ETV Bharat / state

ਜੌੜਾ ਫਾਟਕ ਇਲਾਕੇ ਵਿੱਚ ਚੱਲੀਆਂ ਗੋਲੀਆਂ,ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ - Shots fired in Joda Phatak area Amritsar

ਅੰਮ੍ਰਿਤਸਰ ਦੇ ਜੋੜਾ ਫਾਟਕ ((Joda Phatak)) ਇਲਾਕੇ ਵਿੱਚ ਅੱਧੀ ਰਾਤ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਾਮੂਲੀ ਤਕਰਾਰ ਨੂੰ ਲੈਕੇ ਦੋ ਧਿਰਾਂ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਸਾਹਿਲ ਨਾਂਅ ਦੇ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਸ਼ਿਵਾ ਨਾਂਅ ਦੇ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਹਵਾਈ ਫਾਇਰ ਵੀ ਕੀਤੇ।

Shots fired in Joda Phatak area, CCTV images have come to light
ਜੌੜਾ ਫਾਟਕ ਇਲਾਕੇ ਵਿੱਚ ਚੱਲੀਆਂ ਗੋਲੀਆਂ,ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
author img

By

Published : Sep 14, 2022, 11:34 AM IST

ਅੰਮ੍ਰਿਤਸਰ: ਜੌੜਾ ਫਾਟਕ (Joda Phatak) ਉੱਤੇ ਅੱਧੀ ਰਾਤ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇਲਾਕੇ ਵਿੱਚ ਗੋਲੀਆਂ ਚਲਣ ਦੀ ਅਵਾਜ ਸੁਣੀ। ਇਹ ਘਟਨਾ ਜੋੜਾ ਫਾਟਕ ਦੇ ਧਰਮਪੁਰਾ ਇਲਾਕੇ ਦੀ ਹੈ ਜਿਥੇ ਇਕ ਤੰਗ ਗਲੀ ਵਿਚੋਂ ਬਾਇਕ ਕੱਢਣ ਨੂੰ ਲੈਕੇ ਆਪਸ ਵਿੱਚ ਦੋ ਨੌਜਵਾਨਾਂ ਵਿੱਚ ਤਕਰਾਰ ਹੋ ਗਈ ਜਿਸਦਾ ਲੋਕਾਂ ਵਲੋਂ ਦੋਵਾਂ ਨੂੰ ਸ਼ਾਂਤ ਕਰਵਾ ਕੇ ਭੇਜ ਦਿੱਤਾ। ਪਰ ਅੱਧੀ ਰਾਤ ਨੂੰ ਸਾਹਿਲ ਨਾਮ ਦਾ ਨੌਜਵਾਨ ਆਪਣੇ ਕੁੱਝ ਸਾਥੀਆਂ ਨੂੰ ਲੈਕੇ ਸ਼ਿਵਾ ਦੇ ਘਰ ਬਾਹਰ ਆਇਆਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਹਿਲ ਵੱਲੋ ਚਲਾਈਆਂ ਗੋਲੀਆਂ ਵਿੱਚੋਂ ਦੋ ਗੋਲੀਆਂ ਸ਼ਿਵਾ ਦੇ ਲੱਗੀਆਂ ਹਨ। ਗੋਲੀ ਲੱਗਣ (Bullets hit the youth) ਨਾਲ ਸ਼ਿਵਾ ਜ਼ਖ਼ਮੀ ਹੋ ਗਿਆ ਜਿਸਨੂੰ ਹਸਪਤਾਲ ਵਿੱਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ।

ਇਸ ਮੌਕੇ ਗੱਲ ਬਾਤ ਕਰਦੇ ਹੋਏ ਸ਼ਿਵਾ ਨੇ ਦੱਸਿਆ ਕਿ ਸਾਡੀ ਗਲੀ ਛੋਟੀ ਅਤੇ ਤੰਗ ਹੈ ਜਿਸ ਸਾਹਿਲ ਦੇ ਨਾਲ ਬਾਇਕ ਕੱਢਣ ਨੂੰ ਲੈਕੇ ਤਕਰਾਰ ਹੋ ਗਈ ਬਾਅਦ ਵਿਚ ਲੋਕਾਂ ਨੇ ਰਾਜੀਨਾਮਾ ਕਰਵਾ ਦਿੱਤਾ ਤੇ ਬਾਅਦ ਵਿਚ ਅੱਧੀ ਰਾਤ ਨੂੰ ਸਾਹਿਲ ਆਪਣੇ ਨਾਲ 15 -20 ਮੁੰਡੇ ਲੈਕੇ ਆ ਗਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਮੁਤਾਬਿਕ ਦੋ ਗੋਲੀਆਂ ਉਸ ਦੇ ਵਈਜੀਆਂ ਇੱਕ ਗੋਲ਼ੀ ਪੇਟ ਵਿੱਚ ਵੱਜੀ ਅਤੇ ਦੂਜੀ ਛੂਹ ਕੇ ਨਿਕਲ਼ ਗਈ।

ਇਹ ਵੀ ਪੜ੍ਹੋ: ਵੱਡੀ ਮਾਤਰਾ ਵਿੱਚ ਨਾਜਾਇਜ਼ ਢੰਗ ਨਾਲ ਸਟੋਰ ਕੀਤੇ ਪਟਾਕੇ ਬਰਾਮਦ, ਪੁਲਿਸ ਨੇ ਲਾਈਸੈਂਸ ਧਾਰਕਾਂ ਨੂੰ ਕੀਤੀ ਅਪੀਲ

ਜੌੜਾ ਫਾਟਕ ਇਲਾਕੇ ਵਿੱਚ ਚੱਲੀਆਂ ਗੋਲੀਆਂ

ਦੂਜੇ ਪਾਸੇ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੀ ਸ਼ਿਕਾਇਤ ਉੱਤੇ ਮੁਲਜ਼ਮਾਂ ਖ਼ਿਲਾਫ਼ (A case has been registered against the accused) ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਮਗਰੋਂ ਮੁਲਜ਼ਮ ਫਰਾਰ ਹੋ ਗਏ ਹਨ ਅਤੇ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਵਾਰਦਾਤ ਦੀ ਸੀਸੀਟੀਵੀ ਫੁਟੇਜ (CCTV footage) ਨੂੰ ਕਬਜੇ ਵਿਚ ਲੈਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.