ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਨਾ ਹੋਣ ਦੇ ਦੋਸ਼ ਵਿੱਚ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਧਿਆਨ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਜਥੇਦਾਰ ਭਾਈ ਮੰਡ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਵਿਚ ਸੋਧ ਅਤੇ ਸਿੱਖੀ ਸਰੂਪ ਸੰਬੰਧੀ ਗਲਤ ਟਿੱਪਣੀਆਂ ਕਰਨ ਦੇ ਦੋਸ਼ 'ਚ ਸਿੰਘ ਸਹਿਬਾਨ ਵਲੋਂ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣ ਦੇ ਤਿੰਨ ਮੌਕੇ ਦਿੱਤੇ ਗਏ ਸਨ,ਪਰ ਉਹ ਪੇਸ਼ ਨਹੀਂ ਹੋਏ।
ਸਟੇਜ ਤੇ ਬੁਲਾਉਣ ਅਤੇ ਸਨਮਾਨਿਤ ਦਾ ਕਰਨ ਦੇ ਹੁਕਮ : ਉਨ੍ਹਾਂ ਨੇ ਆਪਣੇ ਦੋ ਵਿਧਾਇਕਾਂ ਰਾਹੀਂ ਸਪੱਸ਼ਟੀਕਰਨ ਪੱਤਰ ਭੇਜਿਆ ਸੀ, ਜਿਸ ਤੋਂ ਲੱਗਦਾ ਹੈ ਕਿ ਉਹ ਜਾਣ-ਬੁੱਝ ਕੇ ਅਕਾਲ ਤਖ਼ਤ ਸਾਹਿਬ ਦਾ ਸਮਾਂ ਖ਼ਰਾਬ ਕਰਦੇ ਰਹੇ ਹਨ। ਇਸ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਬੱਜਰ ਗੁਨਾਹ ਅਤੇ ਅਕਾਲ ਤਖ਼ਤ ਸਾਹਿਬ ਦਾ ਮਜ਼ਾਕ ਉਡਾਉਣ ਅਤੇ ਪੇਸ਼ ਨਾ ਹੋਣ ਦੇ ਦੋਸ਼ 'ਚ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਇਸ ਦੌਰਾਨ ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਗੁਰਦੁਆਰਾ ਸਾਹਿਬ ਜਾਂ ਪੰਥਕ ਸਟੇਜ ਤੋਂ ਭਗਵੰਤ ਮਾਨ ਨੂੰ ਬੋਲਣ ਨਾ ਦੇਣ ਤੇ ਨਾ ਹੀ ਕੋਈ ਸਿਰੋਪਾਓ ਦਿੱਤਾ ਜਾਵੇ, ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗ ਲੈਂਦੇ।
- ਪੰਚਾਇਤਾਂ ਭੰਗ ਕਰਨ ਉੱਤੇ ਭੜਕੀ ਕਾਂਗਰਸ; ਅਦਾਲਤ ਵਿੱਚ ਪਟੀਸ਼ਨ ਦਾਇਰ, ਵੜਿੰਗ ਦਾ ਕਹਿਣਾ ਵਿਕਾਸ ਕਾਰਜ ਹੋਣਗੇ ਪ੍ਰਭਾਵਿਤ
- Government Ignored ITIs : ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ 23 ITIs, ਮਾਹਿਰ ਨੇ ਕੀਤੇ ਵੱਡੇ ਖੁਲਾਸੇ, ਖਾਸ ਰਿਪੋਰਟ
- ਪੰਜਾਬ ਸਰਕਾਰ ਨੇ ਸੋਲਰ ਊਰਜਾ ਲਈ ਕੀਤਾ ਸਭ ਤੋਂ ਵੱਡਾ ਬਿਜਲੀ ਖਰੀਦ ਸਮਝੌਤਾ, 2 ਰੁਪਏ 53 ਪੈਸੇ ਪ੍ਰਤੀ ਯੂਨਿਟ ਮਿਲੇਗੀ ਬਿਜਲੀ
ਕੀ ਹੈ ਮਾਮਲਾ : ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸਪੈਸ਼ਲ ਇਜਲਾਸ ਦੌਰਾਨ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਨੂੰ ਲੈਕੇ ਮਤਾ ਲਿਆਉਂਦਾ ਗਿਆ ਸੀ। ਜਿਸ ਨੂੰ ਲੈਕੇ ਇੱਕ ਵੱਡਾ ਵਿਵਾਦ ਪੈਦਾ ਹੋਇਆ ਤੇ ਹੁਣ ਇਸ ਵਿਵਾਦ ਦੇ ਚਲਦਿਆਂ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਸੀ। ਇਸ ਲਈ ਉਹਨਾਂ ਨੂੰ ਵਾਰ ਵਾਰ ਬੁਲਾਇਆ ਗਿਆ ਪਰ ਉਹ ਦੋ ਵਾਰ ਨਹੀਂ ਗਏ ਤੇ ਤੀਜੀ ਵਾਰ ਆਪਣੇ ਵਿਧਾਇਕਾਂ ਨੂੰ ਸਪਸ਼ਟੀਕਰਨ ਪਤੱਰ ਦੇਕੇ ਭੇਜ ਦਿੱਤਾ। ਜਿਸ ਪੱਤਰ ਉੱਤੇ ਧਿਆਨ ਸਿੰਘ ਮੰਡ ਨੇ ਇਤਰਾਜ਼ ਜਤਾਇਆ ਹੈ।