ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਰਾਮਪੁਰਾ ਤੋਂ ਇੱਕ 7 ਸਾਲ ਦੀ ਬੱਚੀ ਅਭੀਰੋਜ਼ਪ੍ਰੀਤ ਕੌਰ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਸਬੰਧੀ ਸੀਸੀਟੀਵੀ ਵੀਡੀਓ ਵੀ ਜਾਰੀ ਹੋਈ। ਉਕਤ ਲਾਪਤਾ ਬੱਚੀ ਅਭੀਰੋਜ਼ ਦੀ ਪਿੰਡ ਦੇ ਹੀ ਛੱਪੜ ਕੋਲੋਂ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਬਰਾਮਦ ਕੀਤਾ ਗਿਆ ਅਤੇ ਮਾਸੂਮ ਦੀ ਕਾਤਲ ਮਤਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਤਲਾਕ ਤੋਂ ਬਾਅਦ ਬੱਚੀ ਦੇ ਪਿਤਾ ਅਜੀਤ ਸਿੰਘ ਨੇ ਦੂਜਾ ਵਿਆਹ ਕਰਵਾਇਆ ਸੀ। ਉੱਥੇ ਹੀ ਬੱਚੀ ਦੀ ਟਿਊਸ਼ਨ ਟੀਚਰ ਜਗਮੋਹਨ ਕੌਰ ਨੇ ਦੱਸਿਆ ਕਿ ਬੱਚੀ ਦੀ ਦੇਖਭਾਲ ਦੀ ਉਸ ਦੀ ਦਾਦੀ ਹੀ ਕਰਦੀ ਸੀ, ਜੋ ਕਿ ਹੁਣ ਵੈਂਟੀਲੇਟਰ ਉੱਤੇ ਹਸਪਤਾਲ ਭਰਤੀ ਹੈ। ਇਹ ਮੁਲਜ਼ਮ ਜੋਤੀ ਅਭਿਰੋਜ ਦੀ ਮਤਰੇਈ ਮਾਂ ਹੈ ਜਿਸ ਨੇ ਬੱਚੀ ਦਾ ਕਤਲ ਕਰ ਦਿੱਤਾ ਹੈ।
ਬੱਚੀ ਦਾ ਹੋ ਰਿਹਾ ਪੋਸਟਮਾਰਟਮ: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਬੱਚੀ ਦਾ ਪੋਸਟਮਾਰਟਮ ਹੋ ਰਿਹਾ ਹੈ। ਐਸਪੀ ਜੁਗਰਾਜ ਸਿੰਘ ਨੇ ਕਿਹਾ ਕਿ ਫਿਲਹਾਲ ਜਾਂਚ ਚੱਲ ਰਹੀ ਹੈ। ਸਾਰੇ ਤੱਥ ਸਾਹਮਣੇ ਆਉਣ ਉੱਤੇ ਇਸ ਪੂਰੇ ਮਾਮਲੇ ਬਾਰੇ ਬ੍ਰੀਫ ਕੀਤਾ ਜਾਵੇਗਾ।
ਬਾਲਟੀ 'ਚ ਪਾ ਕੇ ਸੁੱਟੀ ਲਾਸ਼, ਫਿਰ ਕੀਤਾ ਰੋਣ ਦਾ ਡਰਾਮਾ: 7 ਸਾਲ ਦੀ ਅਭੀਰੋਜ਼ ਦੇ ਕਤਲ ਦੀ ਪੂਰੀ ਸਾਜਿਸ਼ ਉਸ ਦੀ ਮਤਰੇਈ ਮਾਂ ਵੱਲੋਂ ਹੀ ਰਚੀ ਗਈ। ਮਤਰੇਈ ਮਾਂ ਨੇ ਬੱਚੀ ਨੂੰ ਮਾਰ ਕੇ, ਬਾਲਟੀ ਵਿੱਚ ਉਸ ਦੀ ਲਾਸ਼ ਪਾ ਕੇ ਛੱਪੜ ਕੋਲ ਸੁੱਟ ਦਿੱਤਾ। ਫਿਰ ਘਰ ਆ ਕੇ ਬੱਚੀ ਦੇ ਅਗਵਾ ਹੋਣ ਦੀ ਖਬਰ ਫੈਲਾ ਕੇ ਰੋਣ ਦਾ ਡਰਾਮਾ ਕੀਤਾ। ਬੱਚੀ ਅਭੀਰੋਜ਼ 15 ਮਈ ਨੂੰ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਦੋਂ ਬੱਚੀ ਘਰ ਵਾਪਸ ਨਾ ਪਰਤੀ ਤਾਂ ਬੱਚੀ ਦੇ ਪਿਤਾ ਨੇ ਭਾਲ ਸ਼ੁਰੂ ਕੀਤੀ।
ਸੀਸੀਟੀਵੀ ਫੁਟੇਜ ਸਾਹਮਣੇ ਆਈ: ਇਸ ਤੋਂ ਪਹਿਲਾਂ, ਜਾਰੀ ਇਕ ਸੀਸੀਟੀਵੀ ਵਿੱਚ ਬੱਚੀ ਨੂੰ ਅਗਵਾ ਕਰ ਕੇ ਲੈ ਕੇ ਜਾਂਦੇ ਹੋਏ ਮੁਲਜ਼ਮ ਦਿਖਾਈ ਦਿੱਤੇ ਸੀ। ਸੀਸੀਟੀਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਪੁਲਿਸ ਵੱਲੋਂ ਪੂਰੇ ਪਿੰਡ ਵਿੱਚ ਛੋਟੀ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਫਿਰ ਇਕ ਹੋਰ ਫੁਟੇਜ ਸਾਹਮਣੇ ਆਈ ਜਿਸ ਵਿੱਚ ਬੱਚੀ ਦੀ ਲਾਸ਼ ਨੂੰ ਬਾਲਟੀ ਵਿੱਚ ਪਾ ਕੇ ਲੈ ਜਾਂਦੀ ਉਸ ਦੀ ਮਤਰੇਈ ਮਾਂ ਦਿਖਾਈ ਦੇ ਰਹੀ ਹੈ।
- CM ਰਿਹਾਇਸ਼ ਵਿੱਚ ਗੜਬੜੀ ਸਮੇਤ ਜਾਂਚ ਅਧਿਕਾਰੀ ਦੇ ਕਮਰੇ ਵਿੱਚੋਂ 67 ਕੇਸਾਂ ਦੀਆਂ ਫਾਈਲਾਂ ਗਾਇਬ !
- Hoshiarpur: ਸਰਕਾਰੀ ਖੱਡ ਤੋਂ ਭਰ ਕੇ ਨਿਕਲ ਰਹੀਆਂ ਨੇ ਓਵਰਲੋਡ ਟਰਾਲੀਆਂ, ਵਾਪਰ ਸਕਦੈ ਹਾਦਸਾ
- Coronavirus Update: 24 ਘੰਟਿਆਂ ਅੰਦਰ ਦੇਸ਼ ਵਿੱਚ ਕੋਰੋਨਾ ਦੇ 656 ਨਵੇਂ ਮਾਮਲੇ ਦਰਜ, 12 ਮੌਤਾਂ, ਪੰਜਾਬ ਵਿੱਚ 25 ਨਵੇਂ ਕੇਸ
ਬੱਚੀ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ: ਬੀਤੇ ਦਿਨ ਬੱਚੀ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਸੀ ਕਿ ਮੇਰੀ ਬੇਟੀ ਅਭੀਰੋਜ਼ ਕੌਰ, ਜੋ ਕਿ ਘਰ ਤੋਂ ਟਿਊਸ਼ਨ ਪੜ੍ਹਨ ਗਏ ਅਤੇ ਵਾਪਸ ਘਰ ਨਹੀਂ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਲਾਗੇ ਨਜ਼ਦੀਕੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਨੂੰ ਕਿਸੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਜਿਸ ਵਿਅਕਤੀ ਦੇ ਪਰਿਵਾਰ ਨੂੰ ਸ਼ੱਕ ਹੈ, ਪੁਲਿਸ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਘਰ ਵੀ ਚੈਕਿੰਗ ਕੀਤੀ, ਪਰ ਉਨ੍ਹਾਂ ਦੀ ਬੇਟੀ ਨਹੀਂ ਮਿਲੀ ਸੀ। ਆਖਿਰ ਬੀਤੀ ਰਾਤ ਉਸ ਦੀ ਲਾਸ਼ ਬਰਾਮਦ ਹੋਈ ਹੈ।