ਅੰਮ੍ਰਿਤਸਰ: ਪਿਛਲੇ ਲੰਮੇਂ ਸਮੇਂ ਤੋਂ ਗੁਰੂ ਦੀ ਬਾਣੀ ਦੀਆਂ ਪੋਥੀਆਂ,ਗੁਟਕਾ ਸਾਹਿਬ ਅਤੇ ਗ੍ਰੰਥ ਸਾਹਿਬ ਲਿਖਣ ਵਾਲੇ ਨੌਜਵਾਨ ਦੇ ਕਾਰਜ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਿਮਰਨਵੀਰ ਸਿੰਘ ਦਾ ਵਿਸ਼ੇਸ ਮਾਨ-ਸਨਮਾਨ ਕਰੇਗੀ।
ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ ਨੇ ਕਿਹਾ ਨੌਜਵਾਨ ਸਿਮਰਨਵੀਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰੰਥੀ ਭਾਈ ਅਵਤਾਰ ਸਿੰਘ ਦਾ ਬੇਟਾ ਹੈ, ਉਹ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਟਕਾ ਸਾਹਿਬ ਦਾ ਖ਼ਜ਼ਾਨਾ ਲੈ ਕੇ ਦਫ਼ਤਰ ਪਹੁੰਚੇ,ਜੋ ਕਿ ਪੁਰਾਤਨ ਸ਼ੈਲੀ ਮੁਤਾਬਕ ਹੱਥ ਲਿਖਤਾਂ ਹਨ।
ਉਨ੍ਹਾਂ ਕਿਹਾ ਕਿ ਨੌਜਵਾਨ ਦੀ ਲਾਗਨ ਦੇਖ ਕੇ ਪ੍ਰਸੰਨਤਾ ਹੋਈ ਅਤੇ ਸਿਮਰਨਵੀਰ ਸਿੰਘ ਗੁਰਬਾਣੀ ਨਾਲ ਵੀ ਜੁੜਿਆ ਹੈ ਤੇ ਪੁਰਾਤਨ ਸ਼ੈਲੀ ਵਿੱਚ ਗੁਰਬਾਣੀ ਲਿਖ ਕੇ ਇੱਕ ਮਹਾਨ ਸੇਵਾ ਕਰ ਰਿਹਾ ਹੈ। ਸਿਮਰਨਵੀਰ ਸਿੰਘ ਨੇ ਪੁਰਾਣੇ ਸਮਿਆਂ ਵਿੱਚ ਲਿਖੀ ਜਾਂਦੀ ਲਿਪੀ ਮੁਤਾਬਕ ਪੋਥੀਆਂ ਤੇ ਗ੍ਰੰਥ ਲਿਖੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਕਾਰਜ ਦੇਖ ਕੇ ਬੜਾ ਮਨ ਖੁਸ਼ ਹੋਇਆ ਤੇ ਆਉਣ ਵਾਲੇ ਨੌਜਵਾਨਾਂ ਲਈ ਵੀ ਇਹ ਚਾਨਣ ਮੁਨਾਰਾ ਹੋਵੇਗਾ।
ਭਾਈ ਭੂਰਾਕੋਹਨਾ ਨੇ ਕਿਹਾ ਕਿ ਉਹ ਨੌਜਵਾਨ ਦੇ ਇਸ ਮਹਾਨ ਕਾਰਜ ਦੀ ਜਿੱਥੇ ਸਲਾਘਾ ਕਰਦੇ ਹਨ,ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਿੰਘ ਸਾਹਿਬਾਨ ਨੂੰ ਇਨ੍ਹਾਂ ਦੇ ਕਾਰਜ ਨੂੰ ਦਿਖਾ ਕੇ ਨੌਜਵਾਨ ਦੀ ਹੌਂਸਲਾ ਅਫਜਾਈ ਵੀ ਕਰਵਾਈ ਜਾਵੇਗੀ ਤਾਂ ਜੋ ਨਵੇਂ ਨੌਜਵਾਨਾਂ ਵਿੱਚ ਵੀ ਇਹ ਰੁਚੀ ਅਤੇ ਰੁਝਾਣ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਇਸ ਮਹਾਨ ਕਾਰਜ ਨੂੰ ਕਰਨ ਲਈ ਸਿਮਰਨਵੀਰ ਸਿੰਘ ਵਾਂਗ ਬੰਦਾ ਅੰਦਰੋਂ ਵੀ ਪ੍ਰੇਮ ਤੇ ਭਾਵ ਹੋਣਾ ਜਰੂਰੀ ਹੈ।