ਅੰਮ੍ਰਿਤਸਰ: ਥਾਣਾ ਛੇਹਰਟਾ ਦੇ ਇਲਾਕਾ ਹੇਤ ਰਾਮ ਕਲੋਨੀ ਵਿਚ ਸ਼ਾਮ ਦੇ 5 ਵਜੇ ਦੇ ਕਰੀਬ ਇਕ ਘਰ ਦੇ ਬਾਹਰ ਸ਼ਰ੍ਹੇਆਮ ਗੋਲੀਆਂ ਚਲਾਈਆਂ (Shots fired outside the house in Amritsar) ਗਈਆਂ। ਇਹ ਗੋਲੀਆਂ 2 ਤੋਂ 3 ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਹਨ। ਘਰ ਦੇ ਮਾਲਕ ਬਾਹਰ ਸਮਾਨ ਲੈਣ ਲਈ ਗਏ ਹੋਏ ਸਨ ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਗੇਟ ਉੱਤੇ ਵੀ ਸਿੱਧੀਆਂ ਚਲਾਈਆਂ ਗੋਲੀਆਂ ਅਤੇ ਕੁਝ ਹਵਾਈ ਫਾਇਰ ਵੀ ਕੀਤੇ ਗਏ। ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ।
ਮਾਮਲਾ ਥਾਣਾ ਛੇਹਰਟਾ ਦੇ ਇਲਾਕਾ ਹੇਤ ਰਾਮ ਕਲੋਨੀ ਦਾ ਹੈ ਜਿਥੇ ਇਕ ਪਰਿਵਾਰ ਆਪਣੇ ਘਰ ਦਾ ਕੁਝ ਸਾਮਾਨ ਲੈਣ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਪਿੱਛੋਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਇਕ ਗੋਲੀ ਘਰ ਦੇ ਗੇਟ ਉੱਤੇ ਵੀ ਲੱਗੀ 'ਤੇ ਕੁਝ ਹਵਾਈ ਫਾਇਰ ਵੀ ਕੀਤੇ ਗਏ।
ਇਸ ਮੌਕੇ ਥਾਣਾ ਛੇਹਰਟਾ ਦੇ ਮੁਖੀ ਘਟਨਾ ਵਾਲੀ ਥਾਂ ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ।
ਪੁਲਿਸ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ 'ਤੋਂ ਗੋਲੀਆਂ ਦੇ 3 ਖੋਲ ਵੀ ਬਰਾਮਦ ਹੋਏ ਹਨ। ਅਸੀਂ ਆਲੇ ਦੁਆਲੇ ਦੇ CCTV ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਦੋਸ਼ੀਆਂ ਦਾ ਪਤਾ ਲੱਗ ਜਾਵੇਗਾ। ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਸਾਨੂੰ ਨਹੀਂ ਪਤਾ ਨਾਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ ਅਸੀਂ ਘਰ ਦਾ ਸਾਮਾਨ ਲੈਣ ਲਈ ਬਾਜ਼ਾਰ ਗਏ। ਪਿੱਛੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ ਨਹੀਂ ਇਸ ਦੀ ਸੂਚਨਾ ਮੌਕੇ 'ਤੇ ਹੀ ਪੁਲਿਸ ਅਧਿਕਾਰੀਆਂ ਦੇ ਦਿੱਤੀ ਹੈ ਪੁਲਿਸ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੀ ਹੈ।
ਉਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਪਿਛਲੇ ਦਿਨੀਂ ਹੀ ਸ਼ਿਵ ਸੈਨਾ ਦੇ ਆਗੂ ਨੂੰ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸਾਰਾ ਅੰਮ੍ਰਿਤਸਰ ਸ਼ਹਿਰ ਪੁਲਿਸ ਛਾਉਣੀ ਵਿਚ ਤਬਦੀਲ ਹੋਇਆ ਪਿਆ ਸੀ ਅੱਜ ਦੀ ਇਸ ਘਟਨਾ ਤੋਂ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਨੂੰਨ ਵਿਵਸਥਾ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ:- Sidhu Moosewala song vaar out: ਰਿਲੀਜ਼ ਹੋਇਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਵਾਰ'