ਅੰਮ੍ਰਿਤਸਰ: ਪੁਲਿਸ ਪ੍ਰਸਾਸ਼ਨ ਵੱਲੋਂ ਠੰਢ ਅਤੇ ਧੁੰਦ ਦੇ ਚੱਲਿਦਆ ਵਾਹਨ ਸਾਵਧਾਨੀ ਅਤੇ ਹੌਲੀ ਚਲਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਪਰ ਅੰਮ੍ਰਿਤਸਰ ਦੇ ਪੁਤਲੀਘਰ ਯਤੀਮਖਾਨੇ ਦੇ ਕੋਲ ਬੀਆਰਟੀਸੀ ਰੋਡ ਉੱਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਇਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸ ਦਈਏ ਕਿ ਐਕਟਿਵਾ ਉੱਤੇ ਦੋਵੇਂ ਭੈਣ ਭਰਾ ਕਿਸੇ ਕੰਮ ਲਈ ਜਾ ਰਹੇ ਸਨ। ਉਧਰ ਕਾਰ ਚਾਲਕ ਬੀਆਰਟੀਸੀ ਰੋਡ ਨੂੰ ਓਵਰਟੇਕ ਕਰਦਾ ਹੋਇਆ ਬਹੁਤ ਸਪੀਡ ਵਿਚ ਜਾ ਰਿਹਾ ਸੀ।
ਚਸ਼ਮਦੀਦ ਨੇ ਹਾਦਸੇ ਦੀ ਜਾਣਕਾਰੀ ਦਿੱਤੀ:- ਇਸ ਦੌਰਾਨ ਹੀ ਮੌਕੇ ਉੱਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਐਕਟਿਵਾ ਤੇ ਸਵਾਰ ਦੋਵੇਂ ਭੈਣ-ਭਰਾ ਰੋਡ ਵਿੱਚੋਂ ਲੰਘ ਰਹੇ ਸਨ ਕਿ ਕਾਰ ਚਾਲਕ ਜ਼ਿਆਦਾ ਤੇਜ ਰਫ਼ਤਾਰ ਹੋਣ ਕਰਕੇ ਨੂੰ ਸੰਤੁਲਿਤ ਨਹੀਂ ਕਰ ਸਕਿਆ, ਜਿਸਦੇ ਚੱਲਦੇ ਇਹ ਹਾਦਸਾ ਵਾਪਰਿਆ ਹੈ। ਜਿਸ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਭੈਣ ਤੇ ਕਾਰ ਸਵਾਰ ਨੌਜਵਾਨ ਵੀ ਗੰਭੀਰ ਜ਼ਖ਼ਮੀ ਸਨ। ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਵੱਲੋਂ ਜਾਂਚ ਜਾਰੀ:- ਇਸ ਦੌਰਾਨ ਹੀ ਮੌਕੇ ਉੱਤੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਜ਼ਿਆਦਾ ਕੁੱਝ ਨਹੀਂ ਪਤਾ ਅਸੀਂ ਵੀ ਮੌਕੇ ਉੱਤੇ ਪੁੱਜੇ ਹਾਂ ਪਰ ਚਸ਼ਮਦੀਦ ਦਾ ਕਹਿਣਾ ਸੀ ਕਿ ਇੱਕ ਨੌਜਵਾਨ ਦੀ ਮੌਕੇ ਉੱਤੇ ਮੋਤ ਹੋ ਗਈ ਹੈ ਅਤੇ ਹੋਰਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜੋ:- Two groups fired in Moga: ਆਪਸੀ ਰੰਜਿਸ਼ ਕਾਰਨ 2 ਗੁੱਟਾਂ ਵਿੱਚ ਚੱਲੀ ਗੋਲੀ, 3 ਜ਼ਖਮੀ