ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਬੇਸ਼ੱਕ ਪੰਜਾਬ ਪਰਤ ਆਈਆਂ ਹਨ, ਲੇਕਿਨ ਅੱਜ ਵੀ ਉਨ੍ਹਾਂ ਦਾ ਸਨਮਾਨ ਪੰਜਾਬ ਵਿੱਚ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਤਹਿਤ ਹੀ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਦੇ ਵਿੱਚ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਵੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਸਨਮਾਨਿਤ ਕੀਤਾ ਗਿਆ। ਉਥੇ ਹੀ ਇਸ ਦੇ ਪ੍ਰਧਾਨ ਰਮੇਸ਼ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਗਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਘਰ ਪਰਤੀਆਂ ਹਨ, ਲੇਕਿਨ ਅੱਜ ਵੀ ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ।
ਕਿਉਂਕਿ ਉਨ੍ਹਾਂ ਵੱਲੋਂ ਜੋ ਮੁਹਿੰਮ ਛੇੜੀ ਗਈ ਸੀ, ਉਸ ਉੱਤੇ ਜਿੱਤ ਪ੍ਰਾਪਤ ਕੀਤੀ ਗਈ ਸੀ, ਉਹਦੇ ਨਾਲ ਕਿਹਾ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂਆਂ ਨੂੰ ਵੀ ਸਨਮਾਨਤ ਕੀਤਾ ਜਾ ਰਿਹਾ ਹੈ। ਉਸ ਦੇ ਨਾਲ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰੇਕ ਚੀਜ਼ ਨੂੰ ਵੇਚਿਆ ਜਾ ਰਿਹਾ ਹੈ, ਜਿਸ ਤਰ੍ਹਾਂ ਲੜਾਈ ਕਿਸਾਨਾਂ ਨੇ ਕੇਂਦਰ ਸਰਕਾਰ ਨਾਲ ਲੜੀ ਹੈ, ਉਹ ਸ਼ਲਾਘਾਯੋਗ ਹੈ।
ਉੱਥੇ ਦੂਜੇ ਪਾਸੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਉਹ ਕਿਤੇ ਨਾ ਕਿਤੇ ਕਾਨੂੰਨਾਂ ਦੀ ਜਿੱਤ ਪ੍ਰਾਪਤ ਕਰਕੇ ਪੰਜਾਬ ਪੁੱਜੇ ਸਨ ਤਾਂ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਸੀ ਅਤੇ ਇਕ ਸ਼ਹਿਰ ਦੇ ਵਿੱਚ ਉਨ੍ਹਾਂ ਨੂੰ ਇਕ ਇਕ ਦਿਨ ਦਾ ਸਮਾਂ ਲੱਗ ਰਿਹਾ ਸੀ। ਉਸੇ ਲੜੀ ਦੇ ਤਹਿਤ ਫੋਲ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਅੱਜ ਉਨ੍ਹਾਂ ਨੂੰ ਫਿਰ ਤੋਂ ਦੁਬਾਰਾ ਸਨਮਾਨਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਤੇ ਸਿਰਫ਼ ਕਿਸਾਨਾਂ ਦੀ ਜਿੱਤ ਨਹੀਂ ਹੈ, ਪੂਰੇ ਭਾਰਤ ਦੀ ਜਿੱਤ ਹੈ ਅਤੇ ਖਾਸ ਤੌਰ 'ਤੇ ਪੰਜਾਬ ਦੀ ਜਿੱਤ ਹੈ। ਉਸ ਦੇ ਨਾਸ ਹੀ ਕਿਹਾ ਕਿ ਉਹ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਚਾਹੇ ਉਹ ਪੱਤਰਕਾਰ ਹੋਣ 'ਤੇ ਪੱਤਰਕਾਰਾਂ ਵੱਲੋਂ ਵੀ ਲਗਾਤਾਰ ਹੀ ਸਾਡੇ ਹੱਕ ਦੇ ਵਿੱਚ ਵੀ ਆਵਾਜ਼ ਚੁੱਕੀ ਗਈ ਅਤੇ ਸਾਡੇ ਖ਼ਿਲਾਫ਼ ਵੀ ਆਵਾਜ਼ ਚੁੱਕੀ ਗਈ ਸੀ। ਲੇਕਿਨ ਜੋ ਉਨ੍ਹਾਂ ਵੱਲੋਂ ਆਵਾਜ਼ ਚੁੱਕੀ ਗਈ ਸੀ ਉਸ ਦਾ ਸਾਨੂੰ ਫ਼ਲ ਵੀ ਮਿਲਦਾ ਵੀ ਨਜ਼ਰ ਆਇਆ। ਇਸੇ ਕਰਕੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਪਹੁੰਚ ਕੇ ਵਿਰਸਾ ਵਿਹਾਰ ਓਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਹ ਇਨ੍ਹਾਂ ਦਾ ਵੀ ਧੰਨਵਾਦ ਕਰਦੇ ਹਨ।
ਇਹ ਵੀ ਪੜੋ: ਵੀਡੀਓ: ਬਠਿੰਡਾ ਵਿੱਚ ਵੀ ਉੱਤਰੇ ਪਾਰਟੀਆਂ ਦੇ ਪੋਸਟਰ