤਾ ਸੀ ਉਹ ਕਿਸੇ ਕਿਸਾਨ ਨੂੰ ਦਿੱਤੇ ।
- Firing On Police Inspector Update:ਪੁਲਿਸ ਇੰਸਪੈਕਟਰ 'ਤੇ ਫਾਇਰਿੰਗ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ,ਸੀਸੀਟੀਵੀ ਖੰਗਾਲ ਰਹੀ ਪੁਲਿਸ, ਏਡੀਸੀਪੀ ਨੇ ਸਾਂਝੀ ਕੀਤੀ ਜਾਣਕਾਰੀ
- Moga Police Distribute Helmets: ਮੋਗਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੰਡੇ ਹੈਲਮੇਟ
- Raja warring vs CM Mann: ਰਾਜਾ ਵੜਿੰਗ ਤੇ ਸੀਐਮ ਮਾਨ ਵਿਚਾਲੇ ਝੋਨੇ ਦੀ ਐੱਮਐੱਸਪੀ ਨੂੰ ਲੈਕੇ ਟਵਿੱਟਰ ਵਾਰ, ਸੀਐੱਮ ਮਾਨ ਨੇ ਕਿਹਾ-ਕਾਹਲੀ ਨੇ ਡੋਬੀ ਕਾਂਗ
ਪਰਾਲੀ ਨਹੀਂ ਫੈਕਟਰੀਆਂਂ ਫੈਲਾਉਂਦੀਆਂ ਹਨ ਪਰਦੁਸ਼ਣ: ਨ੍ਹਾਂ ਕਿਹਾ ਕਿ ਉਹ ਵੀ ਵਾਤਾਵਰਨ ਨੂੰ ਸ਼ੁੱਧ ਰੱਖਣਾ ਚਾਹੁੰਦੇ ਹਨ। ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਨਾਲ ਵਾਤਾਵਰਨ ਗੰਦਾ ਨਹੀਂ ਹੁੰਦਾ, ਪਰ ਫੈਕਟਰੀ ਵਿੱਚੋਂ ਨਿਕਲਦਾ ਧੂੰਆਂ ਵਾਤਾਵਰਨ ਨੂੰ ਗੰਦਾ ਕਰਦਾ ਹੈ, ਕਿਸਾਨਾਂ ਨੇ ਕਿਹਾ ਕਿਸਾਨੀ ਪਿਹਲਾਂ ਹੀ ਖਤਮ ਹੋ ਚੁੱਕੀ ਹੈ। ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ। ਨਾ ਤੇ ਉਣਾ ਨੂੰ ਖਾਦ ਸਹੀ ਮਿਲ ਰਹੀ ਹੈ,ਉਨ੍ਹਾਂ ਨੂੰ ਆਪਣੀ ਫ਼ਸਲ ਦਾ ਸਹੀ ਭਾਅ ਨਹੀਂ ਮਿਲ ਰਿਹਾ, ਉਣਾ ਨੂੰ ਖ਼ੁਦ ਨਹੀਂ ਸਮਝ ਆ ਰਿਹਾ ਕਿ ਉਹ ਕਿ ਕਰਨ।