ਅੰਮ੍ਰਿਤਸਰ: ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕੀ ਜੀ ਦਾ ਅੱਜ 9 ਅਕਤੂਬਰ ਨੂੰ ਪਰਗਟ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਇਕ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਲੋਹਗੜ੍ਹ ਤੋਂ ਹੁੰਦੀ ਹੋਈ ਸ੍ਰੀ ਵਾਲਮੀਕਿ ਤੀਰਥ ਵੱਲ ਨੂੰ ਰਵਾਨਾ ਹੋਈ।
ਉਥੇ ਹੀ ਇਸ ਸ਼ੋਭਾ ਯਾਤਰਾ ਦੀ ਅਗਵਾਈ ਸਾਬਕਾ ਗੈਂਗਸਟਰ ਭੁਪਿੰਦਰ ਸਿੰਘ ਸੋਨੂੰ ਵੱਲੋਂ ਕੀਤੀ ਗਈ। ਇਸੇ ਦੌਰਾਨ ਭੁਪਿੰਦਰ ਸਿੰਘ ਸੋਨੂੰ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾੜੇ ਕੰਮ ਛੱਡ ਕੇ ਪਰਮਾਤਮਾ ਦੀ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।
ਹਰ ਵਾਰ ਦੀ ਤਰ੍ਹਾਂ ਜਦੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਆਉਂਦਾ ਹੈ ਉਦੋਂ ਰਾਮ ਤੀਰਥ ਤੋਂ ਲੈ ਕੇ ਅਲੱਗ ਅਲੱਗ ਜਗ੍ਹਾ ਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਕੇਂਦਰੀ ਵਾਲਮੀਕਿ ਮੰਦਰ ਤੋਂ ਇਹ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਰਾਮਤੀਰਥ ਲਈ ਰਵਾਨਾ ਹੋ ਰਹੀ ਹੈ।
ਉਥੇ ਹੀ ਇਸ ਸ਼ੋਭਾ ਯਾਤਰਾ ਵਿਚ ਵਾਲਮੀਕਿ ਸਮਾਜ ਦੇ ਲੋਕਾਂ ਦੇ ਨਾਲ-ਨਾਲ ਹੋਰ ਸਮਾਜਾਂ ਦੇ ਲੋਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਉਥੇ ਹੀ ਇਸ ਮੌਕੇ ਤੇ ਸਾਬਕਾ ਗੈਂਗਸਟਰ ਭੁਪਿੰਦਰ ਸਿੰਘ ਸੋਨੂੰ ਕੰਗਲੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸਾਨੂੰ ਸਾਰਿਆਂ ਨੂੰ ਬੁਰਾਈ ਨੂੰ ਛੱਡ ਕੇ ਅੱਛਾਈ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਇਹ ਸ਼ੋਭਾ ਯਾਤਰਾ ਕੇਂਦਰੀ ਵਾਲਮੀਕਿ ਮੰਦਰ ਲੋਹਗੜ੍ਹ ਤੋਂ ਸ਼ੁਰੂ ਹੋ ਕੇ ਰਾਮ ਤੀਰਥ ਮੰਦਰ ਲਈ ਰਵਾਨਾ ਹੋਈ ਹੈ ਅਤੇ ਇਸ ਦਾ ਅਲੱਗ ਹੀ ਮੈਸੇਜ ਵੀ ਦਿੱਤਾ ਜਾ ਰਿਹਾ ਹੈ।
ਉਥੇ ਹੀ ਦੂਸਰੇ ਪਾਸੇ ਵਾਲਮੀਕਿ ਸਮਾਜ ਦੇ ਆਗੂਆਂ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਸੋਨੂੰ ਵੱਲੋਂ ਜੋ ਮੈਸੇਜ ਅੱਜ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਉਹ ਬਹੁਤ ਵਧੀਆ ਮੈਸੇਜ ਹੈ ਕਿਉਂਕਿ ਪੰਜਾਬ ਵਿੱਚ ਲਗਾਤਾਰ ਹੀ ਨੌਜਵਾਨਾਂ ਦਾ ਘਾਣ ਕੀਤਾ ਜਾ ਰਿਹਾ ਹੈ ਅੱਗੇ ਬੋਲਦੇ ਹੋਏ ਨਿਤਿਨ ਗਿੱਲ ਮਨੀ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਇਹ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਹਲਾਤਾਂ ਤੇ ਕਾਬੂ ਕਰਨਾ ਚਾਹੀਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪੰਜਾਬ 'ਚ ਗੈਂਗਸਟਰਾਂ ਵੱਲੋਂ ਪੈਰ ਪਸਾਰਿਆ ਜਾ ਰਿਹਾ ਹੈ ਅਤੇ ਹੁਣ ਪੰਜਾਬ ਪੁਲਿਸ ਵੱਲੋਂ ਵੀ ਉਨ੍ਹਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਰ ਇਕ ਵਾਰ ਫਿਰ ਤੋਂ ਭੁਪਿੰਦਰ ਸਿੰਘ ਸੋਨੂ ਜੋ ਕਿ ਸਾਬਕਾ ਗੈਂਗਸਟਰ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਅਤੇ ਖਾਸ ਤੌਰ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਸਾਰਿਆਂ ਨੂੰ ਬੁਰਾਈ ਦਾ ਰਸਤਾ ਛੱਡ ਕੇ ਚੰਗਾਈ ਵੱਲ ਆਉਣਾ ਚਾਹੀਦਾ ਹੈ ਤਾਂ ਜੋ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਿਤਾ ਸਕਣ। ਉੱਥੇ ਹੀ ਅੱਜ ਵਾਲਮੀਕੀ ਪ੍ਰਗਟ ਦਿਵਸ ਦੇ ਮੌਕੇ 'ਤੇ ਪਹਿਲੀ ਵਾਰ ਲੋਹਗੜ੍ਹ ਕੇਂਦਰੀ ਵਾਲਮੀਕਿ ਮੰਦਰ ਤੋਂ ਰਾਮਤੀਰਥ ਤੱਕ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਾਲਮੀਕਿ ਸਮਾਜ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: 5G ਮੋਬਾਈਲ ਟਾਵਰ ਲਾਉਣ ਦਾ ਝਾਂਸਾ ਦੇ ਮਾਰੀ 35 ਲੱਖ ਦੀ ਠੱਗੀ, ਦੋ ਗ੍ਰਿਫ਼ਤਾਰ