ਅੰਮ੍ਰਿਤਸਰ: ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਿਤ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ 28 ਦਿਨਾਂ ਪੈਦਲ ਸ਼ਬਦ ਚੌਂਕੀ ਯਾਤਰਾ ਅਰਦਾਸ (Prayer) ਕਰਨ ਉਪਰੰਤ ਸ਼ੁਰੂ ਹੋਈ। ਸ਼ਬਦ ਚੌਕੀ ਦਾ ਇਤਿਹਾਸ ਬਾਬਾ ਬੁੱਢਾ ਜੀ ਨਾਲ ਜੁੜਿਆ ਹੋਇਆ ਹੈ। ਬਾਬਾ ਬੁੱਢਾ ਜੀ ਵੱਲੋਂ ਸ਼ਬਦ ਚੌਂਕੀ ਪਰੰਪਰਾ ਸ਼ੁਰੂ ਕੀਤੀ ਗਈ ਸੀ। ਇਹ ਸ਼ਬਦ ਚੌਂਕੀ ਪੈਦਲ ਯਾਤਰਾ ਸੁਸਾਇਟੀ (Shabad Chowki Pedestrian Society) ਦੇ ਸਿੰਘਾਂ ਦੀ ਅਗਵਾਈ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਹੋਰ ਕਈ ਧਾਰਮਿਕ ਸਖਸ਼ੀਅਤ ਦੀ ਹਾਜ਼ਰੀ ਵਿਚ ਰਵਾਨਾ ਹੋਈ।
ਇਹ ਸ਼ਬਦ ਚੌਕੀ 3 ਅਕਤੂਬਰ ਨੂੰ ਗਵਾਲੀਅਰ ਵਿਖੇ ਸਮਾਪਤ ਹੋਵੇਗੀ। ਰਸਤੇ ਵਿਚ 26 ਪੜਾਅ ਹੋਣਗੇ ਅਤੇ ਹਰ ਰੋਜ 30 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨਗੇ। ਇਸ ਮੌਕੇ ਸਿੱਖ ਪ੍ਰਚਾਰਕ ਦਾ ਕਹਿਣਾ ਹੈ ਕਿ ਸ਼ਬਦ ਚੌਕੀ ਦੀ ਪਰੰਪਰਾ ਬਾਬਾ ਬੁੱਢਾ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ।ਉਨ੍ਹਾਂ ਦੱਸਿਆ ਹੈ ਕਿ ਇਸ ਸ਼ਬਦ ਚੌਕੀ ਦਾ ਉਦੇਸ਼ ਹੈ ਕਿ ਸੰਗਤਾਂ ਨੂੰ ਗੁਰਬਾਣੀ ਨਾਲ ਵੱਧ ਤੋਂ ਵੱਧ ਜੋੜਨਾ ਹੈ।
ਇਹ ਵੀ ਪੜੋ:7 ਸਤੰਬਰ ਨੂੰ ਅਖੰਡ ਪਾਠ ਦੇ ਪੈਣਗੇ ਭੋਗ, ਕੱਢਿਆ ਜਾਵੇਗਾ ਨਗਰ ਕੀਰਤਨ