ਅੰਮ੍ਰਿਤਸਰ: ਦੇਸ਼ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ (Shri Guru Nanak Dev Ji's Parkash Parv) ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਪਰ ਇਸ ਮੌਕੇ 'ਤੇ ਬਹੁਤ ਸਾਰੇ ਅਜਿਹੇ ਗਲਤ ਅਨਸਰ ਹੁੰਦੇ ਹਨ, ਜੋ ਕਿ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਢੇਸ ਪਹੁੰਚਣ ਦੀਆਂ ਕੋਝੀਆਂ ਚਾਲਾਂ ਚੱਲਦੇ ਹਨ।
ਅਜਿਹਾ ਹੀ ਪਰ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ (Gurdwara Attari Sahib) ਦੇ ਬਾਹਰ ਦਾ ਹੈ। ਜਿਥੇ ਗੁਰੂਦੁਆਰਾ ਸ੍ਰੀ ਅਟਾਰੀ ਸਾਹਿਬ (Gurdwara Attari Sahib) ਦੇ ਇਤਿਹਾਸ ਨੂੰ ਦਰਸਾਉਂਦੇ ਬੋਰਡ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਦੇ ਲਗਾਏ ਫਲੈਕਸ ਬੋਰਡਾਂ 'ਤੇ ਬੀਜੇਪੀ ਆਗੂਆ ਵੱਲੋਂ ਆਪਣੇ ਹੀ ਪੋਸਟਰ ਲਗਾ ਉਹਨਾਂ ਨੂੰ ਢੱਕਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਸਦੇ ਚੱਲਦੇ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਇਸ ਦਾ ਤਿੱਖੇ ਸ਼ਬਦਾਂ ਵਿੱਚ ਵਿਰੋਧ ਕਰਦਿਆ ਇਹਨਾਂ ਨੂੰ ਉਤਾਰਿਆ ਗਿਆ ਹੈ ਅਤੇ ਇਸ ਘਟਨਾ ਨੂੰ ਬੀਜੇਪੀ ਦੀ ਕੌਝੀਆਂ ਹਰਕਤਾਂ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਮੁੱਖ ਸੇਵਾਦਾਰ ਸਿਰਲਥ ਖਾਲਸਾ ਅਤੇ ਕਿਸਾਨ ਜਥੇਬੰਦੀ ਆਗੂ ਸੰਗੂ ਮਾਹਲ ਨੇ ਦੱਸਿਆ ਕਿ ਬੀਜੇਪੀ ਆਗੂਆ ਦੀ ਬਹੁਤ ਹੀ ਮੰਦਭਾਗੀ ਹਰਕਤ ਹੈ, ਜੋ ਉਹਨਾਂ ਵੱਲੋਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Shri Guru Nanak Dev Ji's Parkash Parv) ਦੀਆ ਫਲੈਕਸਾਂ ਨੂੰ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ (Gurdwara Attari Sahib) ਵਿਖੇ ਲਗਾਏ ਇਤਿਹਾਸਕ ਦਰਸਾਉਂਦੇ ਬੋਰਡਾਂ ਨੂੰ ਬੀਜੇਪੀ ਆਗੂਆਂ ਵੱਲੋਂ ਮੋਦੀ ਦੇ ਧੰਨਵਾਦ ਦੇ ਬੋਰਡਾਂ ਨਾਲ ਢੱਕਿਆ ਗਿਆ ਹੈ।
ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ, ਜਿਸਨੂੰ ਲੈ ਕੇ ਸੰਗਤਾਂ ਵੱਲੋਂ ਵਾਰ- ਵਾਰ ਸ਼ਿਕਾਇਤਾਂ ਕੀਤੀਆ ਜਾ ਰਹੀਆ ਹਨ। ਜਿਸ 'ਤੇ ਕਾਰਵਾਈ ਕਰਦਿਆ ਅਸੀ ਇਥੇ ਪਹੁੰਚ ਇਹਨਾਂ ਬੋਰਡਾਂ ਨੂੰ ਉਤਾਰਿਆ ਗਿਆ ਹੈ। ਬੀਜੇਪੀ ਆਗੂ ਆਪਣੀ ਵਾਹ-ਵਾਹ ਲਈ ਗੁਰੂ ਘਰ ਦੀਆਂ ਮਰਿਆਦਾ ਨੂੰ ਵੀ ਨਹੀ ਦੇਖਦੇ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਅਜਿਹੇ ਆਗੂਆ ਨੂੰ ਅਸੀਂ ਇਹ ਅਪੀਲ ਕਰਦੇ ਹਾਂ, ਕਿ ਉਹ ਅਜਿਹੀ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਉਹਨਾਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਨਹੀ ਖੇਡਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- ਗੁਰੂ ਨਾਨਕ ਗੁਰਪੁਰਬ 2021: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਇੱਕ ਝਾਤ