ETV Bharat / state

ਅੰਮ੍ਰਿਤਸਰ: ਸਬਜ਼ੀ ਮੰਡੀ 'ਚ ਮੁੜ ਉਡਾਈਆਂ ਗਈਆਂ 'ਸਮਾਜਿਕ ਦੂਰੀ' ਦੀਆਂ ਧੱਜੀਆਂ

ਕੋਰੋਨਾ ਵਾਇਰਸ ਕਾਰਨ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਬਚਾਅ ਲਈ ਹਰ ਸਭੰਵ ਤੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਪਰ ਲੋਕਾਂ ਵਲੋਂ ਇਸ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਅਜਿਹਾ ਹੀ, ਦ੍ਰਿਸ਼ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵੱਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਡਿਸਟੈਂਸ ਦਾ ਨਾਂਅ ਨਿਸ਼ਾਨ ਹੀ ਨਹੀਂ ਦਿਖਿਆ।

Sabji Mandi Amritsar
ਸਬਜ਼ੀ ਮੰਡੀ
author img

By

Published : Apr 27, 2020, 12:24 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਸੂਬੇ ਦੇ ਨਾਲ-ਨਾਲ ਦੇਸ਼ ਭਰ ਵਿੱਚ ਮੌਤਾਂ ਤੇ ਪੀੜਤਾਂ ਦੇ ਵਾਧੇ ਦਾ ਸਿਲਸਿਲਾ ਜਾਰੀ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਭੀੜ ਵਾਲੀ ਜ਼ਰੂਰੀ ਥਾਵਾਂ ਉੱਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮ ਨੂੰ ਕਾਇਮ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਵੀ ਇਸ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਜਿਸ ਦੇ ਬਾਵਜੂਦ ਕਿਤੇ ਨਾ ਕਿਤੇ ਸਮਾਜਿਕ ਦੂਰੀ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰ ਕਰ ਦਈਏ ਕਿ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵੱਲਾ ਵਿਖੇ ਲੋਕਾਂ ਦੀ ਕਾਫ਼ੀ ਭੀੜ ਵੇਖਣ ਨੂੰ ਮਿਲੀ ਜਿੱਥੇ ਭੀੜ ਹਟਾਉਣ ਸਬੰਧੀ ਪ੍ਰਸ਼ਾਸਨ ਵੀ ਅਸਮਰਥ ਨਜ਼ਰ ਆਇਆ।

ਅੰਮ੍ਰਿਤਸਰ

ਸਵੇਰੇ ਸੁਵੱਖਤੇ ਤਿੰਨ ਵਜੇ ਹੀ ਮੀਡੀਆ ਕੋਲ ਭੀੜ ਦੀਆਂ ਇਹ ਤਸਵੀਰਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਤੇ ਪੁਲਿਸ ਵਲੋਂ ਵੀ ਆਪਣੇ ਤੌਰ 'ਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਮੁਨਾਦੀ ਵਿੱਚ ਚਾਰ ਏਸੀਪੀ, ਕੁਝ ਇੰਸਪੈਕਟਰ ਤੇ ਹੋਰ ਬਾਕੀ ਫੋਰਸ ਤਾਇਨਾਤ ਕੀਤੀ ਗਈ ਪਰ ਫਿਰ ਵੀ ਲੋਕ ਇਕ-ਦੂਜੇ 'ਤੇ ਚੜ੍ਹੇ ਹੋਏ ਸਨ ਤੇ ਭੀੜ ਕੰਟਰੋਲ ਵਿੱਚ ਨਹੀਂ ਹੋ ਰਹੀ ਸੀ।

ਜਦੋਂ ਮੀਡੀਆ ਨੇ ਪੁਲਿਸ ਅਧਿਕਾਰੀ ਏਸੀਪੀ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਪੁਲਿਸ ਮਹਿਕਮੇ ਵਲੋਂ ਏਸੀਪੀ, 2 ਏਡੀਸੀਪੀ, 7 ਪੁਲਿਸ ਇੰਸਪੈਕਟਰ, ਥਾਣਾ ਮੁਖੀ ਤੇ 100 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਰਾਤ 12 ਵਜੇ ਦੇ ਮੰਡੀ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਦੇ ਨਾਲ ਹੀ ਮੰਡੀ ਸ਼ੁਰੂ ਹੋਣ 'ਤੇ ਇੱਕ-ਇੱਕ ਵਿਅਕਤੀ ਦਾ ਪਾਸ ਚੈੱਕ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਨੂੰ ਮੰਡੀ ਵਿੱਚ ਜਾਣ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮੰਡੀ ਵਿਚ ਸਬਜ਼ੀ ਲੈਣ ਲਈ ਆਉਂਦੇ ਹਨ, ਉਹ ਜਿਆਦਾ ਪੜ੍ਹੇ ਲਿਖੇ ਨਹੀਂ ਹਨ। ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਕਾਫੀ ਕੰਟਰੋਲ ਕੀਤਾ ਗਿਆ ਹੈ। ਏਸੀਪੀ ਹਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੰਡੀ ਵਿੱਚ ਕਿਸਾਨ ਤੇ ਵਪਾਰੀ ਹੀ ਆਉਣ ਤਾਂ ਕਿ ਮੰਡੀ ਦਾ ਕੰਮ ਸਹੀ ਤਰੀਕੇ ਨਾਲ ਚਲ ਸਕੇ ਤੇ ਮੰਡੀ ਵਿਚ ਭੀੜ ਇੱਕਠੀ ਨਾ ਹੋਵੇ।

ਉਨ੍ਹਾਂ ਕਿਹਾ ਕਿ ਜੇਕਰ ਰੇਹੜੀ ਫੜੀ ਵਾਲੇ ਆਉਂਦੇ ਹਨ, ਉਨ੍ਹਾਂ ਨੂੰ ਵੀ ਮਾਸਕ ਤੇ ਗਲਵਜ਼ ਪਾ ਕੇ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾ ਕੇ ਸਬਜ਼ੀ ਖਰੀਦਣ ਦੀ ਅਪੀਲ ਕੀਤੀ ਜਾ ਰਹੀ ਹੈ।

ਸਬਜ਼ੀ ਵਿਕ੍ਰੇਤਾਵਾਂ ਨੂੰ ਹੋ ਰਹੀਆਂ ਨੇ ਮੁਸ਼ਕਲਾਂ

ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਆਏ ਸਬਜ਼ੀ ਵਿਕਰੇਤਾ ਦਾ ਕਹਿਣਾ ਹੈ ਕਿ ਜਦੋਂ ਉਹ ਸਬਜ਼ੀ ਲੈਣ ਲਈ ਘਰੋਂ ਨਿਕਲਦੇ ਹਨ ਤਾ ਥਾਂ-ਥਾਂ ਉੱਤੇ ਪੁਲਿਸ ਰੋਕਦੀ ਹੈ ਤੇ ਮੰਡੀ ਦੇ ਅੰਦਰ ਜਲਦੀ ਜਾਣ ਨਹੀਂ ਦਿੰਦੇ, ਉਹ ਕਿਵੇਂ ਸਬਜ਼ੀ ਵੇਚਣਗੇ। ਉੱਥੇ ਹੀ, ਮੰਡੀ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਉਨ੍ਹਾਂ ਨੂੰ ਮੰਡੀ ਵਿੱਚ ਸਬਜ਼ੀ ਵੇਚਣ ਨਹੀਂ ਦਿੰਦੇ। ਜੇ ਰੇਹੜੀ ਫੜੀ ਵਾਲੇ ਮੰਡੀ 'ਚ ਨਹੀਂ ਆਉਣਗੇ ਤਾਂ ਉਹ ਸਬਜ਼ੀ ਕਿਸ ਨੂੰ ਵੇਚਣਗੇ। ਉਹ ਹੁਣ ਖਾਲੀ ਹੱਥ ਹੀ ਆਪਣੇ ਘਰ ਵਾਪਸ ਜਾ ਰਹੇ ਹਨ।

ਇਹ ਵੀ ਪੜ੍ਹੋ: ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 322 ਹੋਈ, 18 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.