ਅੰਮ੍ਰਿਤਸਰ: ਰਾਜਸਥਾਨ ਵਿੱਚ ਇੱਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੜੀਆਂ ਵਿੱਚ ਰੱਖ ਕੇ ਬੇਅਦਬੀ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਅਤੇ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਮੜ੍ਹੀਆਂ ਵਿੱਚੋਂ ਲਿਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਹੈਪੀ ਨਾਮਕ ਵਿਅਕਤੀ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕਰ ਉਸਨੂੰ ਜੇਲ੍ਹ ਭੇਜਿਆ ਗਿਆ ਹੈ।
ਸਿੱਖ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ : ਹੁਣ ਤਿੰਨ ਸਾਲ ਬੀਤਣ ਦੇ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੋਸ਼ੀ ਹੈਪੀ ਵੱਲੋਂ ਜੇਲ ਚੋਂ ਬਾਹਰ ਆ ਕੇ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਸਿੱਖ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਕਰਵਾਈਆਂ ਜਾ ਰਹੀਆਂ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਰਾਜਸਥਾਨ ਪੁਲਿਸ ਨੂੰ ਸੰਬੋਧਨ ਕਰਿਦਆਂ ਕਿਹਾ ਕੀ ਉਹ ਸਿੱਖਾਂ ਦੀਆਂ ਬੇਕਸੂਰ ਗ੍ਰਿਫਤਾਰੀਆਂ ਨਾ ਕਰੇ। ਇਸ ਬਾਬਤ ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੀ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਹੈ।
- ਇਸ ਨਿਹੰਗ ਸਿੰਘ ਦੀ ਸ਼ਰਦਾਈ ਦੇ ਸ਼ੈਦਾਈ ਨੇ ਜਿਮ ਜਾਣ ਵਾਲੇ ਨੌਜਵਾਨ, 20 ਰੁਪਏ ਦੇ ਗਿਲਾਸ 'ਚ ਲੁਕਿਆ ਹੈ ਵੱਡਾ ਰਾਜ, ਪੜ੍ਹੋ ਕਿਵੇਂ ਬਣਦੀ ਏ ਸਿਹਤ...
- ਅੰਮ੍ਰਿਤਸਰ 'ਚ ਵੇਖੋ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ, ਮੁਟਿਆਰਾਂ ਦੇ ਨਾਲ ਬਜ਼ੁਰਗ ਔਰਤਾਂ ਨੇ ਵੀ ਪਾਈਆਂ ਗਿੱਧੇ 'ਚ ਧੂੰਮਾਂ
- ਗੜ੍ਹਸ਼ੰਕਰ 'ਚ ਕੱਪੜੇ ਦੀ ਦੁਕਾਨ ਉੱਤੇ ਲੜਕੀਆਂ ਵੱਲੋਂ ਦੁਕਾਨ ਮਾਲਿਕ ਨੂੰ ਦਿੱਤੀ ਧਮਕੀ, ਕੈਂਚੀ ਮਾਰ ਕੇ ਜ਼ਖਮੀ ਕਰਨ ਦੇ ਲਾਏ ਇਲਜ਼ਾਮ
ਇੱਥੇ ਜ਼ਿਕਰਯੋਗ ਹੈ ਕਿ ਅੱਜ ਤੋਂ ਤਿੰਨ ਸਾਲ ਪਹਿਲਾ ਰਾਜਸਥਾਨ ਵਿੱਚ ਇੱਕ ਪਾਖੰਡੀ ਵਿਅਕਤੀ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮੜੀਆਂ ਦੇ ਵਿੱਚ ਪ੍ਰਕਾਸ਼ ਕਰਕੇ ਬੇਅਦਬੀ ਕਰਨ ਦਾ ਦੋਸ਼ ਲੱਗਾ ਸੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਉਸ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ ਉਸ ਵਿਅਕਤੀ ਵੱਲੋਂ ਹੁਣ ਸਿੱਖਾਂ ਦੇ ਉੱਪਰ ਤਸ਼ੱਦਦ ਕਰਦਿਆਂ ਉਹਨਾਂ ਦੇ ਖ਼ਿਲਾਫ਼ ਪ੍ਰਸ਼ਾਸ਼ਨ ਨਾਲ ਮਿਲ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।