ETV Bharat / state

ਜਜ਼ਬੇ ਨੂੰ ਸਲਾਮ, ਸ਼ਹੀਦਾਂ ਦੇ ਬੱਚਿਆਂ ਨੂੰ 20 ਸਾਲ ਤੋਂ ਮੁਫ਼ਤ ਸਿੱਖਿਆ ਦੇ ਰਹੀ ਇਹ ਮਹਿਲਾ - ਅੰਮ੍ਰਿਤਸਰ

ਅੱਤਵਾਦ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦੀ ਹੈ ਸੰਦੀਪ ਕੌਰ ਖ਼ਾਲਸਾ। ਭਾਈ ਧਰਮ ਸਿੰਘ ਖ਼ਾਲਸਾ ਟਰੱਸਟ ਦੀ ਸੰਚਾਲਕ ਹੈ ਸੰਦੀਪ ਕੌਰ ਖ਼ਾਲਸਾ। ਲਗਭਗ 250 ਬੱਚਿਆਂ ਨੂੰ ਵੱਖ-ਵੱਖ ਸਕੂਲਾਂ 'ਚ ਉੱਚ ਸਿੱਖਿਆ ਦਵਾਉਂਦਾ ਹੈ ਇਹ ਟਰੱਸਟ।

ਸੰਦੀਪ ਕੌਰ ਖ਼ਾਲਸਾ
author img

By

Published : Mar 8, 2019, 1:20 PM IST

ਅੰਮ੍ਰਿਤਸਰ: ਭਾਰਤ ਵਰਗੇ ਮਰਦ ਪ੍ਰਧਾਨ ਦੇਸ਼ ਵਿਚ ਔਰਤਾਂ ਆਏ ਦਿਨ ਸ਼ੋਸ਼ਣ ਦਾ ਸ਼ਿਕਾਰ ਹੁੰਦੀਆ ਹਨ। ਕਦੇ ਬਲਾਤਕਾਰ, ਕਦੇ ਦਾਜ ਲਈ ਸਾੜ ਦੇਣਾ ਤੇ ਕਦੇ ਤੇਜ਼ਾਬੀ ਹਮਲਾ। ਬਾਵਜੂਦ ਇਸਦੇ ਔਰਤਾਂ ਅੱਜ ਦੇ ਸਮੇਂ 'ਚ ਕਾਫ਼ੀ ਅੱਗੇ ਹਨ ਅਤੇ ਕਈ ਮਿਸਾਲਾਂ ਪੇਸ਼ ਕੀਤੀਆਂ ਹਨ। ਵੈਸੇ ਉਹੋ ਘਰ ਕਰਮਾਂ ਵਾਲਾ ਹੁੰਦਾ ਹੈ ਜਿਸ ਘਰ 'ਚ ਧੀ ਹੋਵੇ। ਅੱਜ ਸਮਾਜ 'ਚ ਧੀਆਂ ਨੂੰ ਵੀ ਓਨੀ ਹੀ ਤਵੱਜੋ ਦਿੱਤੀ ਜਾਣ ਲੱਗੀ ਹੈ, ਜਿੰਨੀ ਪਹਿਲਾਂ ਪੁੱਤਾਂ ਨੂੰ ਦਿੱਤੀ ਜਾਂਦੀ ਸੀ। ਅੱਜ ਧੀਆਂ ਸਮਾਜ ਲਈ ਮਸ਼ਾਲ ਤੇ ਮਸਾਲ ਬਣ ਚੁੱਕੀਆਂ ਹਨ ਅਤੇ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ।

ਸੰਦੀਪ ਕੌਰ ਖ਼ਾਲਸਾ

ਇੱਕ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਇੱਕ ਟਰੱਸਟ ਨੂੰ ਚਲਾਉਣ ਵਾਲੀ ਵਿਧਵਾ ਅਮ੍ਰਿਤਧਾਰੀ ਮਹਿਲਾ ਸੰਦੀਪ ਕੌਰ ਖ਼ਾਲਸਾ ਨੇ। ਦਰਅਸਲ ਇੱਕ ਭਾਈ ਧਰਮ ਸਿੰਘ ਖ਼ਾਲਸਾ ਟਰੱਸਟ ਹੈ ਜੋ ਕਿ ਪਿਛਲੇ 20 ਤੋਂ ਵੀ ਜ਼ਿਆਦਾ ਸਾਲਾਂ ਤੋਂ ਅਨਾਥ ਅਤੇ ਬੇਸਹਾਰਾ ਲੜਕੀਆਂ ਨੂੰ ਇਕ ਨਵੀ ਦਿਸ਼ਾ ਦੇ ਰਿਹਾ ਹੈ।

ਮਹਿਲਾ ਸੰਦੀਪ ਕੌਰ ਖ਼ਾਲਸਾ ਇਸ ਟਰੱਸਟ ਦੀ ਸੰਚਾਲਕ ਹੈ ਜਿਸਦਾ ਪਤੀ ਅੱਤਵਾਦ ਦੌਰਾਨ ਸ਼ਹੀਦ ਹੋ ਗਿਆ ਸੀ। ਉਸੇ ਦਿਨ ਤੋਂ ਸੰਦੀਪ ਕੌਰ ਖ਼ਾਲਸਾ ਨੇ ਪ੍ਰਣ ਕਰ ਲਿਆ ਕਿ ਉਹ ਸ਼ਹੀਦ ਹੋਏ ਸਿੰਘਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਵੇਗੀ ਅਤੇ ਇਸ ਮਕਸਦ ਨੂੰ ਉਸ ਨੇ ਕੁਝ ਹੀ ਸਾਲਾਂ 'ਚ ਹਾਸਲ ਕਰ ਲਿਆ।

ਅੱਜ ਸੰਦੀਪ ਕੌਰ ਖ਼ਾਲਸਾ ਕੋਲ ਲਗਭਗ 250 ਬੱਚੇ ਹਨ ਜਿਨ੍ਹਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਉੱਚ ਸਿੱਖਿਆ ਦਿਵਾਈ ਜਾਂਦੀ ਹੈ ਅਤੇ ਨਾਲ ਹੀ ਕੁਝ ਅਨਾਥ ਔਰਤਾਂ ਹਨ ਜਿਨ੍ਹਾਂ ਦੀ ਦੇਖ ਭਾਲ ਵੀ ਸੰਦੀਪ ਕੌਰ ਖ਼ਾਲਸਾ ਦਾ ਟਰੱਸਟ ਹੀ ਕਰਦਾ ਹੈ। ਅੱਤਵਾਦ ਦੌਰਾਨ ਮਾਰੇ ਗਏ ਸਿੰਘਾਂ ਦੇ ਬੱਚਿਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸੰਦੀਪ ਕੌਰ ਖ਼ਾਲਸਾ। ਉਸ ਦੀ ਹਿੰਮਤ ਤੇ ਸੋਚ ਨੇ ਇਨ੍ਹਾਂ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਲਈ ਇਕ ਨਵਾਂ ਮੌਕਾ ਦਿੱਤਾ। ਹੁਣ ਤੱਕ ਹਜ਼ਾਰਾਂ ਬੱਚੇ ਇਥੋਂ ਪੜ੍ਹ ਕੇ ਆਪਣੇ ਟਰੱਸਟ ਅਤੇ ਸੰਦੀਪ ਕੌਰ ਖ਼ਾਲਸਾ ਦਾ ਨਂਅ ਰੌਸ਼ਨ ਕਰ ਚੁੱਕੇ ਹਨ।

Intro:Body:

gnjhg

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.