ETV Bharat / state

Singh opened fire: ਪੁਲਿਸ ਨਾਲ ਬੇਅਦਬੀ ਮਾਮਲੇ 'ਤੇ ਗੱਲ ਕਰ ਰਹੀ ਸੀ ਸਤਿਕਾਰ ਕਮੇਟੀ, ਸਿੰਘ ਨੇ ਕਰਤਾ ਫਾਇਰ, ਗ੍ਰਿਫ਼ਤਾਰ - The police arrested Singh

ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਪੁਲਿਸ ਨਾਲ ਗੱਲਬਾਤ ਕੀਤੇ ਜਾਣ ਦੇ ਦੌਰਾਨ ਮੌਕੇ ਉੱਤੇ ਖੜ੍ਹੇ ਸਿੰਘ ਨੇ ਅਚਾਨਕ ਹਵਾਈ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਫਾਇਰ ਕਰਨ ਵਾਲੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Singh opened fire in front of the police in Amritsar
Singh opened fire: ਪੁਲਿਸ ਨਾਲ ਬੇਅਦਬੀ ਮਾਮਲੇ 'ਤੇ ਗੱਲ ਕਰ ਰਹੀ ਸੀ ਸਤਿਕਾਰ ਕਮੇਟੀ, ਸਿੰਘ ਨੇ ਕਰਤਾ ਫਾਇਰ, ਗ੍ਰਿਫ਼ਤਾਰ
author img

By

Published : Feb 24, 2023, 12:19 PM IST

Singh opened fire: ਪੁਲਿਸ ਨਾਲ ਬੇਅਦਬੀ ਮਾਮਲੇ 'ਤੇ ਗੱਲ ਕਰ ਰਹੀ ਸੀ ਸਤਿਕਾਰ ਕਮੇਟੀ, ਸਿੰਘ ਨੇ ਕਰਤਾ ਫਾਇਰ, ਗ੍ਰਿਫ਼ਤਾਰ

ਅੰਮ੍ਰਿਤਸਰ:
ਬੀਤੇ ਦਿਨ ਭਾਈ ਚਤਰ ਸਿੰਘ ਅਤੇ ਜੀਵਨ ਸਿੰਘ ਦੇ ਗੁਟਕਾ ਸਾਹਿਬ ਅਤੇ ਪੋਥੀਆਂ ਛਾਪਣ ਵਾਲੇ ਗੋਦਾਮ ਚਮਰੰਗ ਰੋਡ ਦਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋ ਪੁਲਿਸ ਦੇ ਸਹਿਯੋਗ ਨਾਲ ਛਾਪਾ ਮਾਰ ਕੇ ਪਵਿੱਤਰ ਬਾਣੀ ਦੀ ਹੋ ਰਹੀ ਬੇਅਦਬੀ ਦਾ ਪਰਦਾਫਾਸ਼ ਕੀਤਾ ਗਿਆ ਸੀ। ਪਰ ਇਸ ਮੌਕੇ ਮਾਹੌਲ ਇਕਦਮ ਉਦੋਂ ਬਦਲ ਗਿਆ ਜਦੋਂ ਸਤਿਕਾਰ ਕਮੇਟੀ ਦੇ ਆਗੂ ਮਾਮਲੇ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕਰ ਰਹੇ ਸਨ ਪਰ ਇੰਨੀ ਦੇਰ ਵਿੱਚ ਇੱਕ ਸਿੰਘ ਨੇ ਹਵਾਈ ਫਾਇਰ ਕਰ ਦਿੱਤਾ ਅਤੇ ਇਸ ਫਾਇਰ ਕਰਨ ਦੀ ਵੀਡੀਓ ਵੀ ਜਨਤਕ ਹੋ ਗਈ । ਇਸ ਤੋਂ ਬਾਅਦ ਪੁਲਿਸ ਨੇ ਹਵਾਈ ਫਾਇਰ ਕਰਨ ਵਾਲੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦਈਏ ਸ਼ਖ਼ਸ ਵੱਲੋਂ ਹਵਾਈ ਫਾਇਰ ਕੀਤੇ ਜਾਣ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ।

ਐੱਸਜੀਪੀਸੀ ਉੱਤੇ ਲਾਏ ਗੰਭੀਰ ਇਲਜ਼ਾਮ: ਦੂਜੇ ਪਾਸੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਜੜ੍ਹਾਂ ਵਿੱਚ ਪ੍ਰੀਟਿੰਗ ਪ੍ਰੈੱਸ ਲਗਾ ਕੇ ਪਵਿੱਤਰ ਬਾਣੀ ਦੀ ਛਪਾਈ ਦੌਰਾਨ ਸ਼ਰੇਆਮ ਬੇਅਦਬੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜਿੱਥੇ ਪਵਿੱਤਰ ਬਾਣੀ ਦੀ ਛਪਾਈ ਹੌ ਰਹੀ ਹੈ ਉੱਥੇ ਬਹੁਤ ਨੇੜੇ ਲੋਕ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਕਰ ਰਹੇ ਹਨ ਅਤੇ ਇਹ ਚੀਜ਼ਾ ਮੌਕੇ ਉੱਤੋਂ ਬਰਾਮਦ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਦਾ ਸਾਰਾ ਘਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਨੱਕ ਹੇਟ ਹੋ ਰਿਹਾ ਹੈ ਅਤੇ ਇਸ ਸਬੰਧੀ ਕੋਈ ਕੁੱਝ ਬੋਲਣ ਨੂੰ ਤਿਆਰ ਨਹੀਂ ਹੈ। ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਟਕੇ ਪੌਥੀਆ ਛਾਪਣ ਵਾਲੇ ਚਤਰ ਸਿੰਘ ਅਤੇ ਜੀਵਨ ਸਿੰਘ ਉੱਤੇ 1998 ਦੇ ਜਥੇਦਾਰ ਰਣਜੀਤ ਸਿੰਘ ਨੇ ਪਾਬੰਦੀ ਲਾਈ ਸੀ, ਪਰ ਹੁਣ ਦੇ ਮੋਜੂਦਾ ਜਥੇਦਾਰ ਵੱਲੋਂ ਇਹਨਾ ਉੱਤੇ ਕੋਈ ਕਾਰਵਾਈ ਨਹੀ ਕੀਤੀ ਜਾਂਦੀ। ਉਨ੍ਹਾਂ ਕਿਹਾ ਇਹ ਸਾਰਾ ਇਹਨਾ ਦੀ ਮਿਲੀਭੁਗਤ ਦਾ ਨਤੀਜਾ ਹੈ ਅਤੇ ਇਸੇ ਕਾਰਣ ਸ਼ਰੇਆਮ ਬੇਅਦਬੀਆਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ: Toofan Singh Will Released Today : ਥਾਣੇ ਬਾਹਰ ਹੋਈ ਝੜਪ ਮਗਰੋਂ ਅੱਜ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰੇਗੀ ਪੰਜਾਬ ਪੁਲਿਸ !

ਸਤਿਕਾਰ ਕਮੇਟੀ ਨੇ ਲਿਆ ਐਕਸ਼ਨ:
ਸਤਿਕਾਰ ਕਮੇਟੀ ਦੇ ਆਗੂਆਂ ਨੇ ਅੱਗੇ ਕਿਹਾ ਕਿ ਉਹ ਜਦੇੋਂ ਵੀ ਸਿੱਖ ਪੰਥ ਅੰਦਰ ਹੋ ਰਹੀਆਂ ਵਧੀਕੀਆਂ ਦੀ ਵਿਰੋਧਤਾ ਕਰਦੇ ਹਨ ਤਾਂ ਐੱਸਜੀਪੀਸੀ ਦੇ ਆਗੂ ਉਨ੍ਹਾਂ ਨੂੰ ਰੋਕਣ ਲਈ ਕਦੇ ਟਾਸਕ ਫੋਰਸ ਭੇਜਦੇ ਹਨ ਅਤੇ ਕਦੇ ਪੁਲਿਸ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਐੱਸਜੀਪੀਸੀ ਦੀ ਨੱਕ ਹੇਠ ਸ਼ਰੇਆਮ ਚਤਰ ਸਿੰਘ ਅਤੇ ਜੀਵਨ ਸਿੰਘ ਵੱਲੋਂ ਪਵਿੱਤਰ ਬਾਣੀ ਦੀ ਛਪਾਈ ਦੌਰਾਨ ਬੇਅਦਬੀ ਕੀਤੀ ਜਾ ਰਹੀ ਹੈ, ਪਰ ਮਾਮਲੇ ਉੱਤੇ ਐੱਸਜੀਪੀਸੀ ਚੁੱਪੀ ਧਾਰੀ ਬੈਠੀ ਹੈ। ਬਲਬੀਰ ਸਿੰਘ ਮੁੱਛਲ ਨੇ ਐਲਾਨ ਕਿਹਾ ਕਿ ਉਹ ਉਦੋਂ ਤੱਕ ਪੌਥੀਆ ਛਾਪਣ ਵਾਲੇ ਚਤਰ ਸਿੰਘ ਅਤੇ ਜੀਵਨ ਸਿੰਘ ਦੇ ਦਫ਼ਤਰ ਦਾ ਘਿਰਾਓ ਰੱਖਣਗੇ ਜਦੋਂ ਤੱਕ ਮੁਲਜ਼ਮਾਂ ਦੀ ਪ੍ਰੀਟਿੰਗ ਪ੍ਰੈੱਸ ਬੰਦ ਨਹੀਂ ਹੁੰਦੀ ਅਤੇ ਮੁਲਜ਼ਮਾਂ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.