ਅੰਮ੍ਰਿਤਸਰ: ਅਬੂਧਾਬੀ ਵਿੱਚ ਹੋਈ ਵਿਸ਼ਵ ਉਲੰਪਿਕ ਖੇਡਾਂ ਵਿੱਚ ਅੰਮ੍ਰਿਤਸਰ ਦੇ ਪਿੰਗਲਵਾੜਾ ਦੇ ਬੱਚਿਆਂ ਨੇ ਵੱਖ- ਵੱਖਰੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਪੂਰੇ ਅੰਮ੍ਰਿਤਸਰ ਦਾ ਨਾਂਅ ਰੋਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਇਹ ਸਪੈਸ਼ਲ ਬੱਚੇ ਹਨ ਜਿਨ੍ਹਾਂ ਦੀ ਦੇਖ ਭਾਲ ਪਿੰਗਲਵਾੜਾ ਵਲੋਂ ਕੀਤੀ ਜਾਂਦੀ ਹੈ।
ਪਿੰਗਲਵਾੜਾ ਦੇ ਪੰਜ ਬੱਚਿਆਂ ਨੇ ਇਸ ਅੰਤਰ ਰਾਸ਼ਟਰੀ ਖੇਡਾਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ 200 ਦੇਸ਼ਾਂ ਦੇ 7000 ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪੰਜਾਬ ਦੇ13 ਬੱਚਿਆਂ ਨੇ 15 ਮੈਡਲ ਜਿੱਤੇ। ਅੰਮ੍ਰਿਤਸਰ ਦੇ 5 ਸਪੈਸ਼ਲ ਬੱਚੇ ਜਿਨ੍ਹਾਂ ਨੇ 9 ਮੈਡਲ ਜਿੱਤੇ ਜਿਸ ਵਿੱਚ ਸ਼ਾਲੂ ਪਾਵਰ ਲਿਫਟਿੰਗ ਵਿੱਚ4 ਸਿਲਵਰ ਮੈਡਲ ਜਿੱਤ ਕੇ ਆਈ।
ਪਿੰਗਲਵਾੜਾ ਦੀ ਮੁਖੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੱਚਿਆਂ 'ਤੇ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਮੈਡਲ ਜਿੱਤ ਕੇ ਆਏ ਬੱਚਿਆਂ ਨੇ ਭੰਗੜਾ ਪਾ ਕੇ ਖੁਸ਼ੀ ਮਨਾਈ ਅਤੇ ਉਨ੍ਹਾਂ ਨੂੰ ਫ਼ਖ਼ਰ ਹੈ ਕਿ ਵਿਦੇਸ਼ਾਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।