ETV Bharat / state

ਜਨਮਦਿਨ ਦੀ ਪਾਰਟੀ ਮੌਕੇ ਅੰਮ੍ਰਿਤਸਰ 'ਚ ਚੱਲੀ ਗੋਲੀ, 1 ਮੌਤ - ਅੰਮ੍ਰਿਤਸਰ ਚ ਜਨਮਦਿਨ ਦੀ ਪਾਰਟੀ ਤੇ ਗਏ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ

ਅੰਮ੍ਰਿਤਸਰ ਵਿਖੇ ਜਨਦਿਨ ਪਾਰਟੀ ਮੌਕੇ ਗੋਲੀਆਂ ਚੱਲਣ (Shot fired in birthday party in Amritsar) ਨਾਲ ਇੱਕ ਨੌਜਵਾਨ ਦੀ ਮੌਤ ਹੋ (Young man shot dead at birthday party) ਗਈ ਹੈ, ਜਦੋਂ ਕਿ ਦੋ ਜਖ਼ਮੀ ਹਨ। ਮ੍ਰਿਤਕ ਨੌਜਵਾਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਦੋਸਤ ਦੇ ਸੁਨੇਹੇ ਉੱਤੇ ਜਨਮਦਿਨ ਦੀ ਪਾਰਟੀ ਵਿੱਚ ਆਇਆ ਸੀ।

ਜਨਮਦਿਨ ਦੀ ਪਾਰਟੀ ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

author img

By

Published : Nov 30, 2021, 4:49 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਝਬਾਲ ਰੋਡ ਇਲਾਕੇ ’ਚ ਪੈਂਦੇ ਆਨੰਦ ਵਿਹਾਰ ’ਚ ਬੀਤੀ ਰਾਤ ਇਕ ਜਨਮ ਦਿਨ ਦੀ ਪਾਰਟੀ ਉਸ ਸਮੇਂ ਖ਼ੂਨੀ ਪਾਰਟੀ ਬਣ ਗਈ, ਜਦੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Young man shot dead at birthday party) ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੌਰਭ ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਸੌਰਭ ਦੋਸਤ ਦੇ ਜਨਮ ਦਿਨ ਦੀ ਖੁਸ਼ੀ ਦਾ ਜਸ਼ਨ ਮਨਾਉਣ ਲਈ ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਗਿਆ ਸੀ। ਜਿੱਥੇ ਕਿ ਗੋਲੀਆਂ ਮਾਰ ਉਸਦਾ ਕਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਸੌਰਭ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਉਸ ਦੇ ਦੋਸਤਾਂ ਨੇ ਜਨਮ ਦਿਨ ਮਨਾਉਣ ਲਈ ਉਸ ਨੂੰ ਅੰਮ੍ਰਿਤਸਰ ਬੁਲਾਇਆ ਸੀ। ਸੌਰਭ ਦੀ ਭੈਣ ਨੇ ਦੱਸਿਆ ਕਿ ਕੇਟ ਕੱਟਣ ਤੋਂ ਬਾਅਦ ਉਸ ਦੇ ਦੋਸਤਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਭਰਾ ਦੇ 3 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸਦੇ ਦੋਸਤ ਵਿਵੇਕ ਨੇ ਉਸਨੂੰ ਜਨਮਦਿਨ ਦੀ ਪਾਰਟੀ ਉੱਤੇ ਅੰਮ੍ਰਿਤਸਰ ਸੱਦਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਵੇਕ ਨਾਲ ਉਨ੍ਹਾਂ ਦੇ ਪਰਿਵਾਰ ਦੇ ਵੀ ਚੰਗੇ ਸੰਬੰਧ ਹਨ।

ਅੰਮ੍ਰਿਤਸਰ ਚ ਜਨਮਦਿਨ ਦੀ ਪਾਰਟੀ ਤੇ ਗਏ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ

ਪੁਲਿਸ ਨੇ ਕੀਤਾ ਪੰਜ 'ਤੇ ਮਾਮਲਾ ਦਰਜ਼

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਥੇ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਪੰਜ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਪੁਲਿਸ ਵਲੋਂ ਉਥੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾਵੇਗੀ। ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਜਨਮਦਿਨ ਦੀ ਪਾਰਟੀ ਵਿੱਚ ਕਰੀਬ 60-70 ਮੁੰਡੇ ਆਏ ਹੋਏ ਸਨ ਅਤੇ ਪਾਰਟੀ ਵਿੱਚ ਦਾਰੂ ਵੀ ਚੱਲ ਰਹੀ ਸੀ। ਪਾਰਟੀ ਦੌਰਾਨ ਹੀ ਹਵਾਈ ਫਾਇਰ ਕੀਤੇ ਗਏ। ਜੋ ਕਿ ਨਸ਼ਾ ਕੀਤਾ ਹੋਣ ਕਰਕੇ ਸੌਰਭ ਦੇ ਅਤੇ ਦੋ ਹੋਰ ਮੁੰਡਿਆ ਦੇ ਲੱਗੇ। ਮੌਕੇ ਉੱਤੇ ਉਨ੍ਹਾਂ ਨੂੰ ਹਸਪਤਾਲ ਲਜਾਇਆ ਗਿਆ, ਜਿੱਥੇ ਕਿ ਸੌਰਭ ਦੀ ਮੌਤ ਹੋ ਗਈ ਅਤੇ ਦੋ ਮੁੰਡੇ ਜਖ਼ਮੀ ਹਨ।

ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਪਹਿਲਾਂ ਵੀ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਇਕ ਜਨਮਦਿਨ ਦੀ ਪਾਰਟੀ ਮਨਾਉਂਦੇ ਹੋਏ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਹ ਦੂਸਰਾ ਵਾਕਿਆ ਹੈ ਜਿਸ ਵਿੱਚ ਨੌਜਵਾਨ ਦੀ ਗੋਲੀਆ ਲੱਗਣ ਕਰਕੇ ਮੌਤ ਹੋਈ ਹੈ।

ਇਹ ਵੀ ਪੜ੍ਹੋ: ਰਾਏਪੁਰ 'ਚ ਤੇਜ਼ ਰਫਤਾਰ ਕਾਰ ਨੇ 3 ਭੈਣਾਂ ਸਮੇਤ 6 ਨੂੰ ਕੁਚਲਿਆ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.