ਅੰਮ੍ਰਿਤਸਰ: ਬੀਜੇਪੀ ਦੀ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ’ਤੇ ਕੈਪਟਨ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵਿਧਾਇਕਾ ਦੇ ਪੁੱਤਰਾਂ ਤੇ ਤਰਸ ਖਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੇ 10-10 ਜੀਅ ਨੂੰ ਖੋਹ ਦਿੱਤਾ ਹੈ ਉਨ੍ਹਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਅੱਤਵਾਦ ਪੀੜਤ ਪਰਿਵਾਰਾਂ ਨੂੰ 30 ਸਾਲ ਬਾਅਦ ਵੀ ਨਾ ਕੋਈ ਇਨਸਾਫ ਮਿਲਿਆ ਅਤੇ ਨਾ ਹੀ ਕੋਈ ਨੌਕਰੀ। ਜੇਕਰ ਸਰਕਾਰ ਨੌਕਰੀ ਦਿੱਤੀ ਵੀ ਗਈ ਹੈ ਤਾਂ ਉਹ ਵੀ ਦਰਜਾ ਚਾਰ ਦੀ।
ਬੀਜੇਪੀ ਸੀਨੀਅਰ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਹਨ। ਦਾਦੇ ਦੀ ਮੌਤ ਦੀ ਨੌਕਰੀ ਪੋਤੇ ਨੂੰ ਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ 6-6 ਵਾਰ ਵਿਧਾਇਕ ਰਹੇ ਐਮਐਲਏ ਜੋ ਕਿ ਇਨ੍ਹਾ ਮੁਹਤਾਜ ਹੋ ਗਏ ਹਨ ਕਿ ਉਨ੍ਹਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੀ ਲੋੜ ਪੈ ਰਹੀ ਹੈ, ਅਜਿਹਾ ਕਰਕੇ ਕੈਪਟਨ ਸਰਕਾਰ ਨੇ ਅੱਤਵਾਦੀ ਪੀੜਤ 2500 ਪਰਿਵਾਰਾਂ ਦੇ ਜਖਮਾਂ ’ਤੇ ਨਮਕ ਛਿੜਕਿਆ ਹੈ।
ਕਾਬਿਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਡੀਐਸਪੀ ਅਤੇ ਤਹਿਸੀਦਾਰ ਦੀਆਂ ਨੌਕਰੀਆਂ ਦਿੱਤੀਆਂ ਗਈਆਂ ਹਨ ਇਨ੍ਹਾਂ ਨੂੰ ਨੌਕਰੀ ਦੇਣ ਦਾ ਕਾਰਨ ਦੋਵੇਂ ਵਿਧਾਇਕਾਂ ਦੇ ਪਿਤਾ ਦਾ ਅੱਤਵਾਦੀ ਹਮਲਿਆਂ ਚ ਮਾਰੇ ਜਾਣਾ ਦੱਸਿਆ ਗਿਆ ਹੈ।
ਇਹ ਵੀ ਪੜੋ: PCS ਦੀ ਪ੍ਰੀਖਿਆ ਵਿੱਚ ਅਭਿਸ਼ੇਕ ਨੇ ਦੂਜਾ ਸਥਾਨ ਹਾਸਿਲ ਕੀਤਾ