ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਜਨਮ ਦਿਨ ਪਾਰਟੀ ਵਾਲੇ ਦਿਨ ਹੋਏ ਦੁਹਰੇ ਕਤਲ ਦੀ ਪੁਲਿਸ ਵੱਲੋਂ ਗੁੱਥੀ ਸੁਲਝਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਤਿੰਨੇ ਆਰੋਪੀ ਗ੍ਰਿਫ਼ਤਾਰ ਕਰ ਲਏ ਹਨ। ਇਹ ਤਿੰਨੇ ਆਰੋਪੀ ਟ੍ਰਿਲੀਅਮ ਮਾਲ ਦੇ ਲਾਗਿਓਂ ਗ੍ਰਿਫ਼ਤਾਰ ਕੀਤੇ ਗਏ ਹਨ। ਵਿਕਰਮ ਦੁੱਗਲ ਦੇ ਮੁਤਾਬਿਕ ਲਗਾਤਾਰ ਹੀ ਅੰਮ੍ਰਿਤਸਰ ਵਿੱਚ ਇਹ ਡਬਲ ਮਰਡਰ ਦੀ ਗੁੱਥੀ ਕਾਫ਼ੀ ਸੰਸ਼ਲੇਸ਼ਣ ਮੁੱਦਾ ਬਣ ਚੁੱਕੀ ਸੀ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਟੀਮਾਂ ਬਣਾ ਕੇ ਆਰੋਪੀਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕੀਤੀ ਜਾਂ ਰਹੀ ਸੀ। ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ। ਜਿਸ ਨੌਜਵਾਨ ਦਾ ਕਤਲ ਹੋਇਆ ਹੈ। ਉਸ ਦਾ ਇਨ੍ਹਾਂ ਨਾਲ ਕੋਈ ਵੀ ਪੁਰਾਣੀ ਰੰਜਿਸ਼ ਨਹੀਂ ਹੈ। ਉੱਥੇ ਇਹ ਵਿਕਰਮ ਸਿੰਘ ਦੁੱਗਲ ਦੇ ਮੁਤਾਬਿਕ ਜਿਸ ਪਿਸਤੌਲ ਦੇ ਨਾਲ ਦੋਨਾਂ ਨੌਜਵਾਨਾਂ ਦਾ ਕਤਲ ਕੀਤਾ ਗਿਆ ਸੀ। ਉਹ ਉਹਨਾਂ ਦੇ ਪਿਤਾ ਦਾ ਲਾਇਸੈਂਸੀ ਪਿਸਤੌਲ ਸੀ। ਇਸ ਲਾਇਸੈਂਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਉਥੇ ਹੀ ਇਨ੍ਹਾਂ ਦੇ ਖਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਮਨਪ੍ਰੀਤ ਸਿੰਘ ਮਨੀ ਉਸਦੇ ਖਿਲਾਫ਼ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੈ। ਜਿਸ ਵਿੱਚ ਰਣਜੀਤ ਐਵੀਨਿਊ ਇਲਾਕੇ ਵਿੱਚ ਉਸ ਵੱਲੋਂ ਕਾਰ ਚੋਰੀ ਕੀਤੀ ਗਈ ਸੀ। ਵਿਕਰਮ ਸਿੰਘ ਦੁੱਗਲ ਨੇ ਦੱਸਿਆ ਕਿ ਇਹ ਵਿੱਚੋਂ ਕੁੱਝ ਨੌਜਵਾਨ ਬਾਰ੍ਹਵੀਂ ਪਾਸ ਕਰ ਰਹੇ ਹਨ। ਕੁੱਝ ਲੋਕ ਬਚੇ ਆਈਲੈੱਟਸ ਪਾਸ ਕਰ ਰਹੇ ਹਨ ਅਤੇ ਕੁੱਝ ਸੁਨਿਆਰੇ ਦੀ ਦੁਕਾਨ 'ਤੇ ਕੰਮ ਕਰਦੇ ਹਨ। ਪੁਲਿਸ ਕਮਿਸ਼ਨਰ ਦੇ ਮੁਤਾਬਿਕ ਇਨ੍ਹਾਂ ਦੀ ਪੁਰਾਣੀ ਕੋਈ ਰੰਜਿਸ਼ ਨਹੀਂ ਸੀ। ਇਨ੍ਹਾਂ ਵੱਲੋਂ ਕੇਕ ਕੱਟਣ ਨੂੰ ਲੈ ਕੇ ਹੀ ਝੜਪ ਹੋਈ ਸੀ। ਉੱਥੇ ਨੂੰ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਉੱਤੇ ਨਜ਼ਰ ਬਣਾਈ ਗਈ ਸੀ। ਜਿਨ੍ਹਾਂ ਚੋਂ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜੋ ਹੋਰ ਖੁਲਾਸੇ ਹੋਣਗੇ ਉਹ ਬਾਅਦ ਵਿੱਚ ਦੱਸੇ ਜਾਣਗੇ।
ਇਹ ਵੀ ਪੜ੍ਹੋ:- ਨਸ਼ੀਲੇ ਪਦਾਰਥ ਤੇ ਚੋਰੀ ਦੇ ਸਮਾਨ ਸਮੇਤ 2 ਕਾਬੂ