ETV Bharat / state

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਉੱਤੇ ਐਸਜੀਪੀਸੀ ਦਾ ਜਵਾਬ, ਕਿਹਾ- ਸਿੱਖ ਪੰਥ ਸਮਰਥ, ਤੁਹਾਡੇ ਪੈਸੇ ਦੀ ਲੋੜ ਨਹੀਂ

ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਨਵੀਂ ਗੱਲ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਗੁਰਬਾਣੀ ਲਈ ਫ੍ਰੀ ਪ੍ਰਸਾਰਣ ਦੀ ਗੱਲ ਕੀਤੀ ਹੈ, ਤਾਂ ਚੰਗੀ ਗੱਲ ਹੈ, ਪਰ ਜੇਕਰ ਇਹ ਕੋਈ ਰਾਜਨੀਤੀ ਹੈ, ਤਾਂ ਉਹ ਲੋਕ ਵੀ ਸਮਝ ਜਾਣਗੇ। ਬਾਕੀ ਸਿੱਖ ਪੰਥ ਖੁਦ ਖ਼ਰਚਾ ਕਰਨ ਦੇ ਸਮਰਥ ਹੈ।

Statement of SGPC on Gurbani Broadcast, Amritsar

author img

By

Published : May 22, 2023, 11:10 AM IST

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਉੱਤੇ ਐਸਜੀਪੀਸੀ ਦਾ ਜਵਾਬ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉੱਤੇ ਸਰਕਾਰ ਪੈਸਾ ਖ਼ਰਚੇਗੀ। ਸੋ ਇਸ ਲਈ ਮਾਨ ਦਾ ਧੰਨਵਾਦ, ਜੋ ਇਸ ਉੱਤੇ ਤੁਸੀ ਵਿਚਾਰ ਕੀਤਾ ਹੈ, ਪਰ ਜੇਕਰ ਇਸ ਐਲਾਨ ਵਿੱਚ ਤੁਹਾਡੀ ਸੱਚੀ ਭਾਵਨਾ ਹੈ, ਤਾਂ ਅਸੀ ਇਸ ਦਾ ਸਤਿਕਾਰ ਕਰਦੇ ਹਾਂ, ਪਰ ਜੇਕਰ ਇਸ ਪਿਛੇ ਕੋਈ ਰਾਜਨੀਤੀ ਹੈ, ਲੋਕ ਉਸ ਨੂੰ ਵੀ ਸਮਝ ਜਾਣਗੇ। ਬਾਕੀ ਜੇ ਤੁਸੀ ਸੋਚਿਆ, ਤਾਂ ਅਸੀ ਇਸ ਵਿਚਾਰ ਦਾ ਸਵਾਗਤ ਕਰਦੇ ਹਾਂ।

ਸਿੱਖ ਪੰਥ ਸਮਰਥ, ਤੁਹਾਡੇ ਪੈਸੇ ਦੀ ਲੋੜ ਨਹੀਂ: ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਪੰਥ ਅਪਣੇ ਆਪ ਵਿੱਚ ਸਮਰਥ ਹੈ, ਜਦੋ ਲੋੜ ਪਈ ਹੈ, ਸਿੱਖ ਪੰਥ ਖੁਦ ਇੱਕਠਾ ਹੋ ਕੇ ਸਾਰੇ ਪ੍ਰਬੰਧ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਬਾਣੀ ਪ੍ਰਸਾਰਣ ਲਈ ਤੁਹਾਡੇ ਪੈਸੇ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇੰਨੀ ਹੀ ਹਮਦਰਦੀ ਹੈ, ਤਾਂ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ 45 ਕਰੋੜ ਦੇ ਕਰੀਬ ਵਜ਼ੀਫੇ ਪੈਂਡਿੰਗ ਪਏ ਹੋਏ ਹਨ, ਸੋ ਇਨ੍ਹਾਂ ਸਕੂਲਾਂ ਵਿੱਚ ਇਸ ਪ੍ਰਤੀ ਮੁਸ਼ਕਲ ਆਉਂਦੀ ਹੈ। ਇਸ ਸਬੰਧੀ ਪਹਿਲਾਂ ਹੀ ਤੁਹਾਨੂੰ ਪੱਤਰ ਲਿੱਖਿਆ ਜਾ ਚੁੱਕਾ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਗਵੰਤ ਮਾਨ ਜੀ ਜੇਕਰ ਆਰਥਿਕ ਮਦਦ ਕਰਨਾ ਚਾਹੁੰਦੇ ਹਨ, ਤਾਂ ਉਸ ਪੱਤਰ ਉੱਤੇ ਗੌਰ ਕਰਨ।

ਜਲਦ ਸੰਗਤ ਨਾਲ ਸਲਾਹ ਕਰਕੇ ਲਿਆ ਜਾਵੇਗਾ ਫੈਸਲਾ: ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਗਤ ਨਾਲ ਸਲਾਹ ਕਰਕੇ ਅਤੇ ਜੁਲਾਈ ਵਿੱਚ ਪ੍ਰਸਾਰਣ ਦਾ ਟੈਂਡਰ ਜੋ ਖ਼ਤਮ ਹੋ ਰਿਹਾ ਹੈ, ਉਸ ਬਾਰੇ ਸੰਗਤ ਦੀ ਰਾਏ ਲੈਣ ਤੋਂ ਬਾਅਦ ਗੁਰਬਾਣੀ ਪ੍ਰਸਾਰਣ ਕੀਤਾ ਜਾਵੇਗਾ।

  1. ਲੋਨ ਲੈਣ ਲਈ ਨਕਲੀ ਸੋਨਾ ਲੈ ਕੇ ਪਹੁੰਚੇ ਮੁਲਜ਼ਮ, ਇੰਝ ਹੋਇਆ ਪਰਦਾਫਾਸ਼
  2. Fire Crackers Factory Explosion: ਪੱਛਮੀ ਬੰਗਾਲ ਵਿਖੇ ਪਟਾਕਾ ਫੈਕਟਰੀ ਵਿੱਚ ਧਮਾਕਾ, ਤਿੰਨ ਦੀ ਮੌਤ
  3. Wrestler Protest: ਇੱਕ ਮਹੀਨੇ ਤੋਂ ਜੰਤਰ-ਮੰਤਰ 'ਤੇ ਡਟੇ ਪਹਿਲਵਾਨ, ਜਾਣੋ ਹੁਣ ਤੱਕ ਕੀ-ਕੀ ਹੋਇਆ

ਸੀਐਮ ਮਾਨ ਦਾ ਟਵੀਟ: ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ..ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ। ਉਨ੍ਹਾਂ ਲਿਖਿਆ ਕਿ ਇਹ ਸਹੂਲਤ ਸਾਰਿਆਂ ਨੂੰ ਮੁਫਤ ਮਿਲਣੀ ਚਾਹੀਦੀ ਹੈ।

  • ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉੰ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ..ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਤਿਆਰ ਹੈ..

    — Bhagwant Mann (@BhagwantMann) May 21, 2023 " class="align-text-top noRightClick twitterSection" data=" ">

ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਸੰਬੰਧੀ ਇਕ ਪੱਤਰ ਵੀ ਲਿਖਿਆ ਸੀ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਪੰਜਾਬ ਸਰਕਾਰ ਨੂੰ ਮਨਜ਼ੂਰੀ ਦਿੱਤੀ ਜਾਵੇ ਅਤੇ ਸਰਕਾਰ ਨੂੰ ਜੇਕਰ ਇਹ ਮਨਜੂਰੀ ਮਿਲਦੀ ਹੈ, ਤਾਂ ਸਾਰੇ ਹੀ ਖ਼ਰਚੇ ਚੁੱਕੇ ਜਾਣਗੇ। ਮਾਨ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਦੇ ਸਾਰੇ ਹੀ ਪਲੇਟਫਾਰਮਾਂ ਰਾਹੀਂ ਗੁਰਬਾਣੀ ਦਾ ਪ੍ਰਸਾਰ ਹੋਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.