ETV Bharat / state

ਜੰਡਿਆਲਾ ਨਗਰ ਕੌਂਸਲ ਦੇ ਪ੍ਰਧਾਨ ਬਣੇ ਸੰਜੀਵ ਕੁਮਾਰ ਲਵਲੀ

ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨਗੀ ਪਦ ਨੂੰ ਲੈ ਕੇ ਅੱਜ ਐਸਡੀਐਮ ਵਿਕਾਸ ਹੀਰਾ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਨਿਗਰਾਨੀ ਹੇਠ ਚੋਣ ਹੋਈ। ਚੋਣ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਹੋਈ।

Sanjeev Kumar Lovely President and Randhir Singh Dheera Vice President of Jandiala Municipal Council

author img

By

Published : Apr 15, 2021, 8:59 PM IST

ਅੰਮ੍ਰਿਤਸਰ: ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨਗੀ ਪਦ ਨੂੰ ਲੈ ਕੇ ਅੱਜ ਐਸਡੀਐਮ ਵਿਕਾਸ ਹੀਰਾ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਨਿਗਰਾਨੀ ਹੇਠ ਚੋਣ ਹੋਈ। ਚੋਣ ਦੌਰਾਨ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਹੋਈ।

ਜਿਸ ਵਿੱਚ ਕਾਂਗਰਸ ਪਾਰਟੀ ਵੱਲੋ ਸੰਜੀਵ ਕੁਮਾਰ ਲਵਲੀ ਨੂੰ ਕੌਂਸਲਰਾਂ ਵੱਲੋ 9 ਵੋਟਾਂ ਮਿਲੀਆਂ ਅਤੇ ਅਜ਼ਾਦ ਉਮੀਦਵਾਰ ਨਿਸ਼ਾ ਮਲਹੋਤਰਾ ਨੂੰ 5 ਵੋਟਾਂ ਮਿਲੀਆਂ ਤੇ ਸੰਜੀਵ ਕੁਮਾਰ ਲਵਲੀ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਵਾਈਸ ਪ੍ਰਧਾਨ ਦੀ ਚੋਣ ਸਰਬਸਮੰਤੀ ਨਾਲ ਨਗਰ ਕੌਂਸਲ ਜੰਡਿਆਲਾ ਗੁਰੂ ਦਾ ਵਾਈਸ ਪ੍ਰਧਾਨ ਰਣਧੀਰ ਸਿੰਘ ਧੀਰਾ ਚੁਣਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਅਤੇ ਬਿਨ੍ਹਾਂ ਭੇਦ ਭਾਵ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪਹਿਲ ਦੇ ਅਧਾਰ ਤੇ ਦੇਣੀਆਂ ਉਨ੍ਹਾਂ ਦਾ ਪਹਿਲਾ ਮਕਸਦ ਹੈ ਅਤੇ ਉਹ ਨਿਰਪੱਖ ਨਗਰ ਨਿਗਮ ਚੋਣਾਂ ਲਈ ਲੋਕਾਂ ਦਾ ਮੁੜ ਧੰਨਵਾਦ ਕਰਦੇ ਹਨ। ਇਸ ਮੌਕੇ ਸੰਜੀਵ ਕੁਮਾਰ ਲਵਲੀ ਪ੍ਰਧਾਨ ਤੇ ਰਣਧੀਰ ਸਿੰਘ ਧੀਰਾ ਵਾਈਸ ਪ੍ਰਧਾਨ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਨਗਰ ਵਿੱਚ ਸਟਰੀਟ ਲਾਈਟਾਂ, ਫਾਈਰ ਬ੍ਰਿਗੇਡ ਦੀ ਗੱਡੀ ਤੇ ਸੀਸੀਟੀਵੀ ਕੈਮਰਾ ਸ਼ਹਿਰ ਵਾਸੀਆਂ ਨੂੰ ਜਲਦ ਹੀ ਲਗਾ ਕੇ ਦਿੱਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.