ਅੰਮ੍ਰਿਤਸਰ: ਪੰਜਾਬ (Punjab) ਵਿੱਚ ਜਿੱਥੇ ਲੁੱਟ-ਖੋਹ ਦੀਆਂ ਵਾਰਦਾਤਾਂ (Incidents of looting) ਲਗਾਤਾਰ ਵੱਧ ਰਹੀਆਂ ਹਨ। ਉੱਥੇ ਹੀ ਸੂਬੇ ਅੰਦਰ ਸ਼ਰੇਆਮ ਗੋਲੀਆਂ ਚਲਾਉਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਵੱਲਾ ਨੇੜੇ ਪਸ਼ੂ ਮੰਡੀ (Animals market near Valla, Amritsar) ਤੋਂ ਸਾਹਮਣੇ ਆਈਆਂ ਹਨ। ਜਿੱਥੇ ਦੋ ਧਿਰਾਂ ਵਿੱਚ ਝਗੜੇ ਤੋਂ ਬਾਅਦ 15 ਤੋਂ 20 ਰਾਊਡ ਫਾਇਰਿੰਗ (Firing) ਕੀਤੀ ਗਈ ਹੈ। ਹਾਲਾਂਕਿ ਇਸ ਫਾਇਰਿੰਗ (Firing) ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਦਰਅਸਲ ਇੱਥੇ ਪਸ਼ੂਆਂ ਦੀ ਮੰਡੀ ਲੱਗਦੀ ਹੈ। ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆ ਤੋਂ ਵਪਾਰੀ ਪਸ਼ੂ ਵੇਚਣ ਅਤੇ ਖਰੀਦਣ ਦੇ ਲਈ ਆਉਣ ਦੇ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਵੱਲਾ ਪਸ਼ੂ ਮੰਡੀ ਦੇ ਮੈਨੇਜਰ (Vala Animal Market Manager) ਨੇ ਦੱਸਿਆ ਕਿ ਇੱਕ ਮਹੀਨੇ ਤੋਂ ਪਸ਼ੂ ਮੇਲਾ ਚੱਲ ਰਿਹਾ ਹੈ। ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆ ਤੋਂ ਵਪਾਰੀ ਪਸ਼ੂ ਖਰੀਦਣ ਅਤੇ ਵੇਚਣ ਦੇ ਲਈ ਲੈ ਕੇ ਆਉਦੇ ਹਨ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਪਾਰੀ ਤੋਂ ਅੰਮ੍ਰਿਤਸਰ ਦੇ ਇੱਕ ਵਿਅਕਤੀ ਨੇ ਮੱਝ ਖਰੀਦੀ ਸੀ, ਪਰ ਥੋੜ੍ਹੀ ਦੇਰ ਬਾਅਦ ਉਹ ਵਿਅਕਤੀ ਖਰੀਦੀ ਹੋਈ ਮੱਝ ਨੂੰ ਵਾਪਸ ਕਰਨ ਲਈ ਉਸ ਵਪਾਰ ਕੋਲ ਪਹੁੰਚਿਆ ਅਤੇ ਮੱਝ ਬਿਮਾਰ ਕਹਿ ਕੇ ਮੱਝ ਵਾਪਸ ਕਰਨ ਦੀ ਮੰਗ ਕਰਨ ਲੱਗਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਹੋ ਗਿਆ ਅਤੇ ਉਹ ਵਿਅਕਤੀ ਵਾਪਸ ਚਲੇ ਗਿਆ।
ਉਨ੍ਹਾਂ ਦੱਸਿਆ ਕਿ ਘਰ ਵਾਪਸ ਗਿਆ ਵਿਅਕਤੀ ਆਪਣੇ 30 ਤੋਂ 35 ਸਾਥੀਆ ਨਾਲ ਦੁਬਾਰਾ ਪਸ਼ੂ ਮੰਡੀ ਵਿੱਚ ਆਇਆ ਅਤੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਹਮਲੇ ਦਾ ਜਵਾਬ ਦਿੰਦੇ ਵਪਾਰੀ ਨੇ ਵੀ ਉਨ੍ਹਾਂ ‘ਤੇ ਫਾਇਰਿੰਗ (Firing) ਕੀਤੀ। ਹਾਲਾਂਕਿ ਇਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਉੱਥੇ ਨਿਕਲ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਹਾਲਾਤਾਂ ਨੂੰ ਕਾਬੂ ਵਿੱਚ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਏ.ਸੀ.ਪੀ. ਜੇ. ਐੱਸ. ਸਿੱਧੂ ਨੇ ਦੱਸਿਆ ਕਿ ਪਸ਼ੂ ਮੰਡੀ ਦੇ ਮੈਨੇਜਰ (Vala Animal Market Manager) ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿ ਮੁਲਜ਼ਮਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਸਾਬਕਾ ਕਬੱਡੀ ਖਿਡਾਰੀ 'ਤੇ ਚੱਲੀਆਂ ਗੋਲੀਆਂ, ਗੈਂਗਸਟਰ ਵੱਲੋਂ ਮਿਲੀ ਧਮਕੀ ਦੀ ਆਡੀਓ ਵਾਇਰਲ