ਅੰਮ੍ਰਿਤਸਰ: ਤਖਤ ਸ੍ਰੀ ਪਟਨਾ ਸਾਹਿਬ (Throne of Sri Patna Sahib) ਵਿਖੇ ਚੱਲ ਰਹੇ ਵਿਵਾਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਜਿੱਥੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਟਨਾ ਸਾਹਿਬ ਬੋਰਡ (Patna Sahib Board) ਦੇ ਮੈਬਰਾ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਉੱਥੇ ਹੀ ਉਹਨਾ ਦਾ ਪੱਖ ਸੁਣਨ ਤੋ ਬਾਅਦ ਮਰਿਆਦਾ ਦੀ ੳਲੰਘਣਾਂ ਕਰਨ ਵਾਲੇ ਮੈਂਬਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ।
ਸ੍ਰੀ ਪਟਨਾ ਸਾਹਿਬ ਦਾ ਵਿਵਾਦ: ਜਿਸ ਸੰਬਧੀ ਜਾਣਕਾਰੀ ਦਿੰਦਿਆ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅੱਜ ਤਖਤ ਸ੍ਰੀ ਪਟਨਾ ਸਾਹਿਬ ਦੇ ਵਧ ਰਹੇ ਵਿਵਾਦ ਸੰਬਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਬੋਰਡ ਦੇ ਮੈਂਬਰਾ ਨੂੰ ਤਲਬ (Board members summoned) ਕਰ ਉਲੰਘਣਾ ਕਰਨ ਵਾਲੇ ਮੈਬਰਾ ਨੂੰ ਤਨਖਾਹੀਆ ਕਰਾਰ ਦਿਤਾ ਗਿਆ ਹੈ ਅਤੇ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਸਰਵੋਚ ਮੰਨਦੇ ਹਾਂ ਅਤੇ ਅਸੀ ਇਹਨਾਂ ਹੁਕਮਾਂ ਦੀ ਪਾਲਣਾ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ਉੱਤੇ ਤਲਵਾਰਾਂ ਖਿੱਚਣਾ ਨਿੰਦਣ ਯੋਗ ਕੰਮ ਹੈ ਪ੍ਰਧਾਨਗੀ ਨੂੰ ਲੈ ਕੇ ਅਜਿਹੇ ਪ੍ਰਚੰਡ ਕਰਨਾ ਮੰਦਭਾਗਾ ਹੈ।
ਪ੍ਰਕਾਸ਼ ਪੁਰਬ: ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ (Prakash Purab of Sri Guru Gobind Singh Sahib) ਨੂੰ ਪੂਰੇ ਉਤਸ਼ਾਹ ਅਤੇ ਸਰਧਾ ਨਾਲ ਮਨਾਉਣ ਦੀਆ ਤਿਆਰੀਆ ਪੁਰੇ ਜੋਰਾਂ ਸ਼ੋਰਾਂ ਨਾਲ ਕੀਤੀਆ ਜਾ ਰਹੀਆਂ ਹਨ। ਜਿਸ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾ ਉਥੇ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ: ਸੇਬ ਦਾ ਟਰੱਕ ਲੁੱਟਣ ਵਾਲਿਆਂ ਉੱਤੇ ਪੁਲਿਸ ਨੇ ਕੀਤੀ ਕਾਰਵਾਈ,ਸਮਾਜ ਸੇਵੀਆਂ ਨੇ ਸੇਬ ਮਾਲਕ ਨੂੰ ਮੋੜੀ ਪੂਰੀ ਰਕਮ