ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਜੇਕਰ ਅਸੀਂ ਪਿਛਲੇ ਇਤਿਹਾਸ ਵਲ ਦੇਖੀਏ ਤਾਂ ਸਿੱਖ ਕੌਮ ਨੇ ਦੇਸ਼ ਤੇ ਸਮਾਜ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਸਿੱਖ ਕੌਮ ਨੂੰ ਬਹੁਤ ਵੱਡੀ ਸੋਚ ਮਿਲਦੀ ਹੈ। ਜਿਸ ਕਰਕੇ ਅਸੀਂ ਅਣਖ ਤੇ ਸਤਿਕਾਰ ਨਾਲ ਇਸ ਸਮਾਜ ਵਿੱਚ ਜਿਊਣਾ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਹੋਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਇਨ੍ਹਾਂ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਬੜੇ ਸੰਘਰਸ਼ ਤੋਂ ਬਾਅਦ ਗੁਰਧਾਮਾਂ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਹੱਥ ਵਿੱਚ ਆਈ ਐਕਟ ਦੀ ਪ੍ਰਾਪਤੀ ਲਈ 1920 ਤੋਂ ਲੈਕੇ 1925 ਤੱਕ ਸਿੱਖ ਜਥੇਬੰਦੀਆ ਵੱਲੋਂ ਬੜਾ ਸੰਘਰਸ਼ ਕੀਤਾ ਗਿਆ ਇਸ ਦੌਰਾਨ ਵੱਡੇ ਪੱਧਰ ‘ਤੇ ਮੋਰਚੇ ਲਾਏ ਗਏ।
ਉਸ ਸਮੇ ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਸੰਘਰਸ਼ ਛੱਡ ਦਿਓ ਜਿਸ ਤੋਂ ਬਾਅਦ ਤੁਹਾਨੂੰ ਜੇਲ੍ਹ ਤੋਂ ਬਾਹਰ ਕੱਢ ਲਿਆ ਜਾਵੇਗਾ। ਜਿਸ ਦੇ ਜਵਾਬ ਵਜੋ ਬਾਬਾ ਖੜਕ ਸਿੰਘ ਨੇ ਕਿਹਾ ਸੀ ਕਿ ਅਸੀਂ ਆਪਣੇ ਸੰਘਰਸ਼ ਨੂੰ ਮੌਲਿਕ ਅਧਿਕਾਰ ਲੈਕੇ ਛੱਡਾਂਗੇ। ਬਾਬਾ ਖੜਕ ਸਿੰਘ ਨੇ ਉਸ ਸਮੇਂ ਦੇ ਜੱਜ ਅੱਗੇ ਆਪਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ ਉਨ੍ਹਾਂ ਨੇ ਜੱਜ ਨੂੰ ਕਿਸੇ ਪਾਰਟੀ ਦੀ ਹਿੱਸਿਆ ਦੱਸਿਆ ਸੀ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਸਿੱਖ ਕੌਮ ਦਾ ਬਹੁਤ ਵੱਡੀ ਯੋਗਦਾਨ ਹੈ। ਜਿਸ ਨੂੰ ਕਦੇ ਵੀ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਤਰੱਕੀ ਵਿੱਚ ਭਾਵੇ ਉਹ ਕਿਸੇ ਵੀ ਖੇਤਰ ਵਿੱਚ ਹੋਵੇ ਸਿੱਖਾਂ ਨੇ ਆਪਣੀ ਸੇਵਾ, ਮਿਹਨਤ ਤੇ ਇਮਾਨਦਾਰੀ ਸਦਕਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।