ਅੰਮ੍ਰਿਤਸਰ: ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਵੇਅ (Delhi Cutra Expressway) ਦੀ ਉਸਾਰੀ ਦੌਰਾਨ ਰੋਡ ਵਿੱਚ ਆ ਰਹੀਆਂ ਦੁਕਾਨਾਂ ਨੂੰ ਢਹਿ ਢੇਰੀ ਕਰਨ ਦੀ ਬਜਾਏ ਨਵੀਂ ਅਤੇ ਦਿਲਚਸਪ ਤਕਨੀਕ ਦੇ ਨਾਲ ਖਿਸਕਾ ਪਿੱਛੇ ਕੀਤਾ ਜਾ ਰਿਹਾ ਹੈ। ਇੰਜੀਨੀਅਰਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ 20 ਲੱਖ ਲਾਗਤ ਦੀ ਜਗ੍ਹਾ ਮਹਿਜ਼ ਛੇ ਲੱਖ ਲਾਗਤ ਵਿੱਚ ਹੀ ਐਕਸਪ੍ਰੈੱਸ ਰੋਡ ਤੋਂ ਦੁਕਾਨਾਂ ਪਿੱਛੇ ਕੀਤੀਆਂ ਗਈਆਂ ਹਨ। ਇੰਜੀਨੀਅਰਾਂ ਵੱਲੋਂ 160 ਜੈੱਕਾਂ ਦੀ ਮੱਦਦ (160 jacks help) ਦੇ ਨਾਲ ਇਹ ਦੁਕਾਨਾਂ ਪਿੱਛੇ ਕੀਤੀਆਂ ਗਈਆਂ।
ਇੰਜਨੀਅਰ ਦਾ ਕਹਿਣਾ ਹੈ ਪਿੰਡ ਛਾਪਾ ਰਾਮ ਸਿੰਘ ਵਿਖੇ ਐਕਸਪ੍ਰੈਸ ਰੋਡ ਦੇ ਵਿੱਚ ਆ ਰਹੀਆਂ ਦੁਕਾਨਾਂ ਨੂੰ ਨਵੀਂ ਤਕਨੀਕ ਰਾਹੀਂ 50 ਫੁੱਟ ਪਿੱਛੇ ਕੀਤਾ (building was pushed back 50 fee) ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ ਚੱਲਦੇ ਨੂੰ 20 ਦਿਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਉੱਤੇ ਕੁੱਲ ਛੇ ਲੱਖ ਦੇ ਕਰੀਬ ਲਾਗਤ ਆਈ ਹੈ ਇੰਜੀਨੀਅਰ ਨੇ ਦੱਸਿਆ ਕਿ ਜੇਕਰ ਇਹ ਦੁਕਾਨਾਂ ਦਾ ਮਾਲਕ ਦੁਕਾਨਾਂ ਨੂੰ ਤੋੜ ਕੇ ਬਣਾਉਂਦਾ ਤਾਂ ਇਸ ਉਤੇ ਵੀਹ ਲੱਖ ਰੁਪਏ ਦੇ ਕਰੀਬ ਖਰਚਾ ਆਉਣਾ ਸੀ ਅਤੇ ਹੁਣ ਇਸ ਉੱਤੇ ਸਿਰਫ ਛੇ ਲੱਖ ਰੁਪਏ ਦੀ ਲਾਗਤ ਹੀ ਲੱਗੀ ਹੈ। ਉਸ ਨੇ ਦੱਸਿਆ ਕਿ 160 ਜੈਕ (160 jacks help) ਦੇ ਜ਼ਰੀਏ ਇਨ੍ਹਾਂ ਦੁਕਾਨਾਂ ਨੂੰ ਪਿੱਛੇ ਕੀਤਾ ਗਿਆ ਹੈ।
ਇਸ ਮੌਕੇ ਇੰਜਨੀਅਰ ਨੇ ਦੱਸਿਆ ਕਿ ਉਨ੍ਹਾਂ ਹੋਰ ਵੀ ਕਈ ਘਰ ਅਤੇ ਦੁਕਾਨਾਂ ਪਿੱਛੇ ਕਰਨ ਦੇ ਠੇਕੇ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਹੇ ਦੇ ਚੈਨਲਾਂ ਦਾ ਟਰੈਕ ਬਣਾ ਕੇ ਬਿਲਡਿੰਗ ਨੂੰ ਹੌਲੀ ਹੌਲੀ ਪਿੱਛੇ ਨੂੰ ਧੱਕਦੇ ਹਾਂ ਅਤੇ ਪੂਰਾ ਐਗਰੀਮੈਂਟ ਕਰਕੇ ਮਾਲਕ ਨੂੰ ਇਸ ਦੀ ਗਾਰੰਟੀ ਦਿੱਤੀ ਜਾਂਦੀ ਹੈ ਕਿ ਬਿਲਡਿੰਗ ਕਦੇ ਵੀ ਡਿੱਗੇਗੀ (The building will never fall) ਨਹੀਂ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ, ਦਰੱਖਤ ਡਿੱਗਣ ਕਾਰਨ 2 ਔਰਤਾਂ ਸਮੇਤ ਨਵਜੰਮੇ ਬੱਚੇ ਦੀ ਮੌਤ