ਅੰਮ੍ਰਿਤਸਰ : ਪੰਜਾਬੀ ਸੰਗੀਤ ਇੰਡਸਟਰੀ 'ਤੇ ਉਸ ਵੇਲੇ ਵੱਡਾ ਘਾਟਾ ਪਿਆ ਜਦੋ ਸੂਫ਼ੀ ਗਾਇਕ ਸੈਣ ਬ੍ਰਦਰਜ਼ ਦੀ ਗਾਇਕ ਜੋੜੀ ਟੁੱਟੀ ਗਈ। ਸੈਣ ਬ੍ਰਦਰਜ਼ ਦੇ ਵੱਡੇ ਭਰਾ ਮਨਮੀਤ ਸਿੰਘ ਮੌਂਟੀ ਨਹੀਂ ਰਹੇ।
ਮਨਮੀਤ ਸਿੰਘ ਮੌਂਟੀ ਆਪਣੇ ਭਰਾ ਕੇ.ਪੀ ਅਤੇ ਚਾਰ ਸਾਥੀਆਂ ਨਾਲ ਧਰਮਸ਼ਾਲਾ ਗਿਆ ਸੀ,ਅਤੇ ਉਥੇ ਬਦਲ ਫੱਟਣ ਨਾਲ ਵੱਡਾ ਹ਼ੜ੍ਹ ਆਇਆ ਤੇ ਮਨਮੀਤ ਦਾ ਪੈਰ ਤਿਲਕਣ ਨਾਲ ਉਹ ਪਾਣੀ ਵਿੱਚ ਰੁੜ ਗਏ। ਜਿਨ੍ਹਾਂ ਦੀ ਲਾਸ਼ ਅੱਜ ਮਿਲੀ ਹੈ।
ਉਹ ਆਪਣੇ ਪਿਛੇ ਮਾਤਾ-ਪਿਤਾ, ਪਤਨੀ,ਦੋ ਪੁੱਤਰ ਅਤੇ ਭੈਣ ਭਰਾ ਛੱਡ ਗਏ। ਇਸ ਅਚਨਚੇਤ ਹੋਈ ਮੌਤ 'ਤੇ ਪੂਰੀ ਪੰਜਾਬੀ ਸੰਗੀਤ ਇੰਡਸਟਰੀ , ਇਲਾਕਾ ਵਾਸੀ ਤੇ ਸੈਣ ਬ੍ਰਦਰਜ਼ ਦੇ ਚਾਹੁਣ ਵਾਲਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਇਹ ਵੀ ਪੜ੍ਹੋ:MOOSETAPE: ਸਿੱਧੂ ਮੂਸੇਵਾਲੇ ਦਾ 295 ਨੰਬਰ ਬੰਬ ਗੀਤ ਹੋਇਆ ਰੀਲੀਜ਼
ਉੱਥੇ ਹੀ ਪੰਜਾਬੀ ਕਲਾਕਾਰ ਮਨੀ ਲਾਡਲਾ ਤੇ ਲਵ ਲਵਿਸ਼ ਦਾ ਕਹਿਣਾ ਹੈ ਕਿ ਮਨਮੀਤ ਸਿੰਘ ਮੋਂਟੀ ਦੇ ਇਸ ਤਰ੍ਹਾਂ ਜਾਣ ਨਾਲ ਪੂਰੇ ਸੰਗੀਤ ਜਗਤ ਨੂੰ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਸੈਨ ਬ੍ਰਦਰਜ਼ ਦੀ ਜੋੜੀ ਵੀ ਟੁੱਟ ਗਈ। ਇਸ ਗਾਇਕ ਜੋੜੀ ਤੋਂ ਸਾਨੂੰ ਸਭ ਨੂੰ ਬਹੁਤ ਆਸਾਂ ਸਨ।