ਅੰਮ੍ਰਿਤਸਰ: ਯੂ.ਪੀ ਦੇ ਲਖੀਮਪੁਰ ਖੀਰੀ (Lakhimpur Khiri) ਵਿੱਚ ਵਾਪਰੀ ਘਟਨਾ ਤੋਂ ਬਾਅਦ ਜਿਸ ਵਿੱਚ ਕਿ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਜੇਕਰ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ (Farmers' organizations) ਦੀ ਤਾਂ ਉਨ੍ਹਾਂ ਵੱਲੋਂ ਵੀ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੀ ਹਰ ਇਕ ਸਿਆਸੀ ਪਾਰਟੀ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰੀ ਹੋਈ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿੱਚ ਵੀ ਸਿੱਖ ਜਥੇਬੰਦੀਆਂ (Sikh organizations) ਵੱਲੋਂ ਸ਼ਹੀਦਾਂ ਸਾਹਿਬ ਗੁਰਦੁਆਰਾ ਅੰਮ੍ਰਿਤਸਰ (Shaheed Sahib Gurdwara Amritsar) ਦੇ ਬਾਹਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਅਤੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ।
ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ (Sikh organizations) ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ (Jaswinder Singh Advocate) ਨੇ ਕਿਹਾ ਕਿ ਜੋ ਬੀਤੇ ਦਿਨੀਂ ਯੂ ਪੀ ਦੇ (Lakhimpur Khiri) ਵਿੱਚ ਕਿਸਾਨਾਂ ਦਾ ਕਤਲੇਆਮ ਹੋਇਆ। ਉਹ ਇੱਕ ਪਲੈਨ ਅਟੈਕ ਹੈ ਅਤੇ ਉਨ੍ਹਾਂ ਕਿਹਾ ਕਿ ਉਸ ਦੇ ਰੋਸ ਵਜੋਂ ਸੜਕਾਂ 'ਤੇ ਖੜ੍ਹ ਕੇ ਉਹ ਕਾਲੀਆਂ ਝੰਡੀਆਂ (Black flags) ਦਿਖਾ ਰਹੇ ਹਨ ਅਤੇ ਮੰਗ ਕਰ ਰਹੇ ਹਨ, ਕਿ ਬੀਜੇਪੀ ਆਪਣੇ ਉਸ ਮੰਤਰੀ ਨੂੰ ਵੀ ਬਰਖਾਸਤ ਕਰੇ ਅਤੇ ਉਸ ਦੇ ਬੇਟੇ ਦੀ ਤੁਰੰਤ ਗ੍ਰਿਫ਼ਤਾਰੀ ਪਾਈ ਜਾਵੇ।
ਜਿਸ ਤੋਂ ਇਲਾਵਾਂ ਉਨ੍ਹਾਂ ਨੇ ਖੇਤੀ ਸੁਧਾਰ ਕਾਨੂੰਨਾਂ (Agricultural Reform Laws) ਨੂੰ ਵੀ ਰੱਦ ਕਰਵਾਉਣ ਦੀ ਗੱਲ ਆਖੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜਦੋਂ ਤੱਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਲੋਕ ਰੋਜ਼ਾਨਾ ਇੱਕ ਘੰਟਾ ਸੜਕਾਂ 'ਤੇ ਖੜ੍ਹ ਕੇ ਕਾਲੀਆਂ ਝੰਡੀਆਂ (Black flags) ਦਿਖਾ ਕੇ ਰੋਸ ਪ੍ਰਗਟ ਕਰਨ ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ (Central Government) ਵੱਲੋਂ ਚਾਲ ਚੱਲੀ ਜਾ ਰਹੀ ਹੈ। ਇਕ ਦੇਸ਼ ਇਕ ਭਾਸ਼ਾ ਉਸ ਦੇ ਖ਼ਿਲਾਫ਼ ਵੀ ਲੋਕਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਅਤੇ ਰੋਜ਼ਾਨਾ ਇੱਕ ਘੰਟਾ ਸੜਕਾਂ 'ਤੇ ਖੜ੍ਹ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ:- ਦੀਪ ਸਿੱਧੂ 'ਤੇ SC/ST ਐਕਟ ਅਧੀਨ ਪਰਚਾ ਦਰਜ